
ਆਪ ਆਗੂ ਦੀ ਔਰਤਾਂ ਵੱਲੋਂ ਕੀਤੀ ਗਈ ਕੁੱਟ ਮਾਰ, ਬਾਅਦ ਵਿਚ ਕੱਪੜੇ ਵੀ ਪਾੜੇ, ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ....
ਰਈਆ (ਪੀਟੀਆਈ) : ਆਪ ਆਗੂ ਦੀ ਔਰਤਾਂ ਵੱਲੋਂ ਕੀਤੀ ਗਈ ਕੁੱਟ ਮਾਰ, ਬਾਅਦ ਵਿਚ ਕੱਪੜੇ ਵੀ ਪਾੜੇ, ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਲਬੀਰ ਸਿੰਘ ਨੇ ਕਿਹਾ ਕਿ ਸਰਬਜੀਤ ਸਿੰਘ ਘੁੱਕਰ ਉਨ੍ਹਾਂ ਦੀ ਪਾਰਟੀ ਦਾ ਹੀ ਆਗੂ ਹੈ। ਉਨ੍ਹਾਂ ਕਿਹਾ ਕਿ ਉਸ ਦੀ ਕੁੱਟਮਾਰ ਜ਼ਮੀਨੀ ਝਗੜੇ ਕਾਰਨ ਕਰਵਾਈ ਗਈ ਹੈ ਜਦਕਿ ਕਿਸੇ ਅਜਿਹੀ ਘਟਨਾ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਜ਼ਖਮੀ ਹਾਲਤ 'ਚ ਉਕਤ ਆਗੂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਪੁਲਸ ਥਾਣਾ ਬਿਆਸ 'ਚ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
AAP Punjab
ਆਮ ਆਦਮੀ ਪਾਰਟੀ ਦੇ ਇਕ ਆਗੂ ਦੀ ਵੀਰਵਾਰ ਸਵੇਰੇ ਕੁਝ ਔਰਤਾਂ ਵਲੋਂ ਬਿਨ੍ਹਾਂ ਕੱਪੜਿਆਂ ਤੋਂ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਬਾਬਾ ਬਕਾਲਾ ਨਾਲ ਸਬੰਧਤ ਇਹ ਆਗੂ ਪਹਿਲਾਂ ਕਾਂਗਰਸ, ਫਿਰ ਅਕਾਲੀ ਦਲ ਤੇ ਹੁਣ 'ਆਪ' 'ਚ ਵਿਚਰ ਰਿਹਾ ਹੈ। ਉਕਤ ਸਿਆਸੀ ਆਗੂ ਦੀ ਕੁੱਟਮਾਰ ਬਾਰੇ ਭਾਵੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਪਰ ਵੀਡੀਓ 'ਚ ਉਕਤ ਔਰਤਾਂ ਉਸ ਨੂੰ ਚਰਿੱਤਰਹੀਣ ਕਹਿੰਦੀਆਂ ਸੁਣਾਈ ਦਿੰਦੀਆਂ ਹਨ। ਅੰਮ੍ਰਿਤਸਰ ਰੇਲ ਹਾਦਸੇ ਸਬੰਧੀ ਅੱਜ ਨਵਜੋਤ ਕੌਰ ਸਿੱਧੂ ਨੇ ਆਪਣੇ ਬਿਆਨ ਦਰਜ ਕਰਵਾਏ।
AAP Punjab
ਮੈਡਮ ਸਿੱਧੂ ਨੇ ਹਾਦਸੇ ਸਬੰਧੀ ਬਣਾਈ ਗਈ ਸਿੱਟ ਦੇ ਇੰਚਾਰਜ਼ ਬੀ. ਪੁਰਸ਼ਾਰਥ ਸਾਹਮਣੇ ਆਪਣੇ ਬਿਆਨ ਦਰਜ ਕਰਾਉਣ ਉਪਰੰਤ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਉਹ ਇਸ ਜਾਂਚ ਦਾ ਹਿੱਸਾ ਬਣਨਾ ਬਹੁਤ ਜਰੂਰੀ ਸਮਝਦੇ ਹਨ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਹਾਦਸੇ ਵਾਲੇ ਦਿਨ ਕਿਹੜੇ ਸਮੇਂ ਉਥੋਂ ਗਏ ਸਨ। ਮੈਡਮ ਸਿੱਧੂ ਨੇ ਹੀ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਗਏ ਲਿਖਤੀ ਤੌਰ 'ਤੇ ਬਿਆਨ ਵੀ ਕਮਿਸ਼ਨਰ ਸਾਹਮਣੇ ਪੇਸ਼ ਕੀਤੇ। ਕਿਉਂਕਿ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਬਿਆਨ ਦਰਜ ਕਰਾਉਣ ਨਹੀਂ ਪਹੁੰਚੇ ਸਨ।