
ਜੱਸੀਆਂ ਚੌਂਕ ‘ਤੇ ਸਥਿਤ ਝੁੱਗੀਆਂ ਵਿਚ ਰਾਤ ਨੂੰ ਅਚਾਨਕ ਅੱਗ ਲਗ ਗਈ। ਅੱਗ ਲੱਗਣ ਦੀ ਖ਼ਬਰ ਨਾਲ ਨੇੜਲਿਆਂ ਵਿਚ ਭਗਦੜ ਮਚ ਗਈ। ਸਾਰੇ ...
ਲੁਧਿਆਣਾ (ਭਾਸ਼ਾ) : ਜੱਸੀਆਂ ਚੌਂਕ ‘ਤੇ ਸਥਿਤ ਝੁੱਗੀਆਂ ਵਿਚ ਰਾਤ ਨੂੰ ਅਚਾਨਕ ਅੱਗ ਲਗ ਗਈ। ਅੱਗ ਲੱਗਣ ਦੀ ਖ਼ਬਰ ਨਾਲ ਨੇੜਲਿਆਂ ਵਿਚ ਭਗਦੜ ਮਚ ਗਈ। ਸਾਰੇ ਲੋਕ ਝੁੱਗੀਆਂ ਤੋਂ ਬਾਹਰ ਆ ਗਏ ਅਤੇ ਅੱਗ ਬੁਝਾਉਣ ਦਾ ਯਤਨ ਕਰਨ ਲੱਗੇ। ਫਾਇਰ ਬ੍ਰਿਗੇਡ ਨੂੰ ਸੂਚਨਾ ਦਿਤੀ ਗਈ ਪਰ ਫਾਇਰ ਬ੍ਰਿਗੇਡ ਮੌਤ ‘ਤੇ ਲੇਟ ਹੋ ਗਈ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਲੋਕਾਂ ਨੇ ਖ਼ੁਦ ਪਾਣੀ ਪਾ ਕੇ ਅੱਗ ਨੂੰ ਬੁਝਾ ਦਿਤਾ ਪਰ ਅੱਗ ਨਾਲ ਸੱਤ ਝੁੱਗੀਆਂ ਜਲ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸੁਲਘਦੀ ਬੀੜੀ ਨਾਲ ਲੱਗੀ ਸੀ।
ਅੱਗ ਨੇ ਰਾਤ ਨੂੰ ਸੱਤ ਪਰਿਵਾਰਾਂ ਨੂੰ ਬੇਘਰ ਕਰ ਦਿਤਾ। ਲੋਕਾਂ ਦਾ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਸੀ। ਇਕ ਝੱਗੀ ਵਿਚ ਰਹਿਣ ਵਾਲੀ ਕੁੰਤੀ ਦੇਵੀ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦੀ ਸੀ। ਦੋ ਸਾਲਾਂ ਤੋਂ ਬੇਟੀ ਦੇ ਵਿਆਹ ਲਈ ਦਹੇਜ ਦਾ ਸਮਾਨ ਜੋੜ ਰਹੀ ਸੀ। ਹੁਣ 15 ਦਿਨਾਂ ਬਾਅਦ ਹੀ ਉਹਨਾਂ ਦੀ ਬੇਟੀ ਪਾਰੋ ਦਾ ਵਿਆਹ ਹੋਣਾ ਸੀ ਪਰ ਅੱਗ ਲੱਗਣ ਨਾਲ ਝੁੱਗੀ ਪੂਰੀ ਤਰ੍ਹਾਂ ਜਲ ਗਈ। ਉਸ ਦੀ ਝੁੱਗੀ ਵਿਚ ਬੇਟੀ ਦੇ ਦਹੇਜ ਦਾ ਸਮਾਨ ਅਤੇ ਵਿਆਹ ਲਈ ਰੱਖਿਆ ਕੁਝ ਪੈਸਾ ਵੀ ਜਲ ਕੇ ਰਾਖ ਹੋ ਗਿਆ। ਉਥੇ, ਉਮੇਸ਼, ਕਾਲੂ ਨੇ ਦੱਸਿਆ ਕਿ ਉਹਨਾਂ ਦੀ ਝੁੱਗੀ ਵੀ ਜਲ ਕੇ ਰਾਖ ਹੋ ਗਈ ਹੈ।
ਉਹਨਾਂ ਦੇ ਛੋਟੇ-ਛੋਟੇ ਬੱਚੇ ਹਨ। ਝੱਗੀ ਵਿਚ ਕੱਪੜੇ-ਬਿਸਤਰ ਅਤੇ ਮੰਜੇ ਵੀ ਸੀ ਜਿਹੜੇ ਕੇ ਜਲ ਕੇ ਰਾਖ ਹੋ ਗਏ। ਹੁਣ ਰਾਤ ਨੂੰ ਸੋਣ ਲਈ ਵੀ ਉਹਨਾਂ ਦੇ ਕੋਲ ਕੁਝ ਨਹੀਂ ਹੈ। ਕਾਲੂ ਦਾ ਕਹਿਣਾ ਹੈ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਉਹਨਾਂ ਨੇ ਨੇੜਲੇ ਲੋਕਾਂ ਨੂੰ ਫਾਇਰ ਬ੍ਰਿਗੇਡ ਨੂੰ ਕਾਲ ਕਰਵਾਈ ਸੀ, ਪਰ ਫਾਇਰ ਬ੍ਰਿਗੇਡ ਸਮੇਂ ਉਤੇ ਨਹੀਂ ਪਹੁੰਚੀ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੇ ਅੱਗ ਉਤੇ ਕਾਬੂ ਪਾ ਲਿਆ ਸੀ। ਅੱਗ ਬੁਝ ਜਾਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਸੀ।