ਖ਼ਬਰਾਂ |

ਤਾਜ਼ਾ |

ਰਾਜਾਂ ਨੂੰ ਵੱਧ ਅਧਿਕਾਰਾਂ ਦੇ ਮੁੱਦੇ 'ਤੇ ਬਾਦਲਾਂ ਦਾ ਦੋਹਰਾ ਚਿਹਰਾ ਹੋਇਆ ਨੰਗਾ : ਆਪ
Published : Jan 2, 2019, 6:54 pm IST
Updated : Jan 2, 2019, 6:55 pm IST
SHARE ARTICLE
AAP targeted to Badals
AAP targeted to Badals

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ...

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਵਾਸਤਵਿਕ ਸੰਘੀ ਢਾਂਚੇ ਅਧੀਨ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਮੁੱਦੇ 'ਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਚੀਫ਼ ਸਪੋਕਸਪਰਸਨ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ

ਕਿ ਦਹਾਕਿਆਂ ਤੋਂ ਵਾਸਤਵਿਕ ਸੰਘੀ ਢਾਂਚੇ (ਟਰੂ ਫੈਡਰਲਿਜ਼ਮ) ਦਾ ਰਾਗ ਅਲਾਪਣ ਵਾਲੇ ਬਾਦਲ ਪਿਛਲੇ ਸਾਢੇ ਚਾਰ ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੇਂਦਰ ਦੀ ਸੱਤਾ ਭੋਗ ਰਹੇ ਹਨ, ਪਰੰਤੂ ਅਸਲੀ ਸੰਘੀ ਢਾਂਚੇ ਤਹਿਤ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਨਹੀਂ ਉਠਾਈ ਅਤੇ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਲਈ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿੱਤ ਗਹਿਣੇ ਰੱਖ ਦਿਤੇ। ਇੱਥੋਂ ਤੱਕ ਕਿ ਆਪਣੀ ਭਾਈਵਾਲ ਵਾਲੀ ਵਾਜਪਾਈ ਸਰਕਾਰ ਵੱਲੋਂ ਗਵਾਂਢੀ ਪਹਾੜੀ ਰਾਜਾਂ ਨੂੰ ਦਿਤੀਆਂ ਵਿਸ਼ੇਸ਼ ਟੈਕਸ ਛੋਟਾਂ ਨੂੰ ਪੰਜਾਬ 'ਚ ਲਾਗੂ ਨਹੀਂ ਕਰਵਾ ਸਕੇ,

ਸਿੱਟੇ ਵਜੋਂ ਪੰਜਾਬ ਦਾ ਸਾਰਾ ਉਦਯੋਗ ਤਬਾਹ ਹੋ ਗਿਆ ਅਤੇ ਬਾਕੀ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ 'ਚ ਹਿਜਰਤ ਕਰ ਗਿਆ, ਪਰੰਤੂ ਬਾਦਲ ਪਰਿਵਾਰ ਨੇ ਕੇਂਦਰੀ ਮੰਤਰੀ ਦੀ ਕੁਰਸੀ ਨੂੰ ਹੀ ਪਹਿਲ ਦਿਤੀ, ਦੂਜੇ ਪਾਸੇ ਟੀਡੀਪੀ ਸਮੇਤ ਕਈ ਖੇਤਰੀ ਦਲਾਂ ਨੇ ਅਪਣੇ ਰਾਜਾਂ ਦੇ ਹਿੱਤਾਂ ਦੀ ਆਵਾਜ਼ ਚੁੱਕਦੇ ਹੋਏ, ਕੇਂਦਰ ਸਰਕਾਰ ਦੀਆਂ ਵਜੀਰੀਆਂ ਨੂੰ ਲੱਤ ਮਾਰ ਦਿਤੀ। ਪ੍ਰੋ. ਬਲਜਿੰਦਰ ਕੌਰ ਨੇ ਦੇਸ਼ 'ਚ ਅਸਲੀ ਸੰਘੀ ਢਾਂਚਾ ਲਾਗੂ ਕਰਨ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਦਾ ਘਾਣ ਕਰਨ 'ਚ ਭਾਜਪਾ ਨੇ ਕਾਂਗਰਸ ਨੂੰ ਵੀ ਮਾਤ ਦੇ ਦਿੱਤੀ ਹੈ।

ਦਿਨ ਪ੍ਰਤੀ ਦਿਨ ਸਾਂਝੀ ਅਤੇ ਰਾਜਾਂ ਦੇ ਅਧਿਕਾਰਾਂ ਦੀ ਸੂਚੀ 'ਚ ਸੇਧ ਲਗਾ ਕੇ ਸੱਤਾ ਦਾ ਪੂਰੀ ਤਰ੍ਹਾਂ ਕੇਂਦਰੀਕਰਨ ਕੀਤਾ ਜਾ ਰਿਹਾ ਹੈ, ਰਾਜਾਂ ਨੂੰ ਵਿੱਤੀ ਤੌਰ 'ਤੇ ਭਿਖਾਰੀ ਬਣਾ ਦਿਤਾ ਹੈ। ਜਿਸ ਦੀ ਆਮ ਆਦਮੀ ਪਾਰਟੀ ਜ਼ੋਰਦਾਰ ਨਿੰਦਾ ਕਰਦੀ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਬਾਦਲਾਂ ਨੂੰ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਉਦੋਂ ਯਾਦ ਆਉਂਦੀ ਹੈ ਜਦ ਸੱਤਾ ਖੁੱਸ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਬਾਦਲਾਂ ਦਾ ਅਸਲੀ ਕਿਰਦਾਰ ਪਹਿਚਾਣ ਚੁੱਕੇ ਹਨ ਅਤੇ ਭਵਿੱਖ 'ਚ ਇਨ੍ਹਾਂ ਦੀਆਂ ਦੋਗਲੀਆਂ ਗੱਲਾਂ ਤੋਂ ਗੁਮਰਾਹ ਨਹੀਂ ਹੋਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM

NEET UG 'ਚ Punjab ਦੇ ਪੁੱਤ Aryan Gupta ਨੇ ਕੀਤਾ Top | ਜਾਣੋ ਕਾਮਯਾਬੀ ਦਾ ਰਾਜ਼ | Exclusive Interview

17 Jul 2026 3:01 PM

ਬਹਿਬਲ ਕਲਾਂ ਗੋਲੀ ਕਾਂਡ ਦਾ ਗਵਾਹ ਪਹਿਲੀ ਵਾਰ ਆਇਆ ਸਾਹਮਣੇ, ਜਿਸ ਦੇ ਵੀ ਵੱਜੀਆਂ ਸੀ ਗੋਲੀਆਂ !

17 Jul 2026 3:02 PM

Trump ਦੀ ਟੈਰਿਫ WAR, ਕੀ ਬਚੇਗਾ ਭਾਰਤੀ ਵਪਾਰ? ਭਾਰਤ 'ਤੇ 100% ਟੈਕਸ ਦੀ ਤਿਆਰੀ! ਝੁਕੇਗਾ ਭਾਰਤ ਜਾਂ ਮੰਨੇਗਾ ਟਰੰਪ?

16 Jul 2026 3:00 PM
Advertisement