
ਆਹਮੋ-ਸਾਹਮਣੇ ਹੋਏ ਪੁਲਿਸ ਅਤੇ ਰੇੜੀਆਂ ਫੜੀ ਵਾਲੇ
The Case of the Dispute in the Grain Market of Jalalabad Latest News in Punjabi ਜਲਾਲਾਬਾਦ : ਜਲਾਲਾਬਾਦ ਦੀ ਅਨਾਜ਼ ਮੰਡੀ ’ਚ ਹੋਏ ਵਿਵਾਦ ਦਾ ਮਾਮਲਾ ਸਾਹਮਣਾ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਅਤੇ ਰੇੜੀਆਂ ਫੜੀ ਵਾਲੇ ਆਹਮੋ-ਸਾਹਮਣੇ ਹੋਏ ਗਏ, ਤਿੱਖੀ ਬਿਹਸਬਾਜ਼ੀ ਹੋਈ।
ਦਰਅਸਲ ਜਲਾਲਾਬਾਦ ਦੇ ਵਿਚ ਰੇਹੜੀ-ਫੜੀ ਵਾਲਿਆਂ ਦੇ ਲਈ ਸਰਕਾਰ ਵਲੋਂ ਸਵਾ 3 ਕਰੋੜ ਦੀ ਲਾਗਤ ਦੇ ਨਾਲ ਸ਼ੈਡ ਤਿਆਰ ਕੀਤੇ ਗਏ ਹਨ ਤਾਂ ਜੋ ਕਿ ਸ਼ਹਿਰ ਦੇ ਵਿਚ ਟਰੈਫ਼ਿਕ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਨਵੇਂ ਬਣੇ ਸ਼ੈਡਾਂ ਦੇ ਵਿਚ ਹਰ ਇਕ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਇਸ ਤੋਂ ਪਹਿਲਾਂ ਸ਼ਹਿਰ ਦੇ ਵਿਚ ਜ਼ਿਆਦਾਤਰ ਰੇਹੜੀ ਵਾਲੇ ਇਸ ਸ਼ੈਡ ਦੇ ਵਿਚ ਪਹੁੰਚ ਗਏ, ਪਰੰਤੂ ਅਨਾਜ ਮੰਡੀ ਦੇ ਵਿਚ ਹੀ ਇਕ ਹੋਰ ਸ਼ੈਡ ਬਣਿਆ ਜਿੱਥੇ ਰੇਹੜੀਆਂ ਲੱਗਦੀਆਂ ਹਨ ਅਤੇ ਪੁਲਿਸ ਵਲੋਂ ਉਨ੍ਹਾਂ ਰੇਹੜੀਆਂ ਵਾਲਿਆਂ ਨੂੰ ਵੀ ਨਵੇਂ ਬਣੇ ਸ਼ੈਡ ਵਿਚ ਜਾਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਰੇਹੜੀ-ਫੜੀ ਦੇ ਆਗੂਆਂ ਤੇ ਪੁਲਿਸ ਵਿਚਕਾਰ ਤਕਰਾਰ ਹੋ ਗਿਆ।
ਨਵੇਂ ਸ਼ੈਡ ਵਿਚ ਜਾਣ ਲਈ, ਰੇਹੜੀ ਫੜੀ ਦੇ ਆਗੂਆਂ ਤੇ ਕਰਮਚਾਰੀਆਂ ਨੇ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਵੱਖ-ਵੱਖ ਜਥੇਬੰਦੀਆਂ ਵੀ ਇਸ ਧਰਨੇ ਪ੍ਰਦਰਸ਼ਨ ਦੇ ਵਿਚ ਰੇਹੜੀ ਵਾਲਿਆਂ ਦਾ ਸਾਥ ਦੇਣ ਪਹੁੰਚ ਗਈਆਂ, ਜਿੱਥੇ ਮਾਹੌਲ ਤਨਾਅਪੂਰਨ ਬਣ ਗਿਆ। ਕੁਝ ਲੋਕਾਂ ਵਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀਆਂ ਹਨ।
(For more news apart from The Case of the Dispute in the Grain Market of Jalalabad Latest News in Punjabi stay tuned to Rozana Spokesman.)