
ਉੱਤਰ ਭਾਰਤ 'ਚ ਸ਼ੁਰੂ ਹੋਈ ਕੜਾਕੇਦਾਰ ਸਰਦੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਨਵੀਂ ਦਿੱਲੀ, 30 ਨਵੰਬਰ : ਦੇਸ਼ ਦੇ ਪਹਾੜੀ ਰਾਜਾਂ 'ਚ ਬਰਫ਼ਬਾਰੀ ਮੈਦਾਨਾਂ ਵਿਚ ਠੰਡ ਦੀ ਲਹਿਰ ਦਾ ਪ੍ਰਭਾਵ ਦਿਖਾ ਰਹੀ ਹੈ। ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਘਟ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਸਣੇ ਆਸ ਪਾਸ ਦੇ ਰਾਜਾਂ ਵਿਚ ਵੀ ਠੰਡ ਵਧ ਗਈ ਹੈ। ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ ਆਉਣ ਵਾਲੇ ਦਿਨਾਂ 'ਚ ਉੱਤਰ ਭਾਰਤ ਵਿਚ ਕੜਾਕੇ ਦੀ ਸਰਦੀ ਪਏਗੀ। ਇੰਡੀਆ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਡਾਇਰੈਕਟਰ ਜਨਰਲ ਮੌਤੂੰਜੈ ਮਹਪੱਤਰਾ ਨੇ ਕਿਹਾ ਕਿ ਉੱਤਰੀ ਭਾਰਤ 'ਚ ਇਸ ਵਾਰ ਠੰਢ ਨਾਲ ਜ਼ੋਰਦਾਰ ਸਰਦੀਆਂ ਪੈ ਸਕਦੀਆਂ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਉੱਤਰ ਅਤੇ ਮੱਧ ਭਾਰਤ 'ਚ ਘੱਟੋ ਘੱਟ ਤਾਪਮਾਨ ਦਸੰਬਰ ਤੋਂ ਫ਼ਰਵਰੀ ਤਕ ਆਮ ਨਾਲੋਂ ਘੱਟ ਰਹਿਣ ਦੀ ਉਮੀਦ ਹੈ। ਆਈਐਮਡੀ ਦੇ ਡਾਇਰੈਕਟਰ ਜਨਰਲ ਮੌਤਯੰਜੇਯ ਮਹਪੱਤਰਾ ਨੇ ਕਿਹਾ ਕਿ ਉੱਤਰ ਭਾਰਤ 'ਚ ਸਰਦੀਆਂ ਦੀ ਸਖ਼ਤ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਉੱਤਰ ਭਾਰਤ ਵਿਚ ਰਾਤ ਦਾ ਤਾਪਮਾਨ (ਤਾਪਮਾਨ) ਆਮ ਨਾਲੋਂ ਘੱਟ ਹੋ ਸਕਦਾ ਹੈ, ਜਦੋਂਕਿ ਦਿਨ ਦਾ ਤਾਪਮਾਨ ਆਮ ਨਾਲੋਂ ਉੱਪਰ ਰਹਿਣ ਦੀ ਸੰਭਾਵਨਾ ਹੈ। (ਪੀਟੀਆਈ)