
ਭਾਕਿਯੂ ਕਾਦੀਆਂ ਵਲੋਂ ਪਰਾਲੀ ਨੂੰ ਲਗਾਈ ਅੱਗ
ਟੱਲੇਵਾਲ, 31 ਅਕਤੂਬਰ (ਬੇਅੰਤ ਧਾਲੀਵਾਲ ਬਖਤਗੜ੍ਹ) : ਮੋਦੀ ਸਰਕਾਰ ਦੀਆ ਮਾੜੀਆਂ ਨੀਤੀਆਂ ਤੋਂ ਦੁਖੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਕਲ (ਟੱਲੇਵਾਲ) ਦੇ ਪ੍ਰਧਾਨ ਲਖਵਿੰਦਰ ਸਿੰਘ ਲਾਲੀ ਨਾਈਵਾਲ ਨੇ ਪਰਾਲੀ ਨੂੰ ਅੱਗ ਲਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਨਾਈਵਾਲ ਨੇ ਕਿਹਾ ਕਿ ਮੋਦੀ ਸਰਕਾਰ ਜਿੰਨੇ ਮਰਜ਼ੀ ਜ਼ੁਰਮਾਨੇ ਲਗਾ ਲਵੇ ਜਿੰਨਾਂ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਇਸੇ ਤਰ੍ਹਾਂ ਪਰਾਲੀ ਨੂੰ ਅੱਗ ਲਗਾਉਾਂਦੇਰਹਾਂਗੇ। ਇਸ ਮੌਕੇ ਦੇ ਖੇਤ ਵਿਚ ਪਰਾਲੀ ਨੂੰ ਅੱਗ ਲਾਉਣ ਦੇ ਸਮੇਂ ਸਰਕਲ ਪ੍ਰਧਾਨ ਲਖਵਿੰਦਰ ਸਿੰਘ (ਲਾਲੀ), ਦਵਿੰਦਰ ਸਿੰਘ, ਬਬਲਦੀਪ ਸਿੰਘ (ਮਗਨ), ਗੋਰਖਾ ਸਿੰਘ, ਬਾਰਾ ਸਿੰਘ, ਗੁਰਜੀਤ ਸਿੰਘ, ਨਿਰਮਲ ਸਿੰਘ, ਦਲਵਾਰਾ ਸਿੰਘ ਤੋਂ ਇਲਾਵਾ ਆਗੂ ਹਾਜ਼ਰ ਸਨ।