ਪੰਜਾਬ ਪੁਲਿਸ ਵੱਲੋਂ ਐਸਐਫਜੇ ਸਬੰਧਤ ਅਤੇ ਆਈਐਸਆਈ ਦੀ ਸਰਪ੍ਰਸਤੀ ਵਾਲੇ ਅੱਤਵਾਦੀ ਗੁੱਟ ਦਾ ਪਰਦਾਫਾਸ਼
Published : Nov 1, 2018, 9:11 pm IST
Updated : Nov 1, 2018, 9:11 pm IST
SHARE ARTICLE
Shabnamdeep
Shabnamdeep

ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਰਪਰਸਤੀ ਵਾਲੇ ਅੱਤਵਾਦੀ ਗੁੱਟ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਵਿਅਕਤੀ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਤੋਂ ਗਿਰਫਤਾਰ ਕੀਤਾ ਹੈ।

ਚੰਡੀਗੜ੍ਹ, (ਸ.ਸ.ਸ.ਸ ) : ਸੂਬੇ ਵਿੱਚ ਐਸ.ਐਫ.ਜੇ. ਵੱਲੋਂ ਰੈਫਰੈਂਡਮ 2020 ਦੀ ਆੜ ਵਿੱਚ ਫੈਲਾਈ ਜਾ ਰਹੀ ਹਿੰਸਾ, ਸਾੜ-ਫੂਕ ਅਤੇ ਅੱਤਵਾਦਕ ਸਰਗਰਮੀਆਂ 'ਤੇ ਅਹਿਮ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਰਪਰਸਤੀ ਵਾਲੇ ਅੱਤਵਾਦੀ ਗੁੱਟ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਵਿਅਕਤੀ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਤੋਂ ਗਿਰਫਤਾਰ ਕੀਤਾ ਹੈ।ਸ਼ਬਨਮਦੀਪ ਸਿੰਘ ਦੇਸ਼ ਵਿੱਚ ਚੱਲ ਰਹੇ ਇਨ੍ਹਾਂ ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਥਾਣਿਆਂ/ ਚੌਕੀਆਂ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਭਾਲ ਵਿੱਚ ਸੀ।

Gopal Chawla, Former Secretary Gen. PSGPC Gopal Chawla, Former Secretary Gen. PSGPC

ਪੁਲਿਸ ਨੇ ਉਕਤ ਪਾਸੋਂ ਇੱਕ ਪਿਸਤੌਲ, ਹੈਂਡ ਗਰਨੇਡ, ਸੀਟੀ-100 ਬਜਾਜ ਪਲਾਟੀਨਮ ਕਾਲਾ ਮੋਟਰਸਾਇਕਲ, ਖ਼ਾਲਿਸਤਾਨ ਗ਼ਦਰ ਫੋਰਸ ਅਤੇ ਹੋਰ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀਆਂ ਨਾਲ ਸਬੰਧਤ ਲੈਟਰ ਪੈਡ ਬਰਾਮਦ ਕੀਤੇ ਹਨ। ਇਸ ਗਿਰਫਤਾਰੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਅਰੋੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਰੈਫਰੈਂਡਮ 2020 ਨੂੰ ਹੋਰ ਹਵਾ ਦੇਣ ਲਈ ਚਲਾਏ ਜਾ ਰਹੇ ਪਾਕਿਸਤਾਨੀ ਏਜੰਸੀ ਆਈਐਸਆਈ ਤੇ ਗੁਰਪਤਵੰਤ ਸਿੰਘ ਪੰਨੂੰ ਦੇ ਕੋਝੇ ਮਨਸੂਬਿਆਂ ਨੂੰ ਢਹਿ -ਢੇਰੀ ਕਰ ਦਿੱਤਾ ਹੈ

ਅਤੇ ਆਈਐਸਆਈ ਦੀ ਸ਼ੈਅ 'ਤੇ ਐਸ.ਐਫ.ਜੇ ਵੱਲੋਂ ਪੰਜਾਬ ਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਫੈਲਾਈ ਜਾ ਰਹੀ ਅਫਰਾ-ਤਫ਼ਰੀ ਨੂੰ ਵੀ ਠੱਲ੍ਹ ਪਾਈ ਹੈ। ਡੀਜੀਪੀ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਦੀ ਗਿਰਫਤਾਰੀ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹਿੰਸਾ, ਸਾੜ-ਫੂਕ ਜਿਹੀਆਂ ਗਤੀਵਿਧੀਆਂ ਰਾਹੀਂ ਐਸ.ਐਫ.ਜੇ. ਰੈਫਰੈਂਡਮ 2020 ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਨ੍ਹਾਂ ਕਿਹਾ ਇਹ ਸੰਗਠਨ ਪੰਜਾਬ ਦੇ ਗਰੀਬ, ਅਨਪੜ੍ਹ ਸਿੱਖ ਨੌਜਵਾਨਾਂ ਨੂੰ ਧਰਮ ਦੇ ਨਾਂ ਤੇ ਵਰਗਲਾਕੇ ਆਪਣੇ ਜਾਲ 'ਚ ਫਸਾ ਰਿਹਾ ਹੈ।

ਸੂਬੇ ਦੇ ਹਿੰਸਾ ਤੇ ਵੱਖਵਾਦ ਨੂੰ ਹੁਲਾਰਾ ਦੇਣ ਲਈ ਐਸ.ਐਫ.ਜੇ ਵੱੱਲੋਂ ਨੌਜਵਾਨਾਂ  ਨੂੰ ਵਰਗਲਾਉਣ ਲਈ ਉਨ੍ਹਾਂ ਦੇ ਭੋਲੇਪਨ ਤੇ ਗਰੀਬੀ ਨੂੰ ਮੁੱਖ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਦੇਸ਼ ਵਿਰੋਧੀ ਤੇ ਫਿਰਕੂ ਤਾਕਤਾਂ ਦੇ ਬਹਿਕਾਵੇ ਵਿੱਚ ਨਾ ਆਉਣ ਲਈ ਅਪੀਲ ਕੀਤੀ ਜੋ ਕਿ ਇਨ੍ਹਾਂ ਨੌਜਵਾਨਾਂ ਦੀ ਜਿੰਦਗੀ ਨੂੰ ਹਿੰਸਾ ਤੇ ਖੂਨ-ਖਰਾਬੇ ਦੇ ਨਰਕ ਵੱਲ ਧੱਕ ਰਹੀਆਂ ਹਨ। ਡੀ.ਜੀ.ਪੀ ਨੇ ਕਿਹਾ ਕਿ ਸ਼ਬਨਮਦੀਪ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਇਹ ਪਤਾ ਲੱਗਦਾ ਹੈ

ਕਿ ਉਹ ਐਸ.ਐਫ.ਜੇ ਦੇ ਆਗੂਆਂ ਲਈ ਕੰਮ ਕਰ ਰਹੇ ਹਨ ਅਤੇ ਇਸ ਗੱਲ ਨੇ ਇਕ ਵਾਰ ਫਿਰ ਗੁਰਪਤਵੰਤ ਸਿੰਘ ਪੰਨੂੰ ਦੇ ਦਾਅਵੇ ਨੂੰ ਝੂਠਾ ਸਾਬਿਤ ਕੀਤਾ ਹੈ ਕਿ ਉਨ੍ਹਾਂ ਦੀਆਂ ਮੁਹਿੰਮਾਂ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਐਸ.ਐਫ.ਜੇ ਅਤੇ ਇਸ ਦੇ ਆਗੂ ਪੰਜਾਬ ਵਿਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਕੋਈ ਵੀ ਫੰਡ ਮੁਹੱਈਆਂ ਨਹੀਂ ਕਰਵਾਉਂਦੀਆਂ। ਇਸ ਤੋਂ ਪਹਿਲਾਂ ਬਟਾਲਾ ਪੁਲਿਸ ਨੇ  31 ਮਈ, 2018 ਨੂੰ ਦੋ ਕੱਟੜਪੰਥੀਆਂ ਧਰਮਿੰਦਰ ਸਿੰਘ ਅਤੇ ਕ੍ਰਿਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ

ਜਿਨ੍ਹਾਂ ਨੇ ਜ਼ਿਲ੍ਹਾ ਪੁਲਿਸ ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਬਲਾਕ ਵਿਚ ਪੈਂਦੇ ਪਿੰਡ ਹਰਪੁਰਾ ਧੰਨਡੋਈ ਅਤੇ ਪੰਜਗਰੀਆਂ ਵਿਚ ਦੋ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਤਰ੍ਹਾਂ ਐਸ.ਐਫ.ਜੇ ਦੇ ਇਹਨਾਂ ਕੱਟੜਪੰਥੀਆਂ ਵਲੋਂ ਸ਼ਰਾਬ ਦੇ ਠੇਕੇ ਵਿਚ ਕੰਮ ਕਰਨ ਵਾਲੇ ਗਰੀਬ ਵਿਅਕਤੀ ਦੀ ਜਿੰਦਗੀ ਨੂੰ ਵੀ ਖਤਰੇ ਵਿਚ ਪਾ ਦਿੱਤਾ ਜੋ ਕਿ ਅੱਗ ਲਾਉਣ ਦੌਰਾਨ ਸ਼ਰਾਬ ਦੇ ਠੇਕੇ ਅੰਦਰ ਸੌਂ ਰਿਹਾ ਸੀ। ਅੱਜ ਦੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਸਿੰਘ ਉਰਫ ਮਨਿੰਦਰ ਲਾਹੌਰੀਆ ਉਰਫ ਸ਼ੇਰੂ ਉਰਫ ਦੀਪ ਉਰਫ ਬਿੱਲਾ ਪੁੱਤਰ ਜਸਵੀਰ ਸਿੰਘ, ਨੂੰ ਜ਼ਿਲ੍ਹਾ ਪਟਿਆਲਾ ਦੇ ਪਿੰਡ ਦਫਤਰੀ ਵਾਲਾ ਬੁਰੜ, ਸਮਾਣਾ ਤੋਂ ਕਾਬੂ ਕੀਤਾ ਗਿਆ

ਜੋ ਕਿ ਹੁਣ ਰਾਜਸਥਾਨ ਦੇ ਕਿਸੇ ਛੋਟੇ ਕੇਸ ਵਿਚੋਂ ਜ਼ਮਾਨਤ 'ਤੇ ਬਰੀ ਹੋਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਸ਼ਬਨਮਦੀਪ ਇਕ ਫੇਸਬੁੱਕ ਅਕਾਊਂਟ ਵੀ ਚਲਾ ਰਿਹਾ ਸੀ ਜੋ ਕਿ 'ਲਾਹੌਰੀਆ ਜੱਟ ਗਿੱਲ' ਦੇ ਨਾਂ ਤੇ ਸੀ ਅਤੇ ਜਿਸ ਉਤੇ ਪ੍ਰੋਫਾਇਲ ਫੋਟੋ ਜਰਨੈਲ ਸਿੰਘ ਭਿੰਡਰਾਵਾਲੇ ਦੀ ਲਗਾਈ ਹੋਈ ਸੀ। ਹੁਣ ਤੱਕ ਹੋਈ ਪੜਤਾਲ ਨੇ ਇਹ ਖੁਲਾਸਾ ਕੀਤਾ ਹੈ ਕਿ ਜੁਲਾਈ 2018 'ਚ, ਉਸਦਾ ਸੰਪਰਕ ਇੱਕ ਜਾਵੇਦ ਖ਼ਾਨ ਨਾਮ ਦੇ ਸ਼ੱਕੀ ਵਿਅਕਤੀ ਨਾਲ ਹੋਇਆ ਜੋ ਕਿ ਪਾਕਿਸਤਾਨ ਤੋਂ ਪਾਕਿ ਇੰਟੈਲੀਜੈਂਸ ਅਫ਼ਸਰ (ਪੀ.ਆਈ.ਓ) ਸੀ, ਇਸ ਨੇ ਉਸ ਨੂੰ ਪਾਕਿਸਤਾਨੀ ਸਿੱਖ 'ਗੋਪਾਲ ਸਿੰਘ ਚਾਵਲਾ' ਨਾਲ ਜਾਣੂ ਕਰਵਾਇਆ।

ਉਸ ਨੇ ਅੱਗੇ ਦੋ ਹੋਰ ਵਿਅਕਤੀਆਂ ਨਾਲ ਜਾਣ ਪਛਾਣ ਕਰਵਾਈ, ਜਿਨ੍ਹਾਂ ਨੇ ਸ਼ਬਨਮਦੀਪ ਨੂੰ ਦੱਸਿਆ ਕਿ ਉਹ ਸਿੱਖਸ ਫਾਰ ਜਸਟਿਸ (ਐਸ.ਐਫ.ਜੇ) ਦੇ ਹਮਾਇਤੀ ਸਨ ਤੇ ਉਨ੍ਹਾਂ ਨੇ ਉਸਨੂੰ ਆਪਣੇ ਹੋਰ ਸਹਿਯੋਗੀ ਇਸ ਮੁਹਿੰਮ 'ਚ ਸ਼ਾਮਲ ਕਰਨ ਲਈ ਆਖਿਆ ਤਾਂ ਕਿ ਸਿੱਖ ਰੈਫ਼ਰੈਂਡਮ-2020 ਦਾ ਜ਼ੋਰ-ਸ਼ੋਰ ਨਾਲ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਸਕੇ। ਮੁਢਲੀ ਜਾਂਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਸ਼ਬਨਮਦੀਪ ਦੀ ਜਾਣ ਪਛਾਣ ਅੱਗੇ ਇੱਕ ਹੋਰ ਨਿਹਾਲ ਸਿੰਘ ਨਾਮ ਦੇ ਵਿਅਕਤੀ ਨਾਲ ਕਰਵਾਈ ਗਈ, ਜਿਸ ਨੇ ਆਪਣੇ ਆਪ ਨੂੰ ਐਸ.ਐਫ.ਜੇ. ਦੇ ਕੱਟੜ ਵਰਕਰ ਦੱਸਿਆ ਸੀ।

ਨਿਹਾਲ ਅਤੇ ਪੀ.ਆਈ.ਓ. ਨੇ ਸ਼ਬਨਮਦੀਪ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਉਸ ਨੂੰ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਾਉਣ ਲਈ ਉਕਸਾਉਂਦੇ ਰਹੇ। ਉਨ੍ਹਾਂ ਨੇ ਸ਼ਬਨਮਦੀਪ ਨੂੰ ਅਜਿਹੀਆਂ ਅਗ਼ਜ਼ਨੀ ਦੀਆਂ ਵਾਰਦਾਤਾਂ ਦੀਆਂ ਵੀਡੀਓਜ਼ ਬਣਾ ਕੇ ਅਖ਼ਬਾਰੀ ਖ਼ਬਰਾਂ ਭੇਜਣ ਲਈ ਵੀ ਕਿਹਾ ਸੀ। ਅਜਿਹੀਆਂ ਹਦਾਇਤਾਂ 'ਤੇ ਕੰਮ ਕਰਦਿਆਂ ਸ਼ਬਨਮਦੀਪ ਅਤੇ ਇਸਦੇ ਸਾਥੀਆਂ ਨੇ ਕਈ ਸ਼ਰਾਬ ਦੇ ਠੇਕਿਆਂ ਤੇ ਝੁੱਗੀਆਂ ਸਮੇਤ ਇੱਕ ਘਰ ਨੂੰ ਅੱਗ ਲਗਾਈ, ਲੰਘੇ ਮਹੀਨੇ ਇਨ੍ਹਾਂ ਤਿੰਨਾਂ ਦੀਆਂ ਵੀਡੀਓਜ ਵੀ ਭੇਜੀਆਂ।

ਸ਼ਬਨਮਦੀਪ ਨੇ ਨਿਹਾਲ ਵੱਲੋਂ ਭੇਜੇ ਗਏ ਫੰਡਾਂ ਨਾਲ ਇੱਕ ਸੀ.ਟੀ.-100 ਬਜਾਜ ਪਲੈਟੀਨਮ ਮੋਟਰਸਾਇਕਲ ਅਤੇ ਇੱਕ ਨਵਾਂ ਮੋਬਾਇਲ ਫੋਨ ਵੀ ਖਰੀਦਿਆ। ਸ਼ਬਨਮਦੀਪ, ਇੱਕ ਸੁਖਰਾਜ ਸਿੰਘ ਉਰਫ਼ ਰਾਜੂ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਨਾਗੋਕੇ ਜ਼ਿਲ੍ਹਾ ਤਰਨਤਾਰਨ ਨਾਲ ਵੀ ਸੰਪਰਕ 'ਚ ਸੀ, ਜੋ ਖ਼ੁਦ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਾਉਣ ਅਤੇ ਰੈਫ਼ਰੈਂਡਮ-2010 ਦੇ ਪ੍ਰਚਾਰ 'ਚ ਸ਼ਾਮਲ ਸੀ, ਜਿਸ ਬਦਲੇ ਉਸ ਨੂੰ ਵਿਦੇਸ਼ਾਂ 'ਚੋਂ ਪੈਸੇ ਵੀ ਮਿਲੇ ਸਨ। ਸੁਖਰਾਜ ਸਿੰਘ ਨੇ ਟਾਰਗੈਟਡ ਕਿਲਿੰਗਜ ਲਈ ਸ਼ਬਨਮਦੀਪ ਨਾਲ ਹਥਿਆਰਾਂ ਦੀ ਸਪੁਰਦਗੀ ਲਈ ਵੀ ਸੰਪਰਕ ਕੀਤਾ।

ਸੁਖਰਾਜ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਹਾਲ ਹੀ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਇਸੇ ਦੌਰਾਨ ਪੀ.ਆਈ.ਓ. ਜਾਵੇਦ ਖ਼ਾਨ ਨੇ ਸ਼ਬਨਮਦੀਪ ਨਾਲ ਸੰਪਰਕ ਸਾਧਿਆ ਅਤੇ 'ਖ਼ਾਲਿਸਤਾਨ ਗ਼ਦਰ ਫ਼ੋਰਸ' ਜਥੇਬੰਦੀ ਦਾ ਨਾਮ ਅਤੇ ਲੋਗੋ ਉਸ ਨਾਲ ਸਾਂਝਾ ਕੀਤਾ ਤੇ ਕਿਹਾ ਕਿ ਉਹ 'ਖ਼ਾਲਿਸਤਾਨ ਗ਼ਦਰ ਫ਼ੋਰਸ' ਦੇ ਲੈਟਰਪੈਡ ਤਿਆਰ ਕਰਵਾ ਕੇ ਉਨ੍ਹਾਂ ਨੂੰ ਆਪਣੇ ਵੱਲੋਂ ਕੀਤੀਆਂ ਅਗ਼ਜਨੀ ਅਤੇ ਹੋਰ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੀ ਜਿੰਮੇਵਾਰੀ ਲੈਣ ਲਈ ਪ੍ਰੈਸ ਬਿਆਨ ਜਾਰੀ ਕਰਨ ਲਈ ਵਰਤੇ। ਸ਼ਬਨਮਦੀਪ ਅਤੇ ਉਸਦੇ ਹੈਂਡਲਰ ਨੇ 'ਖ਼ਾਲਿਸਤਾਨ ਗ਼ਦਰ ਫ਼ੋਰਸ' ਜਥੇਬੰਦੀ ਦਾ ਨਾਮ ਦਾ ਇੱਕ ਫੇਸਬੁੱਕ ਪੇਜ਼ ਤਿਆਰ ਕੀਤਾ

ਤਾਂ ਕਿ ਉਸਦੀ ਨਵੀਂ ਖੜ੍ਹੀ ਕੀਤੀ ਅੱਤਵਾਦੀ ਜਥੇਬੰਦੀ ਅਤੇ ਇਸਦੀਆਂ ਗਤੀਵਿਧੀਆਂ ਦਾ ਪ੍ਰਚਾਰ ਕੀਤਾ ਜਾ ਸਕੇ। ਜਾਵੇਦ ਖ਼ਾਨ ਨੇ ਸ਼ਬਨਮਦੀਪ ਨੂੰ ਟਾਰਗੈਟ ਕਿਲਿੰਗਜ ਕਰਨ ਦਾ ਕੰਮ ਸੌਂਪਿਆ ਅਤੇ ਅਜਿਹੀ ਹਰੇਕ ਵਾਰਦਾਤ ਲਈ 10 ਲੱਖ ਰੁਪਏ ਦੇਣ ਵਾਅਦਾ ਕੀਤਾ। ਅਕਤੂਬਰ 2018 ਦੇ ਦੂਜੇ ਹਫ਼ਤੇ, ਸ਼ਬਨਮਦੀਪ ਨੂੰ ਇਸਦੇ ਪਾਕਿਸਤਾਨ ਬੈਠੇ ਆਕਾਵਾਂ ਨੇ ਇੱਕ ਨਵਾਂ ਫ਼ੋਨ ਲੈਣ ਲਈ ਕਿਹਾ ਤੇ ਅਗਲੀ ਗੱਲਬਾਤ ਲਈ ਇਸ 'ਚ ਇੱਕ ਨਵੀਂ ਮੈਸੇਜ ਐਪਲੀਕੇਸ਼ਨ ਇੰਸਟਾਲ ਕਰਨ ਲਈ ਕਿਹਾ।

ਇਸਨੂੰ ਪਿਸਟਲ ਅਤੇ ਗ੍ਰੇਨੇਡਜ ਭੇਜਣ ਦਾ ਵੀ ਭਰੋਸਾ ਦਿੱਤਾ ਗਿਆ ਅਤੇ 24 ਅਕਤੂਬਰ ਦੇ ਨੇੜੇ-ਤੇੜੇ ਸ਼ਬਨਮਦੀਪ ਨੂੰ ਇਨ੍ਹਾਂ ਦੀ ਸਪੁਰਦਗੀ ਮਿਲ ਗਈ ਸੀ ਅਤੇ ਇਸਨੂੰ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੁਲਿਸ ਸਟੇਸ਼ਨ/ਪੁਲਿਸ ਚੌਂਕੀ ਅਤੇ ਆਗਾਮੀ ਤਿਉਹਾਰਾਂ ਦੇ ਸੀਜਨ ਦੌਰਾਨ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਕਰਨ ਲਈ ਕਿਹਾ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement