
ਦੇਖੋ ਪੂਰੀ ਖ਼ਬਰ
ਜਲੰਧਰ: ਅੱਜ ਕੱਲ ਕਈ ਮੁਲਕਾਂ ਨੇ ਆਪਣੀ ਵੀਜ਼ਾ ਸ਼ਰਤਾਂ ਸਖ਼ਤ ਕਰ ਦਿੱਤੀਆਂ ਹਨ। ਜਿਸ ਕਰ ਕੇ ਦੂਸਰੇ ਮੁਲਕ ਦਾ ਵੀਜ਼ਾ ਲੈਣ ਵਿਚ ਦੀ ਕਿਤਾਬ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨਾਂ ਦੌਰਾਨ ਨਿਊਜ਼ੀਲੈਂਡ ਤੋਂ ਇਸ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਰਹੀਆਂ ਹਨ। ਹੁਣ ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਮਾਈਕਲ ਬਲੂਮਬਰਗ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ।
Photoਮਾਈਕਲ ਬਲੂਮਬਰਗ ਮੰਨਦੇ ਹਨ ਕਿ ਡੋਨਾਲਡ ਟਰੰਪ ਦੁਆਰਾ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰ ਦਿੱਤਾ ਗਿਆ ਹੈ। ਜਿਸ ਨਾਲ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਆਉਣ ਲਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਅਮਰੀਕਾ ਨੂੰ ਕਿਰਤੀਆਂ ਦੀ ਸਖਤ ਜ਼ਰੂਰਤ ਹੈ। ਜਿਸ ਨੂੰ ਪ੍ਰਵਾਸੀ ਹੀ ਪੂਰਾ ਕਰ ਸਕਦੇ ਹਨ ਪਰ ਪ੍ਰਵਾਸੀ ਵੀ ਅਮਰੀਕਾ ਵਿਚ ਤਾਈਂ ਪਹੁੰਚਣਗੇ। ਜੇ ਇਮੀਗ੍ਰੇਸ਼ਨ ਦੁਆਰਾ ਵੀਜ਼ਾ ਸ਼ਰਤਾਂ ਵਿਚ ਕੋਈ ਢਿੱਲ ਦਿੱਤੀ ਜਾਵੇ।
Photoਨਿਊਯਾਰਕ ਦੇ ਸਾਬਕਾ ਮੇਅਰ ਨੇ ਫੀਨਿਕਸ ਦੇ ਇੱਕ ਰੈਸਟੋਰੈਂਟ ਵਿਚ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪ੍ਰਵਾਸੀਆਂ ਤੇ ਪਾਬੰਦੀ ਲਗਾ ਕੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਤੋਂ ਦੂਰ ਕੀਤਾ ਜਾ ਰਿਹਾ ਹੈ। ਇਹ ਨੀਤੀ ਠੀਕ ਨਹੀਂ ਹੈ।
Photoਜਦ ਕਿ ਅਮਰੀਕਾ ਨੂੰ ਕਿਰਤੀਆਂ ਦੀ ਜ਼ਰੂਰਤ ਵੀ ਹੈ। ਫਿਰ ਕਿਉਂ ਇਮੀਗਰੇਸ਼ਨ ਵਿਭਾਗ ਦੁਆਰਾ ਸਖਤ ਨੀਤੀਆਂ ਘੜੀਆਂ ਜਾ ਰਹੀਆਂ ਹਨ। ਇਸ ਲਈ ਇਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀ ਦੀ ਜ਼ਰੂਰਤ ਹੈ।
Photoਮਾਈਕਲ ਬਲੂਮਬਰਗ ਨੇ ਇਹ ਵੀ ਮੰਨਿਆ ਹੈ ਕਿ ਸਟਾਪ ਐਂਡ ਰਿਸਕ ਦੀ ਨੀਤੀ ਗਲਤ ਸੀ ਅਤੇ ਇਸ ਨੂੰ ਉਨ੍ਹਾਂ ਵੱਲੋਂ ਹਮਾਇਤ ਦੇਣਾ ਵੀ ਗਲਤ ਸੀ। ਉਹ ਇਹ ਵੀ ਮੰਨਦੇ ਹਨ ਕਿ ਇਸ ਨੀਤੀ ਨਾਲ ਜਾਨਾਂ ਜਾਣ ਦੇ ਮਾਮਲਿਆਂ ਵਿਚ ਕਮੀ ਆਈ ਹੈ। ਉਨ੍ਹਾਂ ਨੇ ਪੁੱਛਿਆ ਕਿ ਕਿਹੜਾ ਨੇਤਾ ਆਪਣੀ ਗਲਤੀ ਮੰਨਦਾ ਹੈ। ਪਰ ਉਹ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।