
ਰੇਲਵੇ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਬਠਿੰਡਾ ਦੇ ਰੇਲਵੇ ਜੰਕਸ਼ਨ ਤੇ ਵੀ ਚਹਿਲ ਪਹਿਲ ਦਿਖਾਈ ਦਿੱਤੀ ਅਤੇ ਯਾਤਰੀਆਂ ਦੀ ਆਮਦ ਵੀ ਸ਼ੁਰੂ ਹੋ ਗਈ
ਬਠਿੰਡਾ - ਕੋਰੋਨਾ ਵਾਇਰਸ ਕਰਕੇ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਰੇਲਵੇ ਸਫ਼ਰ ਰੇਲਵੇ ਵਿਭਾਗ ਦੇ ਜਾਰੀ ਨਿਰਦੇਸ਼ਾਂ ਤੋਂ ਬਾਅਦ ਅੱਜ ਦਸੰਬਰ ਦੇ ਪਹਿਲੇ ਦਿਨ ਸ਼ੁਰੂ ਹੋ ਗਿਆ ਹੈ। ਜਿਸ ਤੋਂ ਬਾਅਦ ਬਠਿੰਡਾ ਰੇਲਵੇ ਜੰਕਸ਼ਨ ਤੋਂ ਦਿੱਲੀ ਨੂੰ ਅੱਜ ਛੇ ਟਰੇਨਾਂ ਨੇ ਅਪ ਡਾਊਨ ਕੀਤਾ। ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ ਬਠਿੰਡਾ ਰੇਲਵੇ ਜੰਕਸ਼ਨ ਤੋਂ ਤਿੰਨ ਟਰੇਨਾਂ ਰਵਾਨਾ ਹੋਈਆਂ ਜਿਨ੍ਹਾਂ ਵਿਚ ਕਿਸਾਨ ਐਕਸਪ੍ਰੈਸ ਦਿੱਲੀ ਇੰਟਰਸਿਟੀ ਐਕਸਪ੍ਰੈੱਸ ਅਤੇ ਹਰਿਦੁਆਰ ਐਕਸਪ੍ਰੈਸ ਹੈ ਜੋ ਸ਼ਾਮ ਨੂੰ ਵਾਪਸ ਬਠਿੰਡਾ ਆਉਣਗੀਆਂ।
Bathinda railway station
ਜ਼ਿਕਰਯੋਗ ਹੈ ਕਿ ਰੇਲਵੇ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਬਠਿੰਡਾ ਦੇ ਰੇਲਵੇ ਜੰਕਸ਼ਨ ਤੇ ਵੀ ਚਹਿਲ ਪਹਿਲ ਦਿਖਾਈ ਦਿੱਤੀ ਅਤੇ ਯਾਤਰੀਆਂ ਦੀ ਆਮਦ ਵੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਰੇਲਵੇ ਦੇ ਬੁਕਿੰਗ ਸੈਂਟਰ ਤੇ ਟਿਕਟਾਂ ਦੀ ਬੁਕਿੰਗ ਕਰਵਾਉਣ ਲਈ ਯਾਤਰੀਆਂ ਦੀਆਂ ਲਾਈਨਾਂ ਲੱਗ ਗਈਆਂ। ਉਥੇ ਹੀ ਦੂਜੇ ਪਾਸੇ ਸੁਰੱਖਿਆ ਦੇ ਪ੍ਰਬੰਧ ਕਰਦਿਆਂ ਪੁਲਿਸ ਵਲੋਂ ਵੀ ਰੇਲਵੇ ਸਟੇਸ਼ਨ ਅਤੇ ਬੁਕਿੰਗ ਸੈਂਟਰ ਕੋਲ ਚੈਕਿੰਗ ਮੁਹਿੰਮ ਚਲਾਈ ਗਈ
Bathinda railway station
ਜਿਸ ਵਿਚ ਪੁਲਿਸ ਦੂਜੇ ਪਾਸੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਸ਼ੁਰੂ ਕਰਦਿਆਂ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਵੱਲੋਂ ਇਕ ਚੈਕਿੰਗ ਮੁਹਿੰਮ ਚਲਾਈ ਗਈ ਤਾਂ ਜੋ ਸਟੇਸ਼ਨ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਜਾਰੀ ਹੋਏ ਨਿਰਦੇਸ਼ਾਂ ਦੇ ਤਹਿਤ ਰੇਲਵੇ ਸਫ਼ਰ ਸ਼ੁਰੂ ਹੋਣ ਤੋਂ ਬਾਅਦ ਹਰ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਅੱਗੇ ਵੀ ਜਾਰੀ ਰਹੇਗੀ।