
ਕਰੀਬ 7 ਘੰਟੇ ਤੱਕ ਚੱਲਿਆ ਪੁਲਿਸ ਦਾ ਆਪਰੇਸ਼ਨ
ਜਲੰਧਰ: ਜ਼ਿਲ੍ਹੇ ਅਧੀਨ ਪੈਂਦੇ ਭੋਗਪੁਰ ਸਬ-ਡਿਵੀਜ਼ਨ ਦੇ ਪਿੰਡ ਚੱਕ ਝੰਡੂ ਤੋਂ ਪੁਲਿਸ ਨੇ 7 ਘੰਟੇ ਦੇ ਆਪਰੇਸ਼ਨ ਤੋਂ ਬਾਅਦ 4 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਦੇ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ 4 ਸ਼ੱਕੀਆਂ ਨੂੰ ਰਾਊਂਡਅਪ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਪੁਲਿਸ ਨੂੰ ਇਹਨਾਂ ਕੋਲੋਂ ਅਧੁਨਿਕ ਹਥਿਆਰ ਵੀ ਬਰਾਮਦ ਹੋਏ ਹਨ।
ਅੱਜ ਸਵੇਰੇ ਹੀ ਪਿੰਡ ਦੇ ਆਲੇ-ਦੁਆਲੇ ਪੂਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਅਤੇ ਪਿੰਡ ਤੋਂ ਲੈ ਕੇ ਗੰਨੇ ਦੇ ਖੇਤਾਂ ਤੱਕ ਹਰ ਜਗ੍ਹਾ ਤਲਾਸ਼ੀ ਲਈ ਜਾ ਰਹੀ ਸੀ। ਪੁਲਿਸ ਨੂੰ ਪਿੰਡ ਵਿਚ ਚਾਰ ਹਥਿਆਰਬੰਦ ਸ਼ੱਕੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਜਲੰਧਰ ਦਿਹਾਤੀ ਪੁਲਿਸ ਨੇ ਫਿਲੌਰ 'ਚ ਵੀ ਹਥਿਆਰਬੰਦ ਗੈਂਗਸਟਰਾਂ ਨੂੰ ਫੜਿਆ ਸੀ।