
9 ਨਵੀਆਂ ਉਡਾਣਾਂ ਵੀ ਕੀਤੀਆਂ ਸ਼ੁਰੂ
Chandigarh Airport Flights Time Change News in Punjabi: ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਰਦੀਆਂ ਦਾ ਸਮਾਂ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ। ਸਰਦੀ ਵਿਚ ਖਰਾਬ ਮੌਸਮ ਅਤੇ ਖਰਾਬ ਵਿਜ਼ੀਬਿਲਟੀ ਦੇ ਡਰੋਂ ਚੰਡੀਗੜ੍ਹ ਤੋਂ 13 ਉਡਾਣਾਂ ਦਾ ਸਮਾਂ ਬਦਲਿਆ ਗਿਆ ਹੈ। ਇਸ ਦੇ ਨਾਲ ਹੀ 9 ਨਵੀਆਂ ਉਡਾਣਾਂ ਮਿਲੀਆਂ ਹਨ, ਜਿਨ੍ਹਾਂ ਵਿਚੋਂ 4 ਸ਼ੁਰੂ ਹੋ ਚੁੱਕੀਆਂ ਹਨ। ਸਪਾਈਸਜੈੱਟ ਨੂੰ ਬਨਾਰਸ ਦੀ ਉਡਾਣ ਮਿਲੀ ਹੈ, ਹਾਲਾਂਕਿ ਇਹ ਅਜੇ ਸ਼ੁਰੂ ਨਹੀਂ ਹੋਈ ਹੈ। ਏਅਰ ਏਸ਼ੀਆ ਨੇ ਵੀ ਨਵੀਆਂ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਹਨ। ਹੁਣ ਅੰਤਰਰਾਸ਼ਟਰੀ ਉਡਾਣਾਂ ਵਿਚੋਂ ਦੁਬਈ ਦੀ ਇੱਕੋ ਇੱਕ ਉਡਾਣ ਬਚੀ ਹੈ, ਇਸ ਦੇ ਸਮੇਂ ਵਿਚ ਵੀ ਬਦਲਾਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Ferozepur Gangster Murder news: : ਫਿਰੋਜ਼ਪੁਰ 'ਚ ਗੈਂਗਸਟਰ ਗੁਰਪ੍ਰੀਤ ਉਰਫ ਲਾਡੀ ਸ਼ੂਟਰ ਦਾ ਗੋਲੀਆਂ ਮਾਰ ਕੇ ਕਤਲ
ਏਅਰ ਇੰਡੀਆ ਐਕਸਪ੍ਰੈਸ ਨੇ 29 ਅਕਤੂਬਰ ਤੋਂ ਸ਼ਾਰਜਾਹ ਦੀਆਂ ਉਡਾਣਾਂ ਬੰਦ ਕਰ ਦਿਤੀਆਂ ਹਨ। ਏਅਰਪੋਰਟ ਦੇ ਸੀਈਓ ਰਾਕੇਸ਼ ਰੰਜਨ ਸਹਾਏ ਦਾ ਕਹਿਣਾ ਹੈ ਕਿ ਏਅਰ ਏਸ਼ੀਆ ਅਤੇ ਸਪਾਈਸ ਜੈੱਟ ਨਾਲ ਗੱਲਬਾਤ ਚੱਲ ਰਹੀ ਹੈ, 10 ਨਵੰਬਰ ਦੇ ਆਸਪਾਸ ਨਵੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਸ਼ਾਰਜਾਹ ਉਡਾਣ ਨੂੰ ਲੈ ਕੇ ਏਅਰਲਾਈਨਜ਼ ਨੂੰ ਪੱਤਰ ਵੀ ਲਿਖਿਆ ਗਿਆ ਹੈ ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਹਵਾਈ ਅੱਡੇ 'ਤੇ ਦੇਰ ਨਾਲ 12:10 'ਤੇ ਪਹੁੰਚਣ ਵਾਲੀ ਫਲਾਈਟ ਅਤੇ 12:40 'ਤੇ ਦਿੱਲੀ ਲਈ ਰਵਾਨਾ ਹੋਣ ਵਾਲੀ ਫਲਾਈਟ ਦਿੱਲੀ ਤੋਂ ਹੋਰ ਮੰਜ਼ਿਲਾਂ ਲਈ ਅੰਤਰਰਾਸ਼ਟਰੀ ਉਡਾਣਾਂ ਲੈਣ ਵਾਲੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰੇਗੀ। ਇਹ ਫਲਾਈਟ ਰਾਤ 1.30 ਵਜੇ ਨਵੀਂ ਦਿੱਲੀ ਪਹੁੰਚੇਗੀ। ਜ਼ਿਆਦਾਤਰ ਅੰਤਰਰਾਸ਼ਟਰੀ ਉਡਾਣਾਂ ਦੇਰ ਰਾਤ ਨੂੰ ਦਿੱਲੀ ਤੋਂ ਰਵਾਨਾ ਹੁੰਦੀਆਂ ਹਨ। ਅਜਿਹੇ ਵਿਚ ਯਾਤਰੀ ਆਪਣੀ ਸੁਵਿਧਾ ਅਨੁਸਾਰ ਉਡਾਣ ਲੈ ਸਕਦੇ ਹਨ।
ਇਹ ਵੀ ਪੜ੍ਹੋ: LPG Cylinder Price Hike: ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, LPG ਸਿਲੰਡਰ ਹੋਇਆ ਮਹਿੰਗਾ
ਦਿੱਲੀ ਦੀਆਂ 5, ਮੁੰਬਈ ਦੀਆਂ 2 ਉਡਾਣਾਂ ਦਾ ਸਮਾਂ ਬਦਲਿਆ ਗਿਆ
ਸੈਕਟਰ ਏਅਰਲਾਈਨ ਪਹਿਲਾਂ ਦਾ ਸਮਾਂ ਨਵਾਂ ਸਮਾਂ
ਚੰਡੀਗੜ੍ਹ-ਦਿੱਲੀ ਇੰਡੀਗੋ ਦੁਪਹਿਰ 3:55 ਸ਼ਾਮ 4: 20
ਚੰਡੀਗੜ੍ਹ - ਦਿੱਲੀ ਇੰਡੀਗੋ ਸ਼ਾਮ 6:55 ਸ਼ਾਮ 6:45
ਚੰਡੀਗੜ੍ਹ-ਦਿੱਲੀ ਵਿਸਤਾਰਾ ਸਵੇਰੇ 7:00 ਸਵੇਰੇ 6:55
ਚੰਡੀਗੜ੍ਹ-ਦਿੱਲੀ ਵਿਸਤਾਰਾ ਸ਼ਾਮ 6:45 ਸ਼ਾਮ 6:00
ਚੰਡੀਗੜ੍ਹ-ਦਿੱਲੀ ਏਅਰ ਇੰਡੀਆ ਸਵੇਰੇ 9:00 ਸਵੇਰੇ 9:35
ਚੰਡੀਗੜ੍ਹ-ਮੁੰਬਈ ਇੰਡੀਗੋ ਸਵੇਰੇ 6:10 ਸਵੇਰੇ 5:55
ਚੰਡੀਗੜ੍ਹ-ਮੁੰਬਈ ਇੰਡੀਗੋ ਦੁਪਹਿਰ 12:50 ਦੁਪਹਿਰ 12:35
ਚੰਡੀਗੜ੍ਹ-ਗੋਆ ਇੰਡੀਗੋ ਦੁਪਹਿਰ 2:35 ਦੁਪਹਿਰ 2:30
ਚੰਡੀਗੜ੍ਹ-ਹੈਦਰਾਬਾਦ ਇੰਡੀਗੋ ਸਵੇਰੇ 6:50 ਸਵੇਰੇ 6:20
ਚੰਡੀਗੜ੍ਹ-ਹੈਦਰਾਬਾਦ ਇੰਡੀਗੋ ਸ਼ਾਮ 4:25 ਦੁਪਹਿਰ 3:55
ਚੰਡੀਗੜ੍ਹ-ਕੋਲਕਾਤਾ ਇੰਡੀਗੋ ਸਵੇਰੇ 7:15 ਸਵੇਰੇ 8:40
ਚੰਡੀਗੜ੍ਹ-ਪੁਣੇ ਇੰਡੀਗੋ ਰਾਤ 10:00 ਰਾਤ 10:15
ਇੰਟਰਨੈਸ਼ਨਲ ਫਲਾਈਟ
ਚੰਡੀਗੜ੍ਹ- ਦੁਬਈ ਇੰਡੀਗੋ ਸ਼ਾਮ 4:30 ਸ਼ਾਮ 4:05