Ludhiana News : ਡਰੱਗ ਤਸਕਰੀ ਮਾਮਲੇ ’ਚ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ

By : BALJINDERK

Published : Nov 1, 2024, 5:44 pm IST
Updated : Nov 1, 2024, 5:44 pm IST
SHARE ARTICLE
 ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ
ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ

Ludhiana News : ਪੰਜਾਬ ਪੁਲਿਸ ਨੂੰ ਢੁਕਵੀਂ ਜਾਂਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ, ਪਰ ਪੁਲਿਸ ਇਸ ਮਾਮਲੇ ’ਚ ਬਿਲਕੁਲ ਫੇਲ੍ਹ ਸਾਬਤ ਹੋਈ

Ludhiana News : ਲੁਧਿਆਣਾ ਬਹੁਤ ਚਰਚਿਤ ਡਰੱਗ ਤਸਕਰੀ ਮਾਮਲੇ ’ਚ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਨੂੰ ਮਾਨਯੋਗ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ। ਲੁਧਿਆਣਾ ਐਡੀਸ਼ਨਲ ਸੈਸ਼ਨ ਜੱਜ ਸਿਵ ਮੋਹਨ ਸਿੰਘ ਨੇ ਰਾਜਾ ਕੰਦੋਲਾ ਤੇ ਉਸਦੇ ਸਾਥੀ ਨੂੰ ਬਰੀ ਕਰਦਿਆਂ ਪੰਜਾਬ ਪੁਲਿਸ ਨੂੰ ਢੁਕਵੀਂ ਜਾਂਚ ਦੇ ਆਦੇਸ਼ ਦਿੱਤੇ ਹਨ ।

ਦੱਸ ਦੇਈਏ ਕਿ 24 ਅਕਤੂਬਰ 2017 ਨੂੰ ਲੁਧਿਆਣਾ ਦੇ ਮੋਤੀ ਨਗਰ ਥਾਣੇ ’ਚ ਦਰਜ ਬਹੁ ਚਰਚਿਤ ਅੰਤਰਰਾਸ਼ਟਰੀ ਡਰੱਗ ਤਸਕਰੀ ਮਾਮਲੇ ਵਿਚ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਅਤੇ ਉਸਦੇ ਸਾਥੀ ਗੁਰਨਾਮ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਸਬੂਤਾਂ ਦੀ ਘਾਟ ਕਾਰਨ ਕੋਰਟ ਵੱਲੋਂ ਅਜਿਹਾ ਫੈਸਲਾ ਸੁਣਾਇਆ ਗਿਆ ਹੈ। ਪੰਜ ਕਿਲੋ ਹੈਰੋਇਨ ਦੀ ਕਥਿਤ ਬਰਾਮਦਗੀ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ।

ਤਿਹਾੜ ਜੇਲ ਵਿਚ ਬੰਦ ਰਾਜਾ ਕੰਦੋਲਾ ਨੂੰ ਉਸ ਸਮੇਂ ਕਪੂਰਥਲਾ ਜੇਲ ਵਿਚ ਲਿਆਂਦਾ ਗਿਆ ਸੀ ਅਤੇ ਉਸ ਸਮੇਂ ਉਹ ਪਾਕਿਸਤਾਨ ਦੇ ਤਸਕਰਾਂ ਦੇ ਸੰਪਰਕ ਵਿਚ ਸੀ।  ਇਸ ਕੇਸ ਵਿਚ ਇੱਕ ਪੈਨ ਡਰਾਈਵ ਨੂੰ ਸਬੂਤ ਵਜੋਂ ਰੱਖਿਆ ਗਿਆ ਸੀ ਜਿਸ ’ਚ ਗੱਲਬਾਤ ਦੀ ਰਿਕਾਰਡਿੰਗ ਹੈ। ਜਿਸ ਨੂੰ ਬਾਅਦ ਵਿਚ ਨਾ ਤਾਂ ਨਮੂਨਿਆਂ ਦੀ ਜਾਂਚ ਲਈ ਹੀ ਭੇਜਿਆ ਗਿਆ ਅਤੇ ਨਾ ਹੀ ਇਹ ਸਾਬਤ ਹੋਇਆ ਕੀ ਇਹ ਆਵਾਜ਼ ਦੋਵਾਂ ਦੀ ਹੈ।

ਇਸ ਮਾਮਲੇ ਵਿੱਚ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਅਤੇ ਉਸਦੇ ਸਾਥੀ ਗੁਰਨਾਮ ਸਿੰਘ ਤੋਂ ਇਲਾਵਾ ਦੋ ਹੋਰ ਲੋਕ ਵੀ ਸ਼ਾਮਿਲ ਸਨ। ਜਿਨਾਂ ਨੂੰ ਮਾਨਯੋਗ ਕੋਰਟ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਪਰ ਸਬੂਤਾਂ ਦੀ ਘਾਟ ਦੇ ਚਲਦਿਆਂ ਇਸ ਮਾਮਲੇ ’ਚ ਵੱਡਾ ਫੈਸਲਾ ਸੁਣਾਇਆ ਗਿਆ ਹੈ। ਜਿਸ ’ਚ ਸੈਸ਼ਨ ਜੱਜ ਸ਼ਿਵ ਮੋਹਨ ਸਿੰਘ ਵੱਲੋਂ ਸਬੂਤਾਂ ਦੀ ਘਾਟ ਕਾਰਨ ਦੋਵਾਂ ਨੂੰ ਬਰੀ ਕੀਤਾ ਗਿਆ ਹੈ। ਉੱਥੇ ਹੀ ਪੰਜਾਬ ਪੁਲਿਸ ਨੂੰ ਢੁਕਵੀਂ ਜਾਂਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ  ਹਨ  ਪਰ ਪੁਲਿਸ ਇਸ ਮਾਮਲੇ ’ਚ ਬਿਲਕੁਲ ਫੇਲ੍ਹ ਸਾਬਤ ਹੋਈ ਹੈ।

(For more news apart from court acquitted Ranjit Singh alias Raja Kandola in drug trafficking case due to lack of evidence News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement