
ਦੇਰ ਸ਼ਾਮ ਨਾਭਾ ਮਲੇਰਕੋਟਲਾ ਰੋਡ ਤੇ ਬਲਰਾਜ ਸਿਨੇਮਾ ਨਜ਼ਦੀਕ ਅਚਾਨਕ ਦੋ ਝੁੱਗੀਆਂ ਨੂੰ ਅੱਗ ਲਗ ਗਈ.....
ਨਾਭਾ, : ਦੇਰ ਸ਼ਾਮ ਨਾਭਾ ਮਲੇਰਕੋਟਲਾ ਰੋਡ ਤੇ ਬਲਰਾਜ ਸਿਨੇਮਾ ਨਜ਼ਦੀਕ ਅਚਾਨਕ ਦੋ ਝੁੱਗੀਆਂ ਨੂੰ ਅੱਗ ਲਗ ਗਈ, ਜਿਸ ਨਾਲ ਦੋਨੋਂ ਝੁੱਗੀਆਂ ਸਮੇਤ ਅੰਦਰ ਰੱਖਿਆ ਸਾਮਾਨ ਸੜ ਸੁਆਹ ਹੋ ਗਿਆ। ਗਨੀਮਤ ਰਹੀ ਕਿ ਰੁਸਤਮ ਤੇ ਸ਼ੇਰ ਮੋਹੰਮਦ ਨਾਂ ਦੇ ਦੋ ਸੱਗੇ ਰਿਸ਼ਤੇਦਾਰਾਂ ਦੀਆਂ ਝੁੱਗੀਆਂ ਵਿਚ ਸੋ ਰਹੇ ਛੇ ਬੱਚੇ ਸਹੀ ਸਲਾਮਤ ਬਾਹਰ ਨਿਕਲ ਗਏ ਤੇ ਜਾਨੀ ਨੁਕਸਾਨ ਨਹੀਂ ਹੋਇਆ। ਅੱਗਜ਼ਨੀ ਦੀ ਘਟਨਾ ਨਾਲ ਝੁੱਗੀਆਂ ਸਮੇਤ ਅੰਦਰ ਰਖਿਆ ਸਾਰਾ ਸਾਮਾਨ ਤੇ ਬੱਚਿਆਂ ਦੀਆਂ ਕਿਤਾਬਾਂ ਅੱਗ ਦੀ ਭੇਂਟ ਚੜ ਗਏ।
ਝੁੱਗੀਆਂ ਦੇ ਬਾਸ਼ਿੰਦਿਆਂ ਸਲਮਾ, ਰੁਸਤਮ ਤੇ ਸ਼ੇਰ ਮੋਹਮਦ ਨੇ ਕਿਹਾ ਕਿ ਘਰ ਅੰਦਰ ਛੋਟੇ ਬੱਚੇ ਸੋ ਰਹੇ ਸਨ ਕਿ ਅਚਾਨਕ ਕਿਸੇ ਪੜੋਸੀ ਨੇ ਅੱਗ ਜਲਾਈ ਜਿਸ ਨਾਲ ਅੱਗ ਫੇਲ ਕੇ ਝੁੱਗੀਆਂ ਤੱਕ ਪਹੁੰਚ ਗਈ ਤੇ ਛੇਤੀ ਹੀ ਆਪਣੀ ਚਪੇਟ ਵਿੱਚ ਲੈ ਲਿਆ.ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸਾਰੇ ਸਾਮਾਨ ਦਾ ਨੁਕਸਾਨ ਹੋਇਆ ਹੈ।
ਫਾਇਰ ਬ੍ਰਿਗੇਡ ਕਰਮਚਾਰੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੇ ਤੁਰੰਤ ਪਹੁੰਚ ਕੇ ਅੱਗ ਨੂੰ ਅੱਗੇ ਫੈਲਣ ਤੋਂ ਰੋਕ ਲਿਆ।