
ਅੱਗ ਲੱਗਣ ਨਾਲ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਲੁਧਿਆਣਾ- ਲੁਧਿਆਣਾ ‘ਚ ਇੱਕ ਇਮਾਰਤ ਤੇ ਸਥਿਤ ਨਿਜੀ ਕੰਪਨੀ ਦੇ ਦਫ਼ਤਰ ਨੂੰ ਅੱਗ ਲੱਗ ਗਈ। ਦੱਸ ਦੇਈਏ ਕਿ ਇਹ ਹਾਦਸਾ ਫਿਰੋਜ਼ ਗਾਂਧੀ ਮਾਰਕੀਟ ‘ਚ ਵਾਪਰਿਆ ਹੈ। ਅੱਗ ਲੱਗਣ ਨਾਲ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਅੱਗ ਲੱਗਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਦਮਕਲ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਕਰੀਬ 1 ਘੰਟੇ ਦੇ ਵਿੱਚ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਅੱਗ ਨੂੰ 3 ਗੱਡੀਆਂ ਵੱਲੋਂ ਬੁਝਾਇਆ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲ਼ੇ ਨਹੀਂ ਪਤਾ ਲੱਗ ਸਕਿਆ। ਪਰ ਕਿਸੇ ਜਾਨੀ ਨੁਕਸਾਨ ਤੋਂ ਜਰੂਰ ਬਚਾਅ ਰਿਹਾ।