
ਬੈਰਾਜ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗਾਂ ਦੀਆਂ ਜ਼ਮੀਨਾਂ ਡੈਮ ਬਣਾਉਣ ਲਈ ਐਕੁਵਾਇਰ ਕੀਤੀਆਂ ਗਈਆਂ ਸੀ
ਪਠਾਨਕੋਟ (ਗੁਰਪ੍ਰੀਤ ਸਿੰਘ) - ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਤੇ ਪੂਰੇ ਦੇਸ਼ 'ਚ ਖੁਸ਼ੀ ਦਾ ਮਾਹੌਲ ਹੈ ਪਰ ਇਸ ਦੇ ਨਾਲ ਹੀ ਕੁਝ ਪਰਿਵਾਰ ਅਜਿਹੇ ਵੀ ਹਨ ਜੋ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਲੜ ਰਹੇ ਹਨ। ਦਰਅਸਲ ਬੈਰਾਜ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਜਿਨ੍ਹਾਂ ਦੀਆਂ ਜ਼ਮੀਨਾਂ ਡੈਮ ਬਣਾਉਣ ਲਈ ਐਕੁਵਾਇਰ ਕੀਤੀਆਂ ਗਈਆਂ ਸੀ, ਜਿਸ ਤੋਂ ਬਾਅਦ ਸਰਕਾਰਾਂ ਵਲੋਂ ਉਹਨਾਂ ਨੂੰ ਨੌਕਰੀ ਦੇਣ ਦਾ ਵਾਧਾ ਵੀ ਕੀਤਾ ਗਿਆ ਸੀ
ਪਰ ਪਿਛਲੇ ਕਾਫੀ ਸਾਲਾਂ ਤੋਂ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚਲਦੇ ਬੈਰਾਜ ਔਸਤੀ ਸੰਘਰਸ਼ ਕਮੇਟੀ ਵੱਲੋਂ ਸਰਕਾਰਾਂ ਦੇ ਖਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਸਰਕਾਰਾਂ ਵੱਲੋਂ ਇਨ੍ਹਾਂ ਲੋਕਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਚਲਦੇ ਅੱਜ ਬੈਰਾਜ ਸੰਘਰਸ਼ ਕਮੇਟੀ ਦੇ 2 ਬਜ਼ੁਰਗ ਆਗੂ ਜਿਨ੍ਹਾਂ ਦੀ ਉਮਰ ਤਕਰੀਬਨ 75 ਤੋਂ 80 ਸਾਲ ਹੋਵੇਗੀ
ਅੱਜ ਸਵੇਰੇ ਤੜਕਸਾਰ ਬਿਜਲੀ ਦੇ ਟਾਵਰ ਜਿਸ ਦੀ ਉਚਾਈ ਤਕਰੀਬਨ 200 ਫੁੱਟ ਹੋਵੇਗੀ, ਉੱਥੇ ਚੜ੍ਹੇ ਹੋਏ ਹਨ। ਇਹ ਟਾਵਰ ਪਠਾਨਕੋਟ ਦੇ ਡੀ.ਸੀ ਦੀ ਕੋਠੀ ਤੋਂ ਕੁਝ ਦੂਰੀ 'ਤੇ ਹੀ ਹੈ। ਉਹਨਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ ਉਹ ਟਾਵਰ ਤੋਂ ਨਹੀਂ ਉਤਰਨਗੇ। ਉਹਨਾਂ ਦਾ ਕਹਿਣਾ ਹੈ ਕਿ ਜੇ ਇਸ ਸੰਘਰਸ਼ ਦੌਰਾਨ ਕੋਈ ਹਾਦਸਾ ਹੁੰਦਾ ਵੀ ਹੈ ਤਾਂ ਉਸ ਦੇ ਲਈ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ।