ਮੁਜੱਸਮਾ ਬਣ ਕੇ ਉਭਰੇ ਰੋਜ਼ਾਨਾ ਸਪੋਕਸਮੈਨ ਦੇ 20ਵੇਂ ਸਾਲ ’ਚ ਦਾਖ਼ਲ ਹੋਣ ਮੌਕੇ ਸਿਆਸੀ ਤੇ ਧਾਰਮਕ ਹਸਤੀਆਂ ਵੱਲੋਂ ਮੁਬਾਰਕਾਂ ਦੀ ਝੜੀ
Published : Dec 1, 2024, 7:32 am IST
Updated : Dec 1, 2024, 11:34 am IST
SHARE ARTICLE
photo
photo

ਸਪੋਕਸਮੈਨ ਦਾ ਸੰਘਰਸ਼ ਅਸੀਂ ਅਪਣੀਆਂ ਅੱਖਾਂ ਨਾਲ ਵੇਖਿਆ ਹੈ : ਬਿੱਟੂ

ਕੋਟਕਪੂਰਾ (ਗੁਰਿੰਦਰ ਸਿੰਘ) : ਰੋਜ਼ਾਨਾ ਸਪੋਕਸਮੈਨ ਦੇ ਸੰਘਰਸ਼ਮਈ ਤੇ ਔਕੜਾਂ ਭਰਪੂਰ ਪਰ ਸਫ਼ਲਤਾਪੂਰਵਕ 19 ਸਾਲ ਪੂਰੇ ਹੋਣ ਅਤੇ 20ਵੇਂ ਸਾਲ ’ਚ ਦਾਖ਼ਲ ਹੋਣ ਦੀ ਖ਼ੁਸ਼ੀ ’ਚ ਵਧਾਈਆਂ ਦੇਣ ਵਾਲਿਆਂ ਨੇ ਦਾਅਵਾ ਕੀਤਾ ਕਿ ਭਾਵੇਂ ਦੁਨੀਆਂ ਭਰ ਦੇ ਇਤਿਹਾਸ ’ਚ ਕਿਸੇ ਅਖ਼ਬਾਰ ਨੂੰ ਮਾਰਨ ਜਾਂ ਬੰਦ ਕਰਾਉਣ ਲਈ ਸ਼ਕਤੀਸ਼ਾਲੀ ਲੋਕਾਂ ਵਲੋਂ ਅੱਡੀ-ਚੋਟੀ ਦਾ ਜ਼ੋਰ ਲਾਉਣ ਦੀ ਇਕ ਵੀ ਮਿਸਾਲ ਨਹੀਂ ਮਿਲਦੀ, ਜਿਸ ਤਰ੍ਹਾਂ ‘ਰੋਜ਼ਾਨਾ ਸਪੋਕਸਮੈਨ’ ਵਿਰੁਧ ਚਹੁੰ-ਪਾਸੜ ਹੱਲੇ ਬੋਲੇ ਗਏ, ਕੂੜ-ਪ੍ਰਚਾਰ ਕੀਤਾ ਗਿਆ, ਸਰਕਾਰੀ ਇਸ਼ਤਿਹਾਰਾਂ ’ਤੇ ਪਾਬੰਦੀ, ਪੰਥ ’ਚੋਂ ਛੇਕਣ ਦਾ ਅਖੌਤੀ ਹੁਕਮਨਾਮਾ, ਝੂਠੇ ਪੁਲਿਸ ਕੇਸ ਆਦਿਕ ਹੱਥ-ਕੰਡੇ ਅਪਣਾਏ ਗਏ ਪਰ ਫਿਰ ਵੀ ‘ਰੋਜ਼ਾਨਾ ਸਪੋਕਸਮੈਨ’ ਦੁਨੀਆਂ ਦਾ ਸੱਭ ਤੋਂ ਵੱਧ ਪੜਿ੍ਹਆ ਜਾਣ ਵਾਲਾ ਪੰਜਾਬੀ ਅਖ਼ਬਾਰ ਬਣ ਕੇ ਉਭਰਿਆ। ਦੇਸ਼-ਵਿਦੇਸ਼ ’ਚ ਵਸਦੇ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ ਅਤੇ ਪੰਥ-ਦਰਦੀਆਂ ਨੇ ਪ੍ਰਵਾਨ ਕੀਤਾ ਹੈ ਕਿ ‘ਰੋਜ਼ਾਨਾ ਸਪੋਕਸਮੈਨ’ ਵਲੋਂ ਬੇਅਦਬੀ ਕਾਂਡ ਅਤੇ ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਆਦਿਕ ਪੰਥਕ ਮਾਮਲਿਆਂ ’ਚ ਜਿਸ ਤਰ੍ਹਾਂ ਨਿਰਪੱਖ, ਨਿਸ਼ਕਾਮ, ਦਲੇਰਾਨਾ ਅਤੇ ਖੋਜਕਾਰੀ ਪੱਤਰਕਾਰੀ ਕੀਤੀ ਗਈ ਹੈ, ਉਸ ਨੇ ਜਿਥੇ ਸਿੱਖ ਸ਼ਕਲਾਂ ਵਾਲੇ ਆਖੌਤੀ ਜਥੇਦਾਰਾਂ ਦਾ ਮੁਖੌਟਾ ਬੇਨਕਾਬ ਕਰ ਕੇ ਰੱਖ ਦਿਤਾ ਹੈ, ਉਥੇ ਦੁਨੀਆਂ ਭਰ ਵਿਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਅਤੇ ਨਿਰਪੱਖ ਸੋਚ ਰੱਖਣ ਵਾਲੇ ਪੰਜਾਬੀ ‘ਰੋਜ਼ਾਨਾ ਸਪੋਕਸਮੈਨ’ ਨੂੰ ਪੰਥ ਦੀ ਚੜ੍ਹਦੀਕਲਾ ਦਾ ਪ੍ਰਤੀਕ ਮੰਨਣ ਲਈ ਸਹਿਮਤੀ ਪ੍ਰਗਟਾ ਰਹੇ ਹਨ। 

ਸਪੋਕਸਮੈਨ ਦਾ ਸੰਘਰਸ਼ ਅਸੀਂ ਅਪਣੀਆਂ ਅੱਖਾਂ ਨਾਲ ਵੇਖਿਆ ਹੈ : ਬਿੱਟੂ
ਕੇਂਦਰੀ ਰਾਜ ਮੰਤਰੀ ਸ. ਰਵਨੀਤ ਸਿੰਘ ਬਿੱਟੂ ਨੇ ਸਪੋਕਸਮੈਨ ਦੇ 19 ਸਾਲ ਪੂਰੇ ਹੋਣ ਅਤੇ 20ਵੇਂ ਸਾਲ ਵਿਚ ਪ੍ਰਵੇਸ਼ ਕਰਨ ਮੌਕੇ ਢੇਰ ਸਾਰੀਆਂ ਵਧਾਈਆਂ ਅਤੇ ਸ਼ੁਭਕਾਮਨਾਮਾਂ ਭੇਜੀਆਂ ਗਈਆਂ ਹਨ। ਅਪਣੇ ਵਲੋਂ ਭੇਜੇ ਸੰਦੇਸ਼ ਵਿਚ ਰਵਨੀਤ ਬਿੱਟੂ ਨੇ ਕਿਹਾ, ‘‘ਅਸੀਂ ਖ਼ੁਦ ਇਸ ਗੱਲ ਦੇ ਚਸ਼ਮਦੀਦ ਗਵਾਹ ਹਾਂ ਕਿ ਸਪੋਕਸਮੈਨ ਨੇ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਨਾ ਹੀ ਮੌਕੇ ਦੀਆਂ ਸਰਕਾਰਾਂ ਅੱਗੇ ਕਦੇ ਗੋਢੇ ਟੇਕੇ ਹਨ। ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਹਮੇਸ਼ਾ ਡਟ ਕੇ ਪੰਥਕ ਅਤੇ ਪੰਜਾਬ ਦੇ ਮਸਲਿਆਂ ਨੂੰ ਉਜਾਗਰ ਕੀਤਾ ਅਤੇ ਹਿੱਕ ਢਾਹ ਕੇ ਦੁਨੀਆਂ ਭਰ ਵਿਚ ਸਿੱਖੀ ਦਾ ਪਰਚਮ ਬੁਲੰਦ ਕੀਤਾ।’’ ਉਨ੍ਹਾਂ ਕਿਹਾ, ‘‘ਮੈਂ ਸ਼ੁਰੂ ਤੋਂ ਹੀ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਅਤੇ ਸਪਕੋਸਮੈਨ ਟੀ.ਵੀ. ਦੀ ਸਚਾਈ ਅਤੇ ਹਿੰਮਤ ਦਾ ਮੁਰੀਦ ਰਿਹਾ ਹਾਂ। ਸਪੋਕਸਮੈਨ ਨੇ ਸ਼ਾਨਦਾਰ ਲਿਖਤਾਂ ਨਾਲ ਅਪਣੇ ਲਗਭਗ 2 ਦਹਾਕੇ ਪੂਰੇ ਕਰ ਲਏ ਹਨ, ਇਸ ਲਈ ਮੈਂ ਬੀਬੀ ਜਗਜੀਤ ਕੌਰ ਅਤੇ ਬੀਬਾ ਨਿਮਰਤ ਕੌਰ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਹਾਂ।’’  

ਸਪੋਕਸਮੈਨ ਪੰਥ ਦੀ ਅਵਾਜ਼ ਬਣ ਚੁਕੈ : ਪ੍ਰੋ. ਦਰਸ਼ਨ ਸਿੰਘ 
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਸਾਬਕਾ ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ ਨੇ ਦਾਅਵਾ ਕੀਤਾ ਕਿ ਪੰਥ ਦੀ ਅਵਾਜ਼ ਬਣ ਚੁੱਕੇ ‘ਰੋਜ਼ਾਨਾ ਸਪੋਕਸਮੈਨ’ ਨੇ 19 ਸਾਲ ਪਹਿਲਾਂ ਜਦ ਜਨਮ ਲਿਆ, ਉਦੋਂ ਤੋਂ ਲੈ ਕੇ ਅੱਜ ਤਕ ਪੁਜਾਰੀਵਾਦ ਦਾ ਹਰ ਕੁਹਾੜਾ ਝਲਦਾ ਆ ਰਿਹਾ ਹੈ ਪਰ ਈਣ ਨਹੀਂ ਮੰਨੀ। ਉਨ੍ਹਾਂ ਕਾਮਨਾ ਕੀਤੀ ਕਿ ਸਵ: ਸ. ਜੋਗਿੰਦਰ ਸਿੰਘ ਸਮੇਤ ਬੀਬੀ ਜਗਜੀਤ ਕੌਰ ਅਤੇ ਬੀਬਾ ਨਿਮਰਤ ਕੌਰ ਵਲੋਂ ਆਰੰਭੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਪ੍ਰਾਜੈਕਟ ਨੂੰ ਵੀ ਕਾਮਯਾਬ ਕਰਨ ਵਿਚ ਸਫ਼ਲਤਾ ਮਿਲੇ। ਉਨ੍ਹਾਂ ਦੇਸ਼-ਵਿਦੇਸ਼ ’ਚ ਅਪਣੀ ਵਖਰੀ ਪਛਾਣ ਬਨਾਉਣ ਲਈ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰਬੰਧਕਾਂ, ਪੱਤਰਕਾਰਾਂ ਤੇ ਸਹਿਯੋਗੀਆਂ ਨੂੰ ਮੁਬਾਰਕਬਾਦ ਦਿਤੀ। 

ਸਪੋਕਸਮੈਨ ਨੇ ਦਬੇ-ਕੁਚਲੇ ਲੋਕਾਂ ਨੂੰ ਸਿਰ ਚੁਕ ਕੇ ਵਿਚਰਨਾ ਸਿਖਾਇਆ : ਭਾਈ ਖ਼ਾਲਸਾ
ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਆਖਿਆ ਕਿ ‘ਰੋਜ਼ਾਨਾ ਸਪੋਕਸਮੈਨ’ ਨੇ ਅਪਣੀਆਂ ਪ੍ਰਾਪਤੀਆਂ ਦੌਰਾਨ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਦਿਆਂ ਉਨ੍ਹਾਂ ਨੂੰ ਸਮਾਜ ’ਚ ਸਿਰ ਉੱਚਾ ਕਰ ਕੇ ਤੁਰਨ ਦੇ ਸਮਰੱਥ ਬਣਾਇਆ। ਇਹ ‘ਰੋਜ਼ਾਨਾ ਸਪੋਕਸਮੈਨ’ ਦੀ ਇਕ ਵੱਡੀ ਪ੍ਰਾਪਤੀ ਮੰਨੀ ਜਾਵੇਗੀ ਕਿ ਦੱਬੇ-ਕੁਚਲੇ ਲੋਕਾਂ ਦੀਆਂ ਖ਼ਬਰਾਂ ਛਾਪ ਕੇ ਇਸ ਅਖ਼ਬਾਰ ਨੇ ਹੋਰਨਾਂ ਅਖ਼ਬਾਰਾਂ ਨੂੰ ਵੀ ਗ਼ਰੀਬ, ਬੇਵੱਸ ਤੇ ਲਾਚਾਰ ਲੋਕਾਂ ਦੀ ਅਵਾਜ਼ ਬੁਲੰਦ ਕਰਨ ਲਈ ਮਜਬੂਰ ਕਰ ਕੇ ਰੱਖ ਦਿਤਾ। 

ਜੋਗਿੰਦਰ ਸਿੰਘ ਨੇ ਗੁਰਦੁਆਰਾ ਸੁਧਾਰ ਲਹਿਰ ਵਰਗੀ ਲਹਿਰ ਖੜੀ ਕੀਤੀ : ਘੱਗਾ
ਪ੍ਰਸਿੱਧ ਲੇਖਕ ਪ੍ਰੋ. ਇੰਦਰ ਸਿੰਘ ਘੱਗਾ ਨੇ ਦਾਅਵਾ ਕੀਤਾ ਕਿ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਦੀ ਗੁਰਦਵਾਰਾ ਸੁਧਾਰ ਲਹਿਰ ਤੋਂ ਬਾਅਦ ਪਹਿਲੀ ਵਾਰ ਸ. ਜੋਗਿੰਦਰ ਸਿੰਘ ਦੇ ਰੂਪ ’ਚ ਕਿਸੇ ਨਿਧੜਕ ਵਿਅਕਤੀ ਨੇ ਪੁਜਾਰੀਵਾਦ ਵਿਰੁਧ ਬੋਲਣ ਅਤੇ ਸਟੈਂਡ ਲੈਣ ਦੀ ਜੁਰੱਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਵ: ਸ. ਜੋਗਿੰਦਰ ਸਿੰਘ ਵਲੋਂ ਬਾਬੇ ਨਾਨਕ ਦੀ ਵਿਚਾਰਧਾਰਾ, ਦਸਮ ਗ੍ਰੰਥ, ਮੂਲ ਨਾਨਕਸ਼ਾਹੀ ਕੈਲੰਡਰ, ਸਿੱਖ ਸਿਧਾਂਤ, ਪੰਥਕ ਵਿਚਾਰਧਾਰਾ, ਸਿੱਖੀ ਦੇ ਨਿਆਰੇਪਣ ਅਤੇ ਪੰਥ ’ਚ ਪਨਪ ਰਹੀਆਂ ਮਨਮੱਤਾਂ ਅਤੇ ਝੂਠੀਆਂ ਸਾਖੀਆਂ ਬਾਰੇ ਲਿਆ ਗਿਆ ਸਟੈਂਡ ਪ੍ਰਸ਼ੰਸਾਯੋਗ ਹੈ। 

ਸਪੋਕਸਮੈਨ ਦੇ ਰਾਹਾਂ ਵਿਚ ਰੁਕਾਵਟਾਂ ਪਾਉਣ ਲਈ ਸਾਡੇ ਵਰਗੇ ਲੋਕ ਜ਼ਿੰਮੇਵਾਰ : ਬੀਬੀ ਜਗੀਰ ਕੌਰ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਰੋਜ਼ਾਨਾ ਸਪੋਕਸਮੈਨ ਦੀ ਵਰੇਗੰਢ੍ਹ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਭਾਵੇਂ ‘ਰੋਜ਼ਾਨਾ ਸਪੋਕਸਮੈਨ’ ਅਤੇ ਇਸ ਦੇ ਪ੍ਰਬੰਧਕਾਂ ਵਿਰੁਧ ਬਹੁਤ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਦੀਆਂ ਅਨੇਕਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ ਪਰ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਵਰਗੀਆਂ ਮਾਣਮੱਤੀਆਂ ਸੰਸਥਾਵਾਂ ਦੀ ਬਜਾਇ ਇਨ੍ਹਾਂ ਦੇ ਪ੍ਰਬੰਧਕ ਹੀ ਜਵਾਬਦੇਹ ਹੁੰਦੇ ਹਨ। ਜੇ ‘ਰੋਜ਼ਾਨਾ ਸਪੋਕਸਮੈਨ’ ਦੇ ਪ੍ਰਬੰਧਕਾਂ ਵਿਰੁਧ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਅਤੇ ਸ਼੍ਰੋਮਣੀ ਕਮੇਟੀ ਨੇ ਲਗਾਤਾਰ 18 ਸਾਲ ਇਸ ਅਖ਼ਬਾਰ ਦੇ ਇਸ਼ਤਿਹਾਰਾਂ ਉਪਰ ਪਾਬੰਦੀ ਲਾ ਕੇ ਰੱਖੀ ਤਾਂ ਇਸ ਲਈ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਮੇਰੇ ਵਰਗੇ ਸਮੇਂ-ਸਮੇਂ ਬਣਦੇ ਰਹੇ ਪ੍ਰਧਾਨ ਹੀ ਜ਼ਿੰਮੇਵਾਰ, ਕਸੂਰਵਾਰ ਅਤੇ ਜਵਾਬਦੇਹ ਹਨ। ਇਸ ਲਈ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਦੇ ਸਮੇਂ-ਸਮੇਂ ਬਣਦੇ ਰਹੇ ਜਥੇਦਾਰ ਜਾਂ ਪ੍ਰਧਾਨ ਨੂੰ ਹੀ ਜਵਾਬਦੇਹ ਬਨਾਉਣਾ ਚਾਹੀਦਾ ਹੈ ਅਤੇ ਸਬੰਧਤ ਸੰਸਥਾਵਾਂ ਦਾ ਮਾਣ ਸਤਿਕਾਰ ਬਰਕਰਾਰ ਰਹਿਣਾ ਚਾਹੀਦਾ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement