
Navjot Sidhu Son Marriage Card: ਵਿਆਹ 'ਚ ਕਈ ਵੱਡੇ ਨੇਤਾਵਾਂ ਦੇ ਪਹੁੰਚਣ ਦੀ ਉਮੀਦ
Navjot Sidhu Son Marriage Card News in punjabi ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕੌਮਾਂਤਰੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਘਰ ਜਲਦ ਹੀ 'ਸ਼ਹਿਨਾਈ' ਵੱਜਣ ਵਾਲੀ ਹੈ। ਸਿੱਧੂ ਦੇ ਬੇਟੇ ਕਰਨ ਸਿੱਧੂ ਦਾ ਵਿਆਹ 7 ਦਸੰਬਰ ਨੂੰ ਹੈ। ਵਿਆਹ ਦੇ ਕਾਰਡ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁੜੀ ਵਾਲਾ ਪਰਿਵਾਰ ਸਾਹਿ ਚਿੱਠੀ ਲੈ ਕੇ ਨਵਜੋਤ ਸਿੱਧੂ ਦੇ ਘਰ ਪਹੁੰਚਿਆ ਸੀ। ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ, ਜਿਸ 'ਚ ਸਿੱਧੂ ਦੀ ਹੋਣ ਵਾਲੀ ਕੁੜਮਣੀ ਸਾਹਿ ਚਿੱਠੀ ਪੜ੍ਹ ਰਹੀ ਸੀ।