ਪੰਜਾਬ ਪੁਲਿਸ ਨੇ ਸੁਲਝਾਈ ਮੋਗਾ ਪਾਰਸਲ ਬੰਬ ਧਮਾਕੇ ਦੀ ਗੁੱਥੀ, ਦੋਸ਼ੀ ਨੂੰ ਉੜੀਸਾ ਤੋਂ ਕੀਤਾ ਕਾਬੂ
Published : Oct 4, 2018, 8:49 pm IST
Updated : Oct 4, 2018, 8:49 pm IST
SHARE ARTICLE
Moga Bomb Parcel
Moga Bomb Parcel

 ਪੰਜਾਬ ਪੁਲਿਸ ਵੱਲੋਂ 26 ਸਤੰਬਰ ਨੂੰ ਚੈਂਬਰ ਰੋਡ, ਮੋਗਾ ਵਿੱਚ ਸਥਿਤ ਇੱਕ ਕੋਰੀਅਰ ਦੀ ਦੁਕਾਨ 'ਤੇ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਇਆ ਲਿਆ ਗਿਆ...

ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ 26 ਸਤੰਬਰ ਨੂੰ ਚੈਂਬਰ ਰੋਡ, ਮੋਗਾ ਵਿੱਚ ਸਥਿਤ ਇੱਕ ਕੋਰੀਅਰ ਦੀ ਦੁਕਾਨ 'ਤੇ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਇਆ ਲਿਆ ਗਿਆ ਹੈ ਅਤੇ ਉਡੀਸਾ ਦੇ ਰਹਿਣ ਵਾਲੇ ਰਾਜਬੀਰ ਰਾਜਿਆਨਾ ਨੂੰ ਗਿਰਫਤਾਰ ਵੀ ਕਰ ਲਿਆ ਗਿਆ ਹੈ। ਰਾਜਬੀਰ ਉਰਫ ਰਾਜ ਪੁੱਤਰ ਰਾਜਿੰਦਰ ਰਾਜਿਆਨਾ ਵਸਨੀਕ ਬਸੰਤ ਕਲੋਨੀ, ਰੋੜਕਿਲਾ, ਜ਼ਿਲ੍ਹਾ ਸੁੰਦਰਗੜ੍ਹ, ਉਡੀਸਾ ਨੇ ਜ਼ਿਲ੍ਹਾ ਸੰਗਰੂਰ ਵਿੱਚ ਸਥਿਤ ਇੱਕ ਪਰਿਵਾਰਕ ਜ਼ਮੀਨ ਦੇ ਝਗੜੇ ਕਾਰਨ ਇਸ ਧਮਾਕੇ ਦੀ ਸਾਜਿਸ਼ ਰਚੀ ਸੀ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕਿਉਂਕਿ ਇਹ ਪਾਰਸਲ ਭੁਪੇਸ਼ ਰਾਜਿਆਨਾ , ਰਾਜਿਆਨਾ ਹਾਊਸ, ਪਟਿਆਲਾ ਗੇਟ, ਸੰਗਰੂਰ ਦੇ ਨਾਂ 'ਤੇ ਸੀ ਇਸ ਲਈ ਰਾਜ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ ਅਤੇ ਪਰਿਵਾਰਕ ਝਗੜੇ ਦੇ ਇਸ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ  ਕੀਤੀ ਗਈ ਸੀ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਭੁਪੇਸ਼ ਰਾਜਿਆਨਾ ਦੀ ਸੱਸ ਦਾ 2016 ਵਿੱਚ ਕਤਲ ਹੋ ਗਿਆ ਸੀ ਅਤੇ ਇਸੇ ਪੱਖ ਦੀ ਬੜੀ ਸੰਜੀਦਗੀ ਨਾਲ ਛਾਣਬੀਨ ਕਰਨ ਤੋਂ ਬਾਅਦ ਮਿਲੇ ਮਹੱਤਵਪੂਰਨ ਸੁਰਾਗ਼ਾਂ ਕਾਰਨ ਮਾਮਲੇ ਦੀ ਜੜ੍ਹ ਤੱਕ ਪਹੁੰਚਿਆ ਜਾ ਸਕਿਆ ਹੈ। 

ਭੁਪੇਸ਼ ਰਾਜਿਆਨਾ ਨੂੰ ਸੀਸੀਟੀਵੀ ਫੁਟੇਜ ਦਿਖਾਏ ਜਾਣ ਤੋਂ ਬਾਅਦ ਉਸਦੀ ਨਿਸ਼ਾਨ ਦੇਹੀ 'ਤੇ ਸ਼ੱਕੀ ਵਿਅੱਕਤੀ ਦੀ ਸ਼ਨਾਖ਼ਤ ਰਾਜਬੀਰ ਰਾਜਿਆਨਾ ਵਜੋਂ ਹੋਈ ਸੀ ਅਤੇ ਹੋਰ ਖ਼ੁਲਾਸਾ ਕਰਦਿਆਂ ਭੁਪੇਸ਼ ਨੇ ਦੱਸਿਆ ਕਿ ਬਲਜੀਤ ਸਰੂਪ ਰਾਜਿਆਨਾ ਦੇ ਦੋ ਪੁੱਤਰ ਮਲਵਿੰਦਰ ਸਰੂਪ ਰਾਜਿਆਨਾ ਅਤੇ ਰਾਜਿੰਦਰ ਸਰੂਪ ਰਾਜਿਆਨਾ ਸਨ ਜਿੰਨਾਂ ਵਿੱਚੋਂ ਉਹ (ਖੁਦ) ਮਲਵਿੰਦਰ ਸਰੂਪ ਦਾ ਪੋਤਰਾ ਤੇ ਦਲੀਪ ਰਾਜਿਆਨਾ ਦਾ ਪੁੱਤਰ ਹੈ ਜਦਕਿ ਰਾਜਬੀਰ ਰਾਜਿਆਨਾ ਉਰਫ ਰਾਜ ਨੂੰ ਉਸਨੇ ਰਾਜਿੰਦਰ ਸਰੂਪ ਦਾ ਪੁੱਤਰ ਦੱਸਿਆ ਸੀ।

 ਭੁਪੇਸ਼ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੇੜੀ ਵਿੱਚ ਉਹਨਾਂ ਦੀ ਪਰਿਵਾਰਕ ਜਾਇਦਾਦ ਸੀ ਅਤੇ ਰਣਬੀਰ ਕਾਲਜ , ਸੰਗਰੂਰ ਦੇ ਸਾਹਮਣੇ ਉਹਨਾਂ ਦਾ ਘਰ ਸੀ ਅਤੇ ਇਸੇ ਜਾਇਦਾਦ ਦਾ ਬਟਵਾਰਾ ਹੀ ਲੜਾਈ ਦਾ ਅਸਲ ਕਾਰਨ ਸੀ। ਉਸਨੇ ਦੱਸਿਆ ਕਿ ਰਾਜ 2018 ਦੇ ਸ਼ੁਰੂ ਵਿੱਚ ਸੰਗਰੂਰ ਵਿੱਚ ਜ਼ਮੀਨ ਦੇ ਇਸ ਮਸਲੇ ਨੂੰ ਨਿਪਟਾਉਣ ਲਈ ਆਇਆ ਸੀ ਪਰ ਮਾਮਲਾ ਸੁਲਝ ਨਹੀਂ ਸੀ ਸਕਿਆ। ਜਾਂਚ ਨੂੰ ਅੱਗੇ ਤੋਰਦਿਆਂ ਡੀ.ਐਸ.ਪੀ ਇਨਵੈਸਟੀਗੇਸ਼ਨ, ਮੋਗਾ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਰੋੜਕਿਲਾ, ਜ਼ਿਲ੍ਹਾ ਸੁੰਦਰਗੜ, ਉਡੀਸਾ ਰਵਾਨਾ ਹੋਈ ਸੀ ਅਤੇ ਸੁੰਦਰਗੜ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਸਦਕਾ ਪੰਜਾਬ ਇੰਟੈਲੀਜੈਂਸ ਵਿੰਗ ਨੇ 2 ਅਕਤੂਬਰ ਨੂੰ ਰਾਜਬੀਰ ਉਰਫ ਰਾਜ ਨੂੰ ਗਿਰਫਤਾਰ ਕਰ ਲਿਆ ਸੀ।

ਇਸ ਸਬੰਧੀ ਸੁੰਦਰਗੜ (ਉਡੀਸਾ) ਦੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਤੋਂ ਦੋਸ਼ੀ ਦਾ ਪੰਜ ਦਿਨਾਂ ਦਾ ਰਿਮਾਂਡ ਲਿਆ ਗਿਆ ਅਤੇ ਹੋਰ ਜਾਂਚ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਰਾਜ ਨੇ ਕਬੂਲਿਆ ਹੈ ਕਿ ਉਹ 20 ਤੋਂ 28 ਸਤੰਬਰ ਤੱਕ ਜਲੰਧਰ ਰੇਲਵੇ ਸਟੇਸ਼ਨ ਦੇ ਸਾਹਮਣੇ ਪੈਂਦੇ ਮਾਡਰਨ ਗੈਸਟ ਹਾਊਸ ਵਿੱਚ ਰਿਹਾ ਸੀ। ਇਸੇ ਲਈ 4 ਅਕਤੂਬਰ ਨੂੰ ਪੁਲਿਸ ਪਾਰਟੀ ਤੇ ਫੋਰੈਂਸਿਕ ਸਾਇੰਸ ਦੀ ਟੀਮ ਦੀ ਮੌਜੂਦਗੀ ਵਿੱਚ ਉਕਤ ਦੋਸ਼ੀ ਨੂੰ ਮਾਡਰਨ ਗੈਸਟ ਹਾਊਸ, ਜਲੰਧਰ ਲਿਆਂਦਾ ਗਿਆ ਤਾਂ ਜੋ ਮਾਮਲੇ ਦੀ ਜੜ੍ਹ ਤੱਕ ਪਹੁੰਚਿਆ ਜਾ ਸਕੇ।

ਫੋਰੈਂਸਿਕ ਸਾਇੰਸ ਦੀ ਟੀਮ ਗੈਸਟ ਹਾਊਸ ਦੇ ਉਸ ਕਮਰੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਜਿੱਥੇ ਉਕਤ ਦੋਸ਼ੀ ਨੇ ਆਈਈਡੀ/ਪਾਰਸਲ ਬੰਬ ਤਿਆਰ ਕੀਤਾ ਸੀ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਵਿਕਾਸ ਸੂਦ ਪੁੱਤਰ ਗਿਆਨ ਚੰਦ, ਵਾਸੀ ਮਕਾਨ ਨੰ: 539, ਗਲੀ ਨੰ: 9, ਮੁਹੱਲਾ ਕਿਸ਼ਨਪੁਰਾ , ਮੋਗਾ ਅਤੇ ਇੱਕ ਗਾਹਕ ਰਾਕੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼, ਵਾਸੀ ਗਲੀ ਨੰ: 5, ਜਵਾਹਰ ਨਗਰ, ਮੋਗਾ ਨੂੰ ਇਸ ਧਮਾਕੇ ਦੌਰਾਨ ਸੱਟਾਂ ਵੱਜੀਆਂ ਸਨ। ਵਿਕਾਸ ਸੂਦ ਦੇ ਬਿਆਨਾਂ 'ਤੇ ਦੋਸ਼ੀ ਵਿਰੁੱਧ ਧਾਰਾ-307,427,120-ਬੀ ਅਤੇ 304 ਧਮਾਖੇਜ ਪਦਾਰਥ ਕਾਨੂੰਨ ਤਹਿਤ ਥਾਣਾ ਸਿਟੀ , ਮੋਗਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਐਸ.ਆਈ.ਟੀ. ਵੱਲੋਂ ਅਗਲੇਰੀ ਜਾਂਚ ਜਾਰੀ ਹੈ।

 ਬੁਲਾਰੇ ਨੇ ਇਹ ਵੀ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ 27 ਸਤੰਬਰ ਨੂੰ ਪੁਲਿਸ ਦੀਆਂ 4 ਟੀਮਾਂ ਇੰਕਸਪੈਕਟਰਾਂ ਦੀ ਅਗਵਾਈ ਵਿੱਚ ਪਾਰਸਲ ਜਮ੍ਹਾਂ ਕਰਾਉਣ ਵਾਲੇ ਦੋਸ਼ੀ ਦੀ ਫੁਟੇਜ ਖੋਜਣ ਵਿੱਚ ਜੁਟ ਗਈਆਂ ਸਨ ਅਤੇ ਦੋਸ਼ੀ ਨੂੰ ਘਟਨਾ ਵਾਲੀ ਥਾਂ ਦੇ ਨੇੜਲੀਆਂ ਤਿੰਨ-ਚਾਰ ਵੱਖ-ਵੱਖ ਥਾਵਾਂ 'ਤੇ ਦੇਖਿਆ ਗਿਆ ਸੀ। ਅਗਲੇ ਦਿਨ ਜਦੋਂ ਸੀ.ਸੀ.ਟੀ.ਵੀ. ਫੁਟੇਜ ਦੀ ਹੱਦ ਨੂੰ ਹੋਰ ਵਧਾਇਆ ਗਿਆ ਤਾਂ ਬੱਸ ਸਟੈਂਡ ਤੋਂ ਸੂਦ ਕੋਰੀਅਰ ਤੱਕ ਦੋਸ਼ੀ ਨੂੰ 10 ਤੋਂ 12 ਵੱਖ-ਵੱਖ ਥਾਵਾਂ ਦੇਖਿਆ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement