
ਪੰਜਾਬ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਖੇਤੀਬਾੜੀ ਕਾਨੂੰਨ ਵਿਰੁਧ ਪੇਸ਼ ਕੀਤਾ ਬਿਲ
ਵਿਧਾਨ ਸਭਾ 'ਚ ਪੇਸ਼ ਕੀਤੇ ਕਈ ਬਿਲ, 2 ਨਵੰਬਰ ਨੂੰ ਪਾਸ ਕੀਤਾ ਜਾਵੇਗਾ ਬਿਲ
ਜੈਪੁਰ,31 ਅਕਤੂਬਰ: ਰਾਜਸਥਾਨ ਸਰਕਾਰ ਨੇ ਸ਼ਨਿਚਰਵਾਰ ਨੂੰ ਕੇਂਦਰ ਵਲੋਂ ਹਾਲ ਹੀ ਵਿਚ ਬਣਾਏ ਖੇਤੀਬਾੜੀ ਕਾਨੂੰਨਾਂ ਵਿਰੁਧ ਤਿੰਨ ਬਿਲ ਪੇਸ਼ ਕੀਤੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਨੇ ਪੰਜਾਬ ਵਿਚ ਖੇਤੀਬਾੜੀ ਕਾਨੂੰਨ ਵਿਰੁਧ ਇਕ ਬਿਲ ਪਾਸ ਕਰ ਦਿਤਾ ਸੀ। ਹੌਲੀ- ਹੌਲੀ, ਹੁਣ ਕਾਂਗਰਸ ਸ਼ਾਸਿਤ ਰਾਜਾਂ ਦੀਆਂ ਸਰਕਾਰਾਂ ਇਸ ਖੇਤੀਬਾੜੀ ਕਾਨੂੰਨ ਵਿਰੁਧ ਬਿਲ ਪੇਸ਼ ਕਰਨਾ ਸ਼ੁਰੂ ਕਰ ਰਹੀਆਂ ਹਨ।
ਕਾਂਗਰਸ ਇਸ ਬਿਲ ਨੂੰ ਲਗਾਤਾਰ ਕਿਸਾਨ ਵਿਰੋਧੀ ਦੱਸ ਰਹੀ ਹੈ, ਹਾਲਾਂਕਿ ਇਸ ਬਿਲ ਨੂੰ ਭਾਜਪਾ ਕਿਸਾਨਾਂ ਲਈ ਚੰਗਾ ਦੱਸ ਰਹੀ ਹੈ। ਇਸ ਕਾਨੂੰਨ ਵਿਰੁਧ ਸਾਰੇ ਦੇਸ਼ ਵਿਚ ਗੁੱਸਾ ਹੈ, ਖ਼ਾਸਕਰ ਕਾਂਗਰਸ ਸ਼ਾਸਿਤ ਸੂਬਿਆਂ ਵਿਚ। ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਜ਼ਰੂਰੀ ਵਸਤਾਂ ਅਤੇ ਵਿਸ਼ੇਸ਼ ਸੇਵਾਵਾਂ (ਰਾਜਸਥਾਨ ਸੋਧ) ਬਿੱਲ 2020, ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ, ਜ਼ਰੂਰੀ 2020 ਅਤੇ ਕਿਸਾਨ ਸੇਵਾ (ਰਾਜਸਥਾਨ ਸੋਧ) ਬਿਲ 2020 ਅਤੇ ਕਿਸਾਨ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਅਤੇ ਰਾਜਸਥਾਨ ਸੋਧ ਬਿਲ ਪੇਸ਼ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਤਰੀ ਨੇ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਚੋਣ ਜ਼ਾਬਤਾ (ਰਾਜਸਥਾਨ ਸੋਧ) ਬਿਲ 2020 ਵੀ ਪੇਸ਼ ਕੀਤਾ ਸੀ।
ਮੰਨਿਆ ਜਾ ਰਿਹਾ ਹੈ ਕਿ ਅੱÎਜ ਵਿਧਾਨ ਸਭਾ ਵਿਚ ਖੇਤੀਬਾੜੀ ਬਿਲ ਪੇਸ਼ ਹੋਣ ਤੋਂ ਬਾਅਦ ਇਸ 'ਤੇ 1 ਨਵੰਬਰ ਨੂੰ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ 2 ਨਵੰਬਰ ਨੂੰ ਪਾਸ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਹਿੱਸਾ ਲੈਣ ਲਈ ਜੈਪੁਰ ਪਹੁੰਚ ਗਈ ਹੈ, ਜਦੋਂ ਕਿ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਮੱਧ ਪ੍ਰਦੇਸ਼ ਉਪ ਚੋਣ ਵਿਚ ਰੁੱਝੇ ਹੋਣ ਕਾਰਨ ਅੱਜ ਨਹੀਂ ਪਹੁੰਚੇ। ਦੱਸਣਯੋਗ ਹੈ ਕਿ ਜਦੋਂ ਇਸ ਬਿੱਲ ਨੂੰ ਪਾਸ ਕਰਨ ਲਈ ਸੰਸਦ ਵਿਚ ਪੇਸ਼ ਕੀਤਾ ਸੀ, ਉਦੋਂ ਵੀ ਵਿਰੋਧੀ ਧਿਰਾਂ ਨੇ ਇਸ ਬਿੱਲ ਦਾ ਜ਼ੋਰਦਾਰ ਵਿਰੋਧ ਕੀਤਾ ਸੀ। (ਪੀ.ਟੀ.ਆਈ.)
image