
ਮਾਨਯੋਗ ਰਾਜਬੀਰ ਕੌਰ ਸਿਵਲ ਜੱਜ ਜੂਨੀਅਰ ਡਿਵੀਜ਼ਨ ਅੰਮ੍ਰਿਤਸਰ ਦੀ ਅਦਾਲਤ ਵਲੋਂ ਚੀਫ਼ ਖ਼ਾਲਸਾ ਦੀਵਾਨ ਦੀ ਚੋਣ 'ਤੇ ਅਗਲੇ ਹੁਕਮ ਜਾਰੀ ਹੋਣ ਤਕ ਰੋਕ ਲਗਾ ਦਿਤੀ ਗਈ ਹੈ। ...
ਅੰਮ੍ਰਿਤਸਰ (ਚਰਨਜੀਤ ਅਰੋੜਾ) : ਮਾਨਯੋਗ ਰਾਜਬੀਰ ਕੌਰ ਸਿਵਲ ਜੱਜ ਜੂਨੀਅਰ ਡਿਵੀਜ਼ਨ ਅੰਮ੍ਰਿਤਸਰ ਦੀ ਅਦਾਲਤ ਵਲੋਂ ਚੀਫ਼ ਖ਼ਾਲਸਾ ਦੀਵਾਨ ਦੀ ਚੋਣ 'ਤੇ ਅਗਲੇ ਹੁਕਮ ਜਾਰੀ ਹੋਣ ਤਕ ਰੋਕ ਲਗਾ ਦਿਤੀ ਗਈ ਹੈ। ਦਸ ਦਈਏ ਕਿ ਚੀਫ਼ ਖ਼ਾਲਸਾ ਦੀਵਾਨ ਦੀਆਂ ਦੀਆਂ ਚੋਣਾਂ 2 ਦਸੰਬਰ ਨੂੰ ਹੋਣੀਆਂ ਸਨ।
Chief Khalsa Diwan
ਪ੍ਰਾਪਤ ਜਾਣਕਾਰੀ ਮੁਤਾਬਕ ਦੀਵਾਨ ਦੇ ਇਕ ਮੈਂਬਰ ਹਰਜੀਤ ਸਿੰਘ ਸਚਦੇਵਾ ਵਲੋਂ ਅਦਾਲਤ ਕੋਲ ਇਹ ਅਪੀਲ ਕੀਤੀ ਗਈ ਸੀ, ਜਿਸ 'ਤੇ ਅਦਾਲਤ ਵਲੋਂ ਅੱਜ ਇਸ ਚੋਣ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਦਿਤੀ ਹੈ। ਇਸ ਤੋਂ ਇਲਾਵਾ 7 ਦਸੰਬਰ ਨੂੰ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੂੰ ਅਦਾਲਤ ਵਿਚ ਪੇਸ਼ ਹੋ ਕੇ ਦੀਵਾਨ ਵਲੋਂ ਪੱਖ ਰੱਖਣ ਹਦਾਇਤ ਜਾਰੀ ਕੀਤੀ ਗਈ ਹੈ। ਅਦਾਲਤ ਦੇ ਫ਼ੈਸਲੇ ਤੋਂ ਬਾਅਦ ਦੀਵਾਨ ਦੇ ਅਧਿਕਾਰੀਆਂ ਨੇ ਇਸ ਸਬੰਧੀ ਹੰਗਾਮੀ ਮੀਟਿੰਗ ਸੱਦ ਕੇ ਮਾਮਲੇ 'ਤੇ ਵਿਚਾਰ ਚਰਚਾ ਕੀਤੀ।