
ਹਾਦਸੇ 'ਚ ਤਿੰਨ ਮੌਤਾਂ ਹੋਈਆਂ ਸੀ ਤੇ ਦੋ ਨੌਜਵਾਨ ਜ਼ਖਮੀ ਹੋਏ ਸੀ
ਚੰਡੀਗੜ੍ਹ: 24 ਮਾਰਚ 2019 ‘ਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਿੰਡ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਨੌਜਵਾਨ ਦੇ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ। ਜਿਸ ‘ਚ ਕਲੇਮਸ ਟ੍ਰਿਬਿਊਨਲ ਦੇ ਜੱਜ ਰਾਜੀਵ ਕੇ ਬੇਰੀ ਦੀ ਅਦਾਲਤ ਨੇ ਨਿਊ ਇੰਡੀਆ ਅਸ਼ੋਰੈਂਸ ਕੰਪਨੀ ਲਿਮਟਿਡ, ਟਰੱਕ ਮਾਲਕ ਅਤੇ ਡਰਾਈਵਰ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਜਿਸ ਵਿਚ ਪੀੜਤਾਂ ਨੂੰ 1.93 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ 5 ਵਿਅਕਤੀ ਲੁਧਿਆਣਾ ਤੋਂ ਪਿਕਅੱਪ ਗੱਡੀ ਵਿੱਚ ਮਾਲ ਲੈ ਕੇ ਸੋਲਨ ਜਾ ਰਹੇ ਸਨ। ਇਹ ਗੱਡੀ ਸੰਦੀਪ ਸਿੰਘ ਚਲਾ ਰਿਹਾ ਸੀ। ਜਦੋਂ ਇਹ ਲੋਕ ਪਿੰਡ ਕੋਡਲਾ ਚਮਕੌਰ ਸਾਹਿਬ ਨੇੜੇ ਪੁੱਜੇ ਤਾਂ ਸਾਹਮਣੇ ਤੇਜ਼ ਰਫ਼ਤਾਰ ’ਚ ਟਰੱਕ ਆ ਰਿਹਾ ਸੀ। ਟਰਕ ਦੇ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸ ‘ਚ ਤਿੰਨ ਨੌਜਵਾਨਾਂ ਦੀ ਮੌਤ ਉਸੇ ਸਮੇਂ ਹੇ ਗਈ ਅਤੇ ਦੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਨ੍ਹਾਂ 5 ਵਿਆਕਤੀਆਂ ਦੀ ਪਹਿਚਾਣ ਗੋਪਾਲ ਸਿੰਘ, ਸੰਦੀਪ ਸਿੰਘ ,ਰਾਜੇਸ਼ਵਰ ਸਿੰਘ ਅਤੇ ਜ਼ਖ਼ਮੀਆਂ ਵਿਅਕਤੀ ਰਾਕੇਸ਼ ਕੁਮਾਰ ਅਤੇ ਆਸ਼ੀਸ਼ ਦੇ ਨਾਂ ਤੋਂ ਹੋਈ ਹੈ। ਜਿਸ ਵਿਚ ਟਰਕ ਚਾਲਕ ਦੀ ਪਹਿਚਾਣ ਸ਼ਾਮ ਲਾਲ ਦੇ ਨਾਂ ਤੋਂ ਹੋਈ ਹੈ।
ਇਸ ਘਟਨਾ ਦੌਰਾਨ ਰਾਕੇਸ਼ ਕੁਮਾਰ ਭਿਆਨਕ ਹਾਲਤ ਵਿਚ ਜ਼ਖ਼ਮੀ ਹੋਣ ਕਰਕੇ, ਉਸ ਨੂੰ ਪੀਜੀਆਈ ਲਿਆਂਦਾ ਗਿਆ। ਪੀਜੀਆਈ ਨੇ ਉਸ ਨੂੰ 100 ਫੀਸਦੀ ਅਪਾਹਜ ਘੋਸ਼ਿਤ ਕੀਤਾ ਅਤੇ ਉਸ ਨੂੰ ਸਾਰੀ ਉਮਰ ਵ੍ਹੀਲਚੇਅਰ 'ਤੇ ਰਹਿਣ ਦੇ ਨਾਲ-ਨਾਲ ਸੇਵਾਦਾਰ ਦੀ ਲੋੜ ਦੱਸੀ ਗਈ ਹੈ। ਜ਼ਖ਼ਮੀ ਹੋਏ ਰਾਕੇਸ਼ ਕੁਮਾਰ ਨੂੰ ਅਦਾਲਤ ਨੇ 40.54 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹਨ। ਕਿਉਂਕਿ ਉਹ ਵਿਸ਼ੇਸ਼ ਬੈੱਡ, ਫਿਜ਼ੀਓਥੈਰੇਪੀ ਤੋਂ ਇਲਾਵਾ ਤੁਰਨ ਦੇ ਯੋਗ ਵੀ ਨਹੀਂ ਸੀ। ਇਸ ਤੋਂ ਇਲਾਵਾ ਮ੍ਰਿਤਕਾਂ ਦੇ ਪਰਿਵਾਰਾਂ ਵਿੱਚੋਂ ਗੋਪਾਲ ਸਿੰਘ ਨੂੰ 14.65 ਲੱਖ ਰੁਪਏ, ਸੰਦੀਪ ਸਿੰਘ ਨੂੰ 23.07 ਲੱਖ ਰੁਪਏ ਅਤੇ ਰਾਜੇਸ਼ਵਰ ਨੂੰ 27.49 ਲੱਖ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਹਾਦਸੇ ‘ਚ ਜ਼ਖ਼ਮੀ ਹੋਏ ਆਸ਼ੀਸ਼ ਨੂੰ ਵੀ ਨੂੰ ਮੁਆਵਜ਼ੇ ਵਜੋਂ 10,104 ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਦਾਅਵਾ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ ਇਹ ਮੁਆਵਜ਼ਾ 75 ਫੀਸਦੀ ਵਿਆਜ ਸਮੇਤ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਐਡਵੋਕੇਟ ਠਾਕੁਰ ਕਰਤਾਰ ਸਿੰਘ ਅਤੇ ਐਡਵੋਕੇਟ ਵਿਸ਼ਾਲ ਸਿੰਘ ਨੇ ਕਿਹਾ ਕਿ ਮੁਆਵਜ਼ੇ ਵਿੱਚ ਵਾਧੇ ਲਈ ਪਟੀਸ਼ਨਰਾਂ ਵੱਲੋਂ ਉੱਚ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਜਾਵੇਗੀ।