
ਜੇਕਰ ਮੈਂ ਦੁਬਾਰਾ ਚੋਣ ਜਿੱਤ ਗਿਆ ਤਾਂ ਹੋਰ ਪੈਨਸ਼ਨ ਨਹੀਂ ਲਵਾਂਗਾ।
ਚੰਡੀਗੜ੍ਹ - ਪੰਜਾਬ ਵਿਚ ਹਿੰਦੂਆਂ ਨੂੰ ਹੱਕ ਦਿਵਾਉਣ ਲਈ ਅੱਜ ਸੰਯੁਕਤ ਹਿੰਦੂ ਮਹਾਸਭਾ ਦਾ ਗਠਨ ਕੀਤਾ ਗਿਆ। ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਪਹੁੰਚੇ ਸਨ।। ਇਸ ਦੌਰਾਨ ਮਾਤਾ ਮਨਸਾ ਦੇਵੀ ਮੰਦਰ ਪੰਚਕੂਲਾ ਤੋਂ ਆਏ ਮਹੰਤਾਂ ਨੇ ਸਿੱਧੂ ਨੂੰ ਮਾਤਾ ਦੀ ਚੁੰਨੀ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਅਸ਼ਵਨੀ ਸੇਖੜੀ ਨੂੰ ਸੰਯੁਕਤ ਹਿੰਦੂ ਮਹਾਸਭਾ ਦਾ ਚੇਅਰਮੈਨ ਬਣਾਇਆ ਗਿਆ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਜੋ ਵੀ ਇਸ ਪ੍ਰੋਗਰਾਮ ਵਿਚ ਪਹੁੰਚਿਆ ਹੈ, ਉਹ ਮੇਰੀ ਪੱਗ ਵਰਗਾ ਹੈ। ਉਨ੍ਹਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਤੁਹਾਡਾ ਦਰਦ ਮੇਰਾ ਦਰਦ ਹੈ। ਇਸ ਦੇ ਨਾਲ ਹੀ ਇਸ਼ਾਰੇ ਇਸ਼ਾਰਿਆਂ 'ਚ ਸਿੱਧੂ ਨੇ ਫਿਰ ਤੋਂ ਕੈਪਟਨ 'ਤੇ ਨਿਸ਼ਾਨਾ ਸਾਧਿਆ।
Navjot Singh Sidhu
ਉਨ੍ਹਾਂ ਕਿਹਾ ਕਿ ਸਾਢੇ ਪੰਜ ਸਾਲ ਕੈਪਟਨ ਦੀ ਸਰਕਾਰ ਵੇਲੇ ਇਸ ਨੂੰ ਅੰਦਰ ਕਰੋ, ਉਸ ਨੂੰ ਅੰਦਰ ਕਰੋ ਅਜਿਹੀ ਰਾਜਨੀਤੀ ਹੋਈ ਹੈ। ਸਿੱਧੂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਮੈਂ ਦੁਬਾਰਾ ਚੋਣ ਜਿੱਤ ਗਿਆ ਤਾਂ ਹੋਰ ਪੈਨਸ਼ਨ ਨਹੀਂ ਲਵਾਂਗਾ। ਨਵਜੋਤ ਸਿੱਧੂ ਨੇ ਅਪਣੀ ਹੀ ਸਰਕਾਰ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਭ ਆਖਰੀ ਦੋ ਮਹੀਨਿਆਂ ਵਿਚ ਲਾਲੀਪਾਪ ਦੇਣ ਲੱਗ ਜਾਂਦੇ ਹਨ ਪਰ ਸਵਾਲ ਇਹ ਹੈ ਕਿ ਉਙਨਾਂ ਨੂੰ ਪੁੱਛੋ ਕਿ ਇਙ ਵਾਅਦ ਕਿੱਥੋਂ ਪੂਰੇ ਕਰੋਗੇ। ਉਨ੍ਹਾਂ ਨੂੰ ਪੁੱਛੋ ਕਿ ਤੁਸੀਂ ਕਿੱਥੋਂ ਦੇਵੋਗੇ ਇਹ ਸਭ? ਕੀ ਮਕਸਦ ਸਿਰਫ਼ ਸਰਕਾਰ ਵਿਚ ਵਾਪਸ ਆਉਣਾ ਹੈ ਜਾਂ ਲੋਕਾਂ ਦੀ ਭਲਾਈ ਕਰਨਾ ਹੈ? ਮੈਂ ਸੱਚ ਕਹਾਂਗਾ, ਦੱਸਾਂਗਾ ਅਤੇ ਸ਼ੀਸ਼ਾ ਦਿਖਾਵਾਂਗਾ।
Captain Amarinder Singh and Navjot Sidhu
ਉਨ੍ਹਾਂ ਕਿਹਾ ਕਿ ਪੰਜਾਬ ਸਿਰ 5 ਲੱਖ ਕਰੋੜ ਦਾ ਕਰਜ਼ਾ ਹੈ ਅਤੇ ਇਸ ਨੂੰ ਪੰਜਾਬ ਸਰਕਾਰ ਨੇ ਨਹੀਂ ਸਗੋਂ ਪੰਜਾਬ ਦੇ ਲੋਕਾਂ ਨੇ ਮੋੜਨਾ ਹੈ, ਇਸ ਭੁਲੇਖੇ ਵਿਚ ਨਾ ਰਹੋ ਕਿ ਸਰਕਾਰ ਉਤਾਰੇਗੀ ਇਹ ਕਰਜ਼ਾ ਨਹੀਂ, ਇਹ ਪੰਜਾਬ ਦੇ ਲੋਕਾਂ ਨੇ ਉਤਾਰਨਾ ਹੈ। ਉਹਨਾਂ ਕਿਹਾ ਕਿ ਮਰ ਜਾਵਾਂਗਾ ਪਰ ਪੰਜਾਬ ਦੇ ਹਿੱਤ ਨਹੀਂ ਵੇਚਾਂਗਾ ਤੇ ਹਰਾਮ ਦਾ ਪੈਸਾ ਮੇਰੇ ਘਰ ਨਹੀਂ ਆਵੇਗਾ।
ਨਵਜੋਤ ਸਿੱਧੂ ਰਾਜਾ ਵੜਿੰਗ ਤੇ ਪਰਗਟ ਸਿੰਘ ਦੇ ਕੰਮ ਦੀ ਤਾਰੀਫ਼ ਵੀ ਕੀਤੀ। ਸਿੱਧੂ ਨੇ ਬੀ.ਐਸ.ਐਫ ਬਾਰੇ ਕਿਹਾ ਕਿ 4 ਸਾਲ ਹਾਲਾਤ ਠੀਕ ਰਹੇ, ਪਰ ਜਦੋਂ ਸਰਕਾਰ ਗਈ ਤਾਂ ਕਹਿਣ ਲੱਗੀ ਕਿ ਪੰਜਾਬ ਨੂੰ ਖ਼ਤਰਾ ਹੈ। ਬਹੁਤ ਸਾਰੇ ਲੋਕ ਜੋ ਖੁਦ 4-4 ਵਾਰ ਮੈਨੂੰ ਹਰਾਉਣ ਦੀ ਕੋਸ਼ਿਸ਼ ਕਰ ਕੇ ਆਪਣੀ ਜ਼ਮਾਨਤ ਜ਼ਬਤ ਕਰ ਚੁੱਕੇ ਹਨ। ਪੰਜਾਬ ਵਿਚ ਹੁਣ ਇਮਾਨਦਾਰੀ ਅਤੇ ਨੈਤਿਕਤਾ ਦੀ ਸਰਕਾਰ ਬਣੇਗੀ।