ਪੀਲੀਭੀਤ ਤੇ ਟਾਟਰਗੰਜ ਵਿਖੇ ਕੁਝ ਸਿੱਖ ਪਰਿਵਾਰਾਂ ਨੇ ਕੀਤਾ ਸੀ ਧਰਮ ਪਰਿਵਰਤਨ
ਯੂਪੀ: ਯੂਪੀ ਦੇ ਟਾਟਰਗੰਜ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਸਿੱਖ ਧਰਮ ਦੇ 25 ਪਰਿਵਾਰਾਂ ਨੇ ਵਾਪਸੀ ਕੀਤੀ ਹੈ। ਇਸ ਮੌਕੇ ਪਰਿਵਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕੀਤੀ। ਦੱਸ ਦੇਈਏ ਕਿ ਪੀਲੀਭੀਤ ਤੇ ਟਾਟਰਗੰਜ ਵਿਖੇ ਕੁਝ ਸਿੱਖ ਪਰਿਵਾਰਾਂ ਨੇ ਧਰਮ ਪਰਿਵਰਤਨ ਕਰਕੇ ਈਸਾਈ ਧਰਮ ਕਬੂਲ ਕੀਤਾ ਸੀ ਹੁਣ ਇਹ ਪਰਿਵਾਰ ਵਾਪਸ ਸਿੱਖ ਧਰਮ ਵਿੱਚ ਆਏ ਹਨ।
ਇਸ ਮੌਕੇ ਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਜੱਗੀ ਨੇ ਜਾਣਕਾਰੀ ਦੱਸਿਆ ਹੈ ਕਿ 350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਟਾਟਰਗੰਜ ਵਿਖੇ ਸਿੱਖ ਪਰਿਵਾਰਾਂ ਨੇ ਸਿੱਖ ਧਰਮ ਵਿੱਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਇੰਨ੍ਹਾਂ ਲਈ ਸਿੱਖਿਆ ਦਾ ਪ੍ਰਬੰਧ ਤੇ ਹੋਰ ਸਹੂਲਤਾਂ ਦਾ ਧਿਆਨ ਰੱਖਿਆ ਜਾਵੇਗਾ।
