ਕਾਂਗਰਸ ਵੇਲੇ ਫ਼ੌਜੀਆਂ ਦੇ ਸਿਰ ਕਲਮ ਹੁੰਦੇ ਸੀ, ਅਸੀਂ ਪਾਕਸਿਤਾਨ ਜਾ ਕੇ ਅਤਿਵਾਦੀ ਉਡਾਏ : ਅਮਿਤ ਸ਼ਾਹ
Published : Nov 1, 2022, 11:51 pm IST
Updated : Nov 1, 2022, 11:51 pm IST
SHARE ARTICLE
image
image

ਕਾਂਗਰਸ ਵੇਲੇ ਫ਼ੌਜੀਆਂ ਦੇ ਸਿਰ ਕਲਮ ਹੁੰਦੇ ਸੀ, ਅਸੀਂ ਪਾਕਸਿਤਾਨ ਜਾ ਕੇ ਅਤਿਵਾਦੀ ਉਡਾਏ : ਅਮਿਤ ਸ਼ਾਹ

ਸ਼ਿਮਲਾ, 1 ਨਵੰਬਰ : ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ  ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ | ਉਨ੍ਹਾਂ ਨੇ ਚੰਬਾ ਜ਼ਿਲ੍ਹੇ ਦੇ ਭਾਟੀਆ ਵਿਧਾਨ ਸਭਾ ਹਲਕੇ ਵਿਚ ਭਾਜਪਾ ਉਮੀਦਵਾਰ ਵਿਕਰਮ ਜਰਿਆਲ ਦੇ ਸਮਰਥਨ ਵਿਚ ਇਕ ਜਨ ਸਭਾ ਨੂੰ  ਸੰਬੋਧਨ ਕੀਤਾ | 'ਭਾਰਤ ਮਾਤਾ ਦੀ ਜੈ' ਦੇ ਨਾਹਰੇ ਨਾਲ ਅਪਣੇ ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ, 'ਮੈਂ ਇਥੋਂ ਦੇ ਲਗਾਤਾਰ ਤੀਜੀ ਵਾਰ ਜਿੱਤਣ ਵਾਲੇ ਵਿਕਰਮ ਜਰਿਆਲ ਦਾ ਆਸ਼ੀਰਵਾਦ ਲੈਣ ਲਈ ਭਾਟੀਆਂ ਦੇ ਲੋਕਾਂ ਕੋਲ ਆਇਆ ਹਾਂ | ਦੇਵਭੂਮੀ ਹਿਮਾਚਲ ਨੂੰ  ਮੇਰਾ ਸਲਾਮ | ਉਨ੍ਹਾਂ ਬਹਾਦਰ ਮਾਵਾਂ ਨੂੰ  ਸਲਾਮ ਜਿਨ੍ਹਾਂ ਦੇ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਅਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਦੇ | 
ਅਮਿਤ ਸ਼ਾਹ ਨੇ ਕਿਹਾ ਕਾਂਗਰਸ ਦੇ ਸਮੇਂ, ਸੋਨੀਆ-ਮਨਮੋਹਨ ਦੀ ਸਰਕਾਰ ਵੇਲੇ, ਪਾਕਿਸਤਾਨੀ ਅਤਿਵਾਦੀ ਸਾਡੇ ਜਵਾਨਾਂ ਦੇ ਸਿਰ ਕਲਮ ਕਰਦੇ ਸਨ ਅਤੇ ਉਸ ਵੇਲੇ ਦੀ ਸਰਕਾਰ ਨੇ ਉਫ਼ ਵੀ ਨਹੀਂ ਕੀਤੀ | ਪਰ ਮੋਦੀ ਸਰਕਾਰ ਮੌਨੀ ਬਾਬਾ ਦੀ ਸਰਕਾਰ ਨਹੀਂ ਹੈ | ਹੁਣ ਪਾਕਿਸਤਾਨ ਦੀ ਦਲੇਰੀ ਦਾ ਜਵਾਬ ਸਰਜੀਕਲ ਅਤੇ ਹਵਾਈ ਹਮਲੇ ਨਾਲ ਦਿਤਾ ਗਿਆ ਹੈ | ਮੋਦੀ ਸਰਕਾਰ ਵੇਲੇ ਸਾਡੀ ਜ਼ਮੀਨੀ ਤੇ ਹਵਾਈ ਫ਼ੌਜ ਨੇ ਪਾਕਿਸਤਾਨ ਵਿਚ ਦਾਖ਼ਲ ਹੋ ਕੇ ਅਤਿਵਾਦੀਆਂ ਨੂੰ  ਉਡਾ ਦਿਤਾ | ਪ੍ਰਧਾਨ ਮੰਤਰੀ ਮੋਦੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35-ਏ ਨੂੰ  ਖ਼ਤਮ ਕਰ ਦਿਤਾ ਹੈ | ਹਿਮਾਚਲ ਵਿਚ ਫ਼ੌਜ ਵਿਚ ਸਿਪਾਹੀਆਂ ਦੀ ਸੱਭ ਤੋਂ ਵਧ ਪ੍ਰਤੀਸ਼ਤਤਾ ਹੈ | ਉਨ੍ਹਾਂ ਨੇ ਮਨੀਮਹੇਸ਼, ਕਾਰਤਿਕ ਸਵਾਮੀ ਅਤੇ ਨਾਗ ਮੰਦਰ ਨੂੰ  ਵੀ ਮੱਥਾ ਟੇਕਿਆ | ਕੇਂਦਰੀ ਗ੍ਰਹਿ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ  ਕਿਹਾ, 'ਨਵੀਂ ਰੀਤ ਬਣਾਉ, ਇਕ ਵਾਰ ਫਿਰ ਭਾਜਪਾ ਦੀ ਸਰਕਾਰ ਲਿਆਉ | ਕਾਂਗਰਸੀ ਆਗੂ ਟੋਪੀ ਦੀ ਰਾਜਨੀਤੀ ਕਰਦੇ ਹਨ | ਪਰ ਅੱਜ ਤੋਂ ਲਾਲ ਟੋਪੀ ਵੀ ਭਾਜਪਾ ਦੀ ਹੈ ਤੇ ਹਰੀ ਟੋਪੀ ਵੀ | ਰਾਹੁਲ ਬਾਬਾ ਕੰਨ ਖੋਲ੍ਹ ਕੇ ਸੁਣੋ, ਹਿਮਾਚਲ ਪ੍ਰਦੇਸ਼ ਦਾ ਹਰ ਹਿੱਸਾ ਭਾਜਪਾ ਦਾ ਹੈ | ਦਿੱਲੀ ਅਤੇ ਹਿਮਾਚਲ ਵਿਚ ਵੀ ਕਾਂਗਰਸ ਮਾਂ-ਪੁੱਤ ਦੀ ਪਾਰਟੀ ਹੈ | ਪਰ ਭਾਜਪਾ ਸੱਭ ਦੀ ਪਾਰਟੀ ਹੈ | ਕਾਂਗਰਸ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦਾ ਬਜਟ 90-10 ਤੋਂ ਘਟਾ ਕੇ 60-40 ਕਰ ਦਿਤਾ ਸੀ | ਪਰ ਭਾਜਪਾ ਨੇ ਮੁੜ ਸੂਬੇ ਦਾ ਵਿਕਾਸ 90-10 ਕਰ ਕੇ ਕਰਵਾ ਲਿਆ | ਕਾਂਗਰਸ ਦੀਆਂ ਸਰਕਾਰਾਂ 12 ਲੱਖ ਕਰੋੜ ਦੇ ਘੋਟਾਲਿਆਂ ਦੀਆਂ ਰਹੀਆਂ ਹਨ | (ਏਜੰਸੀ) 

ਹੁਣ ਲੋਕਤੰਤਰ ਵਿਚ ਰਾਜਾ-ਰਾਣੀ ਦਾ ਨਹੀਂ, ਲੋਕਾਂ ਦਾ ਰਾਜ ਚੱਲਦਾ ਹੈ |     (ਏਜੰਸੀ)
 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement