“ਅਸੀਂ ਉਸ ਪਿਉ ਦੇ ਪੁੱਤ ਹਾਂ, ਜੋ ਸਭ ਕੁਰਬਾਨ ਕਰ ਕੇ ਵੀ ਕਹਿੰਦੇ ਸੀ ਮੈਂ ਮੌਜ 'ਚ ਹਾਂ'' : ਬੀਰ ਸਿੰ
Published : Dec 1, 2020, 1:18 am IST
Updated : Dec 1, 2020, 1:18 am IST
SHARE ARTICLE
image
image

“ਅਸੀਂ ਉਸ ਪਿਉ ਦੇ ਪੁੱਤ ਹਾਂ, ਜੋ ਸਭ ਕੁਰਬਾਨ ਕਰ ਕੇ ਵੀ ਕਹਿੰਦੇ ਸੀ ਮੈਂ ਮੌਜ 'ਚ ਹਾਂ'' : ਬੀਰ ਸਿੰਘ

ਨਵੀਂ ਦਿੱਲੀ, 30 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਕਿਸਾਨ ਅਪਣਾ ਅੰਦੋਲਨ ਪੂਰੇ ਜੋਰਾਂ ਸ਼ੋਰਾ ਨਾਲ ਕਰ ਰਹੇ ਹਨ ਤੇ ਇਸ ਦੌਰਾਨ ਕਿਸਾਨ ਕਿਸਾਨੀ ਸੰਘਰਸ਼ ਵਿਚਕਾਰ ਹੀ ਕੁੰਡਲੀ ਬਾਰਡਰ 'ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਨ। ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਕਿਸਾਨ 'ਤੇ ਗੀਤਕਾਰ ਬੀਰ ਸਿੰਘ ਰਲ ਮਿਲ ਕੇ ਲੰਗਰ ਦੀ ਸੇਵਾ ਕਰ ਰਹੇ ਹਨ ਇਸ ਦੌਰਾਨ ਬੀਰ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਜਦੋਂ ਸਰਕਾਰ ਕਿਸਾਨਾਂ ਨੂੰ ਬਾਰਡਰਾਂ 'ਤੇ ਦਿੰਦੇ ਧਰਨੇ ਦੌਰਾਨ ਵੀ ਖ਼ੁਸ਼ ਦੇਖੇਗੀ ਤਾਂ ਇਹ ਸਰਕਾਰ ਦੀ ਸਭ ਤੋਂ ਵੱਡੀ ਹਾਰ ਹੈ।
ਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਇਹ ਲੱਗਦਾ ਸੀ ਕਿ ਐਨੀ ਠੰਢ ਵਿਚ ਕਿਸਾਨ ਪ੍ਰਦਰਸ਼ਨ ਨਹੀਂ ਕਰ ਸਕਣਗੇ ਤੇ ਅੱਕ ਕੇ ਘਰਾਂ ਨੂੰ ਤੁਰ ਪੈਣਗੇ ਪਰ ਸਾਡਾ ਹੌਂਸਲਾ ਦੇਖ ਕੇ ਤੇ ਸਾਨੂੰ ਖੁਸ਼ ਦੇਖ ਕੇ ਸਰਕਾਰ ਦਾ ਮਨੋਬਲ ਵੀ ਟੁੱਟ ਹੀ ਜਾਵੇਗਾ। ਬੀਰ ਸਿੰਘ ਨੇ ਕਿਹਾ ਕਿ ਸਰਕਾਰ ਭੁੱਲ ਗਈ ਹੈ ਕਿ ਅਸੀਂ ਗੁਰੂ ਗੋਬਿੰਦ ਦੇ ਪੁੱਤ ਹਾਂ ਜੋ ਅਪਣਾ ਸਭ ਕੁੱਝ ਵਾਰ ਕੇ ਵੀ ਨਹੀਂ ਹਾਰੇ ਤੇ ਅਸੀਂ ਕਿੱਥੋਂ ਹਾਰ ਮੰਨਾਂਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਨਾ ਤਾਂ ਗੁਰੂ ਗੋਬਿੰਦ ਸਿੰਘ ਦੀ ਮੌਜ ਸਮਝ ਆਉਣੀ ਹੈ ਤੇ ਨਾ ਸਾਡੀ। ਬੀਰ ਸਿੰਘ ਨੇ ਨੈਸ਼ਨਲ ਮੀਡੀਆ ਬਾਰੇ ਬੋਲਦਿਆਂ ਕਿਹਾ ਕਿ ਨੈਸ਼ਨਲ ਮੀਡੀਆ ਨੇ ਕੋਸ਼ਿਸ਼ ਕੀਤੀ ਹੈ ਇਸ ਸੰਘਰਸ਼ ਨੂੰ ਐਂਟੀ ਨੈਸ਼ਨਲ ਦੇ ਤੌਰ 'ਤੇ ਦਿਖਾਇਆ ਜਾਵੇ ਤੇ ਇਸ ਮੌਕੇ 'ਤੇ ਪੰਜਾਬੀ ਮੀਡੀਆ ਦਾ ਰੋਲ ਹੋਰ ਵੀ ਵੱਡਾ ਹੋ ਜਾਂਦਾ ਹੈ ਕਿ ਨੈਸ਼ਨਲ ਮੀਡੀਆ ਨੂੰ ਕਿਵੇਂ ਚੁੱਪ ਕਰਵਾਉਣਾ ਹੈ। ਬੀਰ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਪਰ ਤਰੀਕੇ ਨਾਲ ਦੇਵਾਂਗੇ।  

SHARE ARTICLE

ਏਜੰਸੀ

Advertisement

'ਛੋਟੇ ਮੂਸੇਵਾਲਾ' ਨੂੰ ਵੇਖਣ ਹਸਪਤਾਲ ਪਹੁੰਚੇ ਅਦਾਕਾਰ Hobby Dhaliwal, ਵੇਖੋ ਮੌਕੇ ਦੀਆਂ ਤਸਵੀਰਾਂ

18 Mar 2024 4:18 PM

ਬਿਜਲੀ ਮੰਤਰੀ Harbhajan Singh ETO ਨੇ ਰਾਜਨੀਤੀ ਛੱਡਣ ਦਾ ਕੀਤਾ ਚੈਲੰਜ!

18 Mar 2024 1:19 PM

ਚੋਣਾਂ ਦੇ ਐਲਾਨ ਤੋਂ ਬਾਅਦ ਮੰਤਰੀ Anmol Gagan Maan ਦਾ ਜ਼ਬਰਦਸਤ Interview

18 Mar 2024 12:15 PM

ਹੁਣ ਛੋਟੇ ਸ਼ੁੱਭ ਦੇ ਗੁੱਟ 'ਤੇ ਵੀ ਰੱਖੜੀ ਸਜਾਏਗੀ ਅਫ਼ਸਾਨਾ ਖਾਨ, ਪੋਸਟ ਸ਼ੇਅਰ ਕਰ ਹੋਈ ਭਾਵੁਕ

18 Mar 2024 11:34 AM

Sidhu Moosewala ਦੀ ਯਾਦਗਾਰ 'ਤੇ ਬੋਲੀਆਂ ਦੇ ਬਾਦਸ਼ਾਹ ਪਾਲ ਸਮਾਓ ਨੇ ਬੰਨੇ ਰੰਗ, ਦੇਖੋ Live ਤਸਵੀਰਾਂ

18 Mar 2024 11:03 AM
Advertisement