ਹੁਣ ਵੇਰਕਾ ਦਾ ਪਨੀਰ ਵੀ ਹੋਇਆ ਮਹਿੰਗਾ, ਦੁੱਧ ਦੀ ਕੀਮਤ ਪਹਿਲਾਂ ਹੀ ਛੂਹ ਰਹੀ ਸੀ ਅਸਮਾਨ
Published : Dec 1, 2022, 12:15 pm IST
Updated : Dec 1, 2022, 12:15 pm IST
SHARE ARTICLE
Now Verka's cheese has also become expensive
Now Verka's cheese has also become expensive

ਹੁਣ 200 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ 75 ਰੁਪਏ ਤੋਂ ਵਧਾ ਕੇ 78 ਰੁਪਏ ਕਰ ਦਿੱਤੀ ਹੈ।

ਚੰਡੀਗੜ੍ਹ: ਵੇਰਕਾ ਨੇ ਪਹਿਲਾਂ ਦੁੱਧ ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿਲੋ ਵਾਧਾ ਕੀਤਾ ਸੀ। ਇਸ ਤੋਂ ਬਾਅਦ ਦਹੀਂ ਦੀ ਪੈਕਿੰਗ ਦੀ ਮਾਤਰਾ ਵੀ ਘਟਾ ਦਿੱਤੀ ਗਈ ਹੈ। ਹੁਣ 200 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ 75 ਰੁਪਏ ਤੋਂ ਵਧਾ ਕੇ 78 ਰੁਪਏ ਕਰ ਦਿੱਤੀ ਹੈ। ਇਸ ਤਰ੍ਹਾਂ ਸਿੱਧੇ ਤੌਰ 'ਤੇ 3 ਰੁਪਏ ਦਾ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਵੇਰਕਾ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ ਹਾਲ ਹੀ ਵਿਚ ਕੀਤੇ ਵਾਧੇ ਦਾ ਅਸਰ ਹੁਣ ਹੋਰ ਉਤਪਾਦਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।


ਹਰ ਉਤਪਾਦ ਦੀਆਂ ਕੀਮਤਾਂ ਇਕ ਤੋਂ ਬਾਅਦ ਇਕ ਵਧ ਰਹੀਆਂ ਹਨ। ਇਸ ਦਾ ਸਿੱਧਾ ਅਸਰ ਲੋਕਾਂ ਦੀ ਰਸੋਈ ਦੇ ਬਜਟ 'ਤੇ ਪੈ ਰਿਹਾ ਹੈ।  ਫਲਾਂ-ਸਬਜ਼ੀਆਂ ਤੋਂ ਬਾਅਦ ਹੁਣ ਦੁੱਧ-ਦਹੀਂ ਅਤੇ ਪਨੀਰ ਲਈ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਰੋਕਣ ਲਈ ਕਾਨੂੰਨ ਲਿਆਉਣਾ ਚਾਹੀਦਾ ਹੈ। ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਲੋਕਾਂ ਲਈ ਦੋ ਵਕਤ ਦੀ ਰੋਟੀ ਖਾਣੀ ਔਖੀ ਹੋ ਜਾਵੇਗੀ।


ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਅੰਗਾਂ ਦੇ ਵਿਕਾਸ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ। ਸ਼ਾਕਾਹਾਰੀ ਲੋਕਾਂ ਲਈ, ਦੁੱਧ, ਦਹੀਂ ਅਤੇ ਪਨੀਰ ਪੂਰੀ ਮਾਤਰਾ ਵਿਚ ਪ੍ਰੋਟੀਨ ਪ੍ਰਦਾਨ ਕਰਦੇ ਹਨ। ਇਸੇ ਲਈ ਕਿਡਨੀ ਅਤੇ ਲੀਵਰ ਵਰਗੇ ਅੰਗਾਂ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵੀ ਪ੍ਰੋਟੀਨ ਭਰਪੂਰ ਭੋਜਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਮਨੁੱਖੀ ਸਰੀਰ ਨੂੰ ਭੋਜਨ ਤੋਂ ਊਰਜਾ ਮਿਲਦੀ ਹੈ। ਜੇਕਰ ਪਨੀਰ ਦੀ ਗੱਲ ਕਰੀਏ ਤਾਂ 100 ਗ੍ਰਾਮ ਪਨੀਰ ਕੁੱਲ 289 ਕੈਲੋਰੀ ਊਰਜਾ ਦਿੰਦਾ ਹੈ। ਇਸ ਦੇ ਨਾਲ ਹੀ 100 ਗ੍ਰਾਮ ਪਨੀਰ 22.50 ਗ੍ਰਾਮ ਫੈਟ, 14.40 ਗ੍ਰਾਮ ਸੈਚੂਰੇਟਿਡ ਫੈਟ, 54 ਮਿਲੀਗ੍ਰਾਮ ਕੋਲੈਸਟ੍ਰੋਲ, 18.50 ਗ੍ਰਾਮ ਪ੍ਰੋਟੀਨ ਅਤੇ 3 ਗ੍ਰਾਮ ਕਾਰਬੋਹਾਈਡਰੇਟ ਪ੍ਰਦਾਨ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement