Mohali News : ਮੋਹਾਲੀ ’ਚ ਪਟਾਕਿਆਂ ਨਾਲ 20 ਲੋਕ ਝੁਲਸੇ , ਸਕੋਡਾ ਕਾਰ ਸਮੇਤ 6 ਥਾਵਾਂ ’ਤੇ ਲੱਗੀ ਅੱਗ, 2 ਬੱਚੀਆਂ ਹੋਈਆਂ ਜ਼ਖਮੀ

By : BALJINDERK

Published : Nov 1, 2024, 3:33 pm IST
Updated : Nov 1, 2024, 3:33 pm IST
SHARE ARTICLE
ਝੁਲਸੇ ਹੋਏ ਬੱਚੇ
ਝੁਲਸੇ ਹੋਏ ਬੱਚੇ

Mohali News : ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ, ਜਾਨੀ ਨੁਕਸਾਨ ਤੋਂ ਰਿਹਾ ਬਚਾਓ

Mohali News :  ਮੋਹਾਲੀ ਸ਼ਹਿਰ ’ਚ ਦੀਵਾਲੀ ਦੇ ਨੇੜੇ 20 ਲੋਕ ਪਟਾਕਿਆਂ ਨਾਲ ਝੁਲਸਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੁਝ ਲੋਕ ਇਲਾਜ ਲਈ ਸਿਵਲ ਹਸਪਤਾਲ ਵੀ ਪਹੁੰਚੇ, ਉਨ੍ਹਾਂ ’ਚ ਬੱਚੇ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਉਥੇ ਹੀ ਇੱਕ ਸਕੋਡਾ ਕਾਰ ਸਮੇਤ 6 ਥਾਵਾਂ ’ਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ।

ਜਿਸ 'ਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਅੱਜ (ਸ਼ੁਕਰਵਾਰ) ਨੂੰ ਵੀ ਦੀਵਾਲੀ ਮਨਾਈ ਜਾ ਰਹੀ ਹੈ। ਨਾਲ ਹੀ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਸੀ। ਇਸੇ ਤਰ੍ਹਾਂ ਸਿਹਤ ਵਿਭਾਗ ਵਲੋਂ ਤੋਂ ਪੂਰੀ ਇੰਤਜਾਮ ਕੀਤੀ ਗਈ ਸੀ। ਸਪੈਸ਼ਲ ਡਾਕਟਰਾਂ ਦੀ ਡਿਊਟੀ ਲਗਾਈ ਹੈ। ਉਥੇ ਹੀ ਫਾਇਰ ਵਿਭਾਗ ਵੀ ਅਲਰਟ ਮੋਡ ਉੱਤੇ ਹੈ। ਦੋਵਾਂ ਵਿਭਾਗਾਂ ਦੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਦੋ ਛੋਟੀਆਂ ਬੱਚੀਆਂ ਹੋਈਆਂ ਜ਼ਖਮੀ

ਸਾਹਮਣੇ ਆਏ ਹਨ ਕਿ ਸਰਕਾਰੀ ਹਸਪਤਾਲਾਂ ਵਿੱਚ 20 ਦੇ ਨੇੜੇ ਲੋਕ ਪਹੁੰਚ ਹਨ। ਡਾਕਟਰਾਂ ਨੇ ਦੱਸਿਆ ਕਿ 15 ਛੋਟੇ ਲੜਕੇ ਅਤੇ ਦੋ ਛੋਟੀਆਂ ਲੜਕੀਆਂ ਅਤੇ ਤਿੰਨ ਵਿਅਕਤੀ ਸਨ। ਜਲਣ ਕਾਰਨ ਪਹੁੰਚੀਆਂ ਦੋ ਛੋਟੇ ਬੱਚੀਆਂ ਨੂੰ ਅੱਖ ਵਿਚ ਸੱਟ ਲੱਗੀ ਹੈ। ਦੋ ਘੰਟੇ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ । ਇਸ ਤੋਂ ਇਲਾਵਾ ਕੁਝ ਨਿੱਜੀ ਲੋਕ ਹਸਪਤਾਲਾਂ ’ਚ ਪਹੁੰਚੇ।

1

ਫਾਇਰ ਵਿਭਾਗ ਅਨੁਸਾਰ ਮੁਹਾਲੀ ਵਿੱਚ ਅੱਗ ਲੱਗਣ ਦੇ 6 ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ ਸ਼ਾਮ ਵੇਲੇ ਤੰਗੌਰੀ ’ਚ ਖੇਤਾਂ ਵਿੱਚ ਅੱਗ ਲੱਗ ਗਈ। ਜਦੋਂਕਿ ਫੇਜ਼-8 ਦੇ ਗੁਰਦੁਆਰਾ ਸਾਹਿਬ ਨੇੜੇ ਅੱਗ ਲੱਗ ਗਈ। ਇਸ ਤੋਂ ਇਲਾਵਾ ਸੈਕਟਰ-95 ਵਿੱਚ ਸਕੋਡਾ ਕਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਘਾਹ ਫੂਸ ਨੂੰ ਅੱਗ ਲਗ ਗਈ। ਇਸ ਤੋਂ ਇਲਾਵਾ ਸੈਕਟਰ-66 ਦੇ ਰਿਆਨ ਇੰਟਰਨੈਸ਼ਨਲ ਸਕੂਲ ਨੇੜੇ ਚਾਹ ਦੇ ਸ਼ੈੱਡ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ।

ਇਸ ਮੌਕੇ ਮੁਹਾਲੀ ਦੇ ਸਹਾਇਕ ਡਵੀਜ਼ਨਲ ਫਾਇਰ ਅਫ਼ਸਰ (ਏਡੀਐਫਓ) ਅਮਰਿੰਦਰ ਪਾਲ ਸੰਧੂ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਵੱਲੋਂ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਫਾਇਰ ਟੈਂਡਰ ਤਾਇਨਾਤ ਕੀਤੇ ਗਏ ਹਨ। ਤਾਂ ਜੋ ਕਿਸੇ ਵੀ ਸਥਿਤੀ ਨਾਲ ਆਸਾਨੀ ਨਾਲ ਨਿਪਟਿਆ ਜਾ ਸਕੇ। ਇਨ੍ਹਾਂ ਵਿੱਚ ਸੈਕਟਰ 82, ਲਾਂਡਰਾਂ ਬਨੂੜ ਰੋਡ, ਤੰਗੋਰੀ, ਫੇਜ਼ 8 ਪਟਾਕਾ ਬਾਜ਼ਾਰ, ਫੇਜ਼ 11, ਸੈਕਟਰ 1 ਅਤੇ ਫੇਜ਼ 1 ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਕੋਈ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ।

(For more news apart from 20 people were burnt by firecrackers in Mohali, fire broke out in 6 places including a Skoda car, 2 girls were injured News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement