ਪੰਜਾਬ ਅਤੇ ਹਰਿਆਣਾ ਵਿਚ ਹਾਲੇ ਵੀ ਇਨਸਾਫ ਦੀ ਭਾਲ ਵਿਚ ਪਰਵਾਸੀਆਂ ਦੀਆਂ ਵਿਆਹੁਤਾ
Published : May 22, 2019, 5:27 pm IST
Updated : May 22, 2019, 5:27 pm IST
SHARE ARTICLE
Honeymoon brides in Punjab and Haryana
Honeymoon brides in Punjab and Haryana

ਪੰਜਾਬ ਅਤੇ ਹਰਿਆਣਾ ਵਿਚ 30 ਹਜ਼ਾਰ ਤੋਂ ਜ਼ਿਆਦਾ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਦੇ ਐਨਆਰਆਈ ਪਤੀ ਵਿਆਹ ਤੋਂ ਕੁਝ ਦਿਨਾਂ ਬਾਅਦ ਉਹਨਾਂ ਨੂੰ ਛੱਡ ਕੇ ਵਿਦੇਸ਼ ਚਲੇ ਗਏ।

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿਚ 30 ਹਜ਼ਾਰ ਤੋਂ ਜ਼ਿਆਦਾ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਦੇ ਐਨਆਰਆਈ ਪਤੀ ਵਿਆਹ ਤੋਂ ਕੁਝ ਦਿਨਾਂ ਜਾਂ ਮਹੀਨਿਆਂ ਬਾਅਦ ਉਹਨਾਂ ਨੂੰ ਛੱਡ ਕੇ ਵਿਦੇਸ਼ ਚਲੇ ਗਏ। ਹਨੀਮੂਨ ਦੁਲਹਨਾਂ (ਹਨੀਮੂਨ ਬਰਾਈਡਜ਼) ਦੇ ਨਾਂਅ ਨਾਲ ਜਾਣੀਆਂ ਜਾਣ ਵਾਲੀਆਂ ਇਹਨਾਂ ਦੁਲਹਨਾਂ ਨੇ ਮੰਗਲਵਾਰ ਨੂੰ ਇਕ ਪ੍ਰੋਗਰਾਮ ਵਿਚ ਅਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਉਹਨਾਂ ਦੱਸਿਆ ਕਿ ਪੁਲਿਸ ਨੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਨ ਤੋਂ ਕਾਫੀ ਸਮੇਂ ਬਾਅਦ ਬੜੀ ਮੁਸ਼ਕਿਲ ਨਾਲ ਸਹੀ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ।

NRIsNRIs

ਇਹਨਾਂ ਔਰਤਾਂ ਨੇ ਕਿਹਾ ਕਿ ਨਾ ਤਾਂ ਉਹਨਾਂ ਐਨਆਰਆਈਜ਼ ਦੇ ਪਾਸਪੋਰਟ ਸਸਪੈਂਡ ਕੀਤੇ ਜਾਂਦੇ ਹਨ ਅਤੇ ਨਾ ਹੀ ਉਹਨਾਂ ਲਈ ਲੁਕ ਆਊਟ ਸਰਕੂਲਰ ਜਾਰੀ ਕੀਤੇ ਜਾਂਦੇ ਹਨ। ਚੰਡੀਗੜ੍ਹ ਦੇ ਰਿਜਨਲ ਪਾਸਪੋਰਟ ਅਫਸਰ ਸਿਬਾਸ਼ ਕਬਿਰਾਜ ਨੇ ਕਿਹਾ ਹੈ ਕਿ ਪਿਛਲੇ ਸਾਲ ਉਹਨਾਂ ਨੇ ਅਜਿਹੇ ਐਨਆਰਆਈਜ਼ ਦੇ 370 ਪਾਸਪੋਰਟ ਸਸਪੈਂਡ ਕੀਤੇ ਅਤੇ 21 ਪਾਸਪੋਰਟ ਰੱਦ ਕੀਤੇ ਜਿਸਦੇ ਬਾਵਜੂਦ ਸਿਰਫ 52 ਲੋਕ ਹੀ ਵਿਦੇਸ਼ਾਂ ਤੋਂ ਡਿਪੋਰਟ ਹੋਏ। ਉਹਨਾਂ ਕਿਹਾ ਕਿ ਹੁਣ ਉਹ ਸਬੰਧਿਤ ਦੇਸ਼ਾਂ ਵਿਚ ਕਾਨੂੰਨੀ ਏਜੰਸੀਆਂ ਅਤੇ ਭਾਰਤੀ ਅੰਬੈਸੀਆਂ ਨੂੰ ਇਹਨਾਂ ਔਰਤਾਂ ਅਤੇ ਉਹਨਾਂ ਦੇ ਐਨਆਰਆਈ ਪਤੀਆਂ ਸਬੰਧੀ ਜਾਣਕਾਰੀ ਦੇਣਗੇ ਤਾਂ ਜੋ ਇਹਨਾਂ ਪਰਵਾਸੀਆਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਨੂੰ ਵਾਪਿਸ ਭਾਰਤ ਭੇਜਿਆ ਜਾਵੇ।

NRI fraudNRI fraud

ਵਿਦੇਸ਼ ਮੰਤਰਾਲੇ ਦੀ ਸਕੱਤਰ ਅੰਕਿਤਾ ਮਿੱਤਲ ਨੇ ਕਿਹਾ ਕਿ ਸਰਕਾਰ ਨੇ ਇਸ ਸਾਲ ਫਰਵਰੀ ਵਿਚ ਸੰਸਦ ‘ਚ ਇਕ ਬਿੱਲ ਲਿਆਂਦਾ ਸੀ ਜੋ ਕਿ ਹੁਣ ਤੱਕ ਪਾਸ ਨਹੀਂ ਹੋਇਆ ਹੈ। ਇਸ ਬਿੱਲ ਵਿਚ ਭਾਰਤ ਵਿਚ ਅਪਣੀਆਂ ਪਤਨੀਆਂ ਨੂੰ ਛੱਡਣ ਵਾਲੇ ਐਨਆਰਆਈਜ਼ ਦੇ ਪਾਸਪੋਰਟ ਰੱਦ ਕਰਨ ਦੀ ਪੇਸ਼ਕਸ਼ ਹੈ। ਉਹਨਾਂ ਕਿਹਾ ਇਸ ਨਵੇਂ ਕਾਨੂੰਨ ਦੇ ਤਹਿਤ ਇਕ ਮਹੀਨੇ ਵਿਚ ਵਿਆਹ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ।

Indian passportIndian passport

ਇਸ ਤੋਂ ਇਲਾਵਾ ਇਹਨਾਂ ਲੋਕਾਂ ਵਿਰੁੱਧ ਅਦਾਲਤਾਂ ਵੱਲੋਂ ਜਾਰੀ ਕੀਤੇ ਗਏ ਸਾਰੇ ਨੋਟਿਸ, ਸੰਮਨ ਅਤੇ ਵਰੰਟ ਵਿਦੇਸ਼ ਮੰਤਰਾਲੇ ਵੱਲੋਂ ਡਿਜ਼ਾਇਨ ਕੀਤੇ ਜਾਣਗੇ। ਜੇਕਰ ਕੋਈ ਵਿਅਕਤੀ ਦਿੱਤੀ ਗਈ ਤਰੀਕ ਅਨੁਸਾਰ ਅਦਾਲਤ ਵਿਚ ਪੇਸ਼ ਨਾ ਹੋਇਆ ਤਾਂ ਉਸਦਾ ਪਾਸਪੋਰਟ ਰੱਦ ਕੀਤਾ ਜਾ ਸਕਦਾ ਹੈ ਅਤੇ ਭਾਰਤ ਵਿਚ ਉਸਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਪੰਜਾਬ ਪੁਲਿਸ ਦੀ ਐਨਆਰਆਈ ਵਿੰਗ ਨੇ ਇਸ ਸਾਲ ਅਜਿਹੇ 103 ਕੇਸ ਦਰਜ ਕੀਤੇ ਜਦਕਿ ਪਿਛਲੇ ਸਾਲ ਵਿਚ ਅਜਿਹੇ 167 ਕੇਸ ਦਰਜ ਸਨ ਅਤੇ 2017 ਵਿਚ ਅਜਿਹੇ ਹੀ 154 ਕੇਸ ਦਰਜ ਸਨ। ਅਜਿਹੇ ਮਾਮਲੇ ਜ਼ਿਆਦਾਤਰ ਮੋਹਾਲੀ ਅਤੇ ਲੁਧਿਆਣੇ ਵਿਚ ਦਰਜ ਕੀਤੇ ਜਾਂਦੇ ਹਨ।

Ministry of External AffairsMinistry of External Affairs

ਇਸ ਸਾਲ ਵਿਚ ਹੁਣ ਤੱਕ ਮੋਹਾਲੀ ਵਿਚ 17 ਅਤੇ ਲੁਧਿਆਣਾ  ਵਿਚ 16 ਮਾਮਲੇ ਦਰਜ ਕੀਤੇ ਗਏ, ਜਦਕਿ ਪਿਛਲੇ ਸਾਲ ਮੋਹਾਲੀ ਵਿਚ 30 ਅਤੇ ਲੁਧਿਆਣੇ ਵਿਚ ਅਜਿਹੇ 25 ਮਾਮਲੇ ਦਰਜ ਕੀਤੇ ਗਏ ਸਨ। ਐਡੀਸ਼ਨਲ ਡੀਜੀਪੀ ਈਸ਼ਵਰ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਸ਼ਿਕਾਇਤਾਂ ਮੈਟਰੀਮੋਨੀਅਲ ਅਤੇ ਜਾਇਦਾਦ ਨਾਲ ਸਬੰਧਿਤ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਕ ਸਮੱਸਿਆ ਇਹ ਹੈ ਕਿ ਜ਼ਿਆਦਾਤਰ ਸ਼ਿਕਾਇਤਾ ਵਿਦੇਸ਼ਾਂ ਵਿਚ ਰਹਿ ਰਹੇ ਲੋਕਾਂ ਵਿਰੁੱਧ ਕੀਤੀਆਂ ਜਾਂਦੀਆਂ ਹਨ, ਇਸੇ ਕਾਰਨ ਮਾਮਲਿਆਂ ਨੂੰ ਦਰਜ ਕਰਨ ਵਿਚ ਸਮਾਂ ਲੱਗਦਾ ਹੈ।

NRINRI

ਪੰਜਾਬ ਦੇ ਪ੍ਰਵਾਸੀ ਭਾਰਤੀਆਂ ਲਈ ਸਟੇਟ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਰਾਕੇਸ਼ ਕੁਮਾਰ ਗਰਗ ਨੇ ਕਿਹਾ ਕਿ ਐਨਆਰਆਈ ਕਮਿਸ਼ਨ ਦਾ ਗਠਨ ਉਹਨਾਂ ਦੀਆਂ ਸਮੱਸਿਆਵਾਂ ਦੀ ਦੇਖਭਾਲ ਕਰਨ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਐਨਆਰਆਈਜ਼ ਵੱਲੋਂ ਵਿਆਹ ਤੋਂ ਬਾਅਦ ਵਿਆਹੁਤਾ ਨੂੰ ਛੱਡਣ ਦੇ ਕੇਸਾਂ ਵਿਚ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਪਣੀਆਂ ਲੜਕੀਆਂ ਨੂੰ ਵਿਦੇਸ਼ ਭੇਜਣ ਦੇ ਚੱਕਰ ਵਿਚ ਮਾਪੇ ਲੜਕੇ ਦਾ ਪਿਛੋਕੜ ਨਹੀਂ ਦੇਖਦੇ।

NRIsNRIs

ਇਕ ਐਨਜੀਓ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਕਿਹਾ ਕਿ ਪੰਜਾਬ ਵਿਚ ਲਗਭਗ 32000 ਔਰਤਾਂ ਨੂੰ ਐਨਆਰਆਈਜ਼ ਵੱਲੋਂ ਛੱਡਿਆ ਗਿਆ ਹੈ। ਜ਼ਿਆਦਾਤਰ ਐਨਆਰਆਈਜ਼ ਪਹਿਲਾਂ ਹੀ ਵਿਆਹੇ ਹੋਏ ਹੁੰਦੇ ਹਨ ਅਤੇ ਦਹੇਜ ਦੇ ਲਾਲਚ ਵਿਚ ਉਹ ਪੰਜਾਬ ਆ ਕੇ ਦੂਜਾ ਵਿਆਹ ਕਰਵਾਉਂਦੇ ਹਨ। ਕਈ ਉਦਾਹਰਣ ਅਜਿਹੇ ਵੀ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਵਿਚ ਐਨਆਰਆਈ ਵਿਆਹ ਤੋਂ 2 ਜਾਂ 3 ਦਿਨ ਬਾਅਦ ਅਪਣੀਆਂ ਪਤਨੀਆਂ ਨੂੰ ਛੱਡ ਜਾਂਦੇ ਹਨ ਅਤੇ ਵਾਪਿਸ ਕਦੇ ਨਹੀਂ ਆਉਂਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement