ਹੁਣੇ-ਹੁਣੇ ਬਿਜਲੀ ਵਿਭਾਗ ਨੇ ਕੀਤਾ ਵੱਡਾ ਐਲਾਨ, ਪੰਜਾਬੀਆਂ ਨੂੰ ਦਿੱਤਾ ਵੱਡਾ ਝਟਕਾ
Published : Jan 2, 2020, 4:35 pm IST
Updated : Jan 2, 2020, 4:38 pm IST
SHARE ARTICLE
electricity
electricity

ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪਾਵਰਕਾਮ ਇਕ ਹੋਰ ਵੱਡਾ ਝਟਕਾ ਦੇਣ ਦੀ...

ਚੰਡੀਗੜ੍ਹ: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪਾਵਰਕਾਮ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ ਵਿਚ ਹੈ। PSPCL ਨੇ ਅਗਲੇ ਵਿੱਤੀ ਸਾਲ 2020-21 ਲਈ ਬਿਜਲੀ ਦਰਾਂ ਵਿਚ 12 ਤੋਂ 14 ਫ਼ੀਸਦੀ ਤਕ ਦੇ ਵਾਧੇ ਦਾ ਖਰੜਾ ਤਿਆਰ ਕੀਤਾ ਹੈ। ਇਸ ਸਬੰਧੀ ਪਾਵਰਕਾਮ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਕੋਲ ਆਪਣੀ ਐਨੂਅਲ ਰੈਵੇਨਿਊ ਰਿਕਵਾਇਰਮੈਂਟ ਰਿਪੋਰਟ ਵੀ ਲਾ ਦਿੱਤੀ ਹੈ ਅਤੇ ਰੈਗੂਲੇਟਰੀ ਕਮਿਸ਼ਨ ਦਾ ਇਸ ਬਾਰੇ ਫ਼ੈਸਲਾ ਹੀ ਅੰਤਿਮ ਹੋਵੇਗਾ।

Electricity SupplyElectricity Supply

ਆਹਲਾ ਸੂਤਰਾਂ ਅਨੁਸਾਰ ਸਾਲ 2020-21 ਲਈ ਪਾਵਰਕਾਮ ਨੇ ਜਿੱਥੇ ਸ਼ੁੱਧ ਰੈਵੇਨਿਊ ਦੀ ਲੋੜ ਕਰੀਬ 36 ਹਜ਼ਾਰ 150 ਕਰੋੜ ਰੁਪਏ ਦੱਸੀ ਹੈ ਉੱਥੇ ਮੌਜੂਦਾ ਬਿਜਲੀ ਕਿਰਾਇਆ 32 ਹਜ਼ਾਰ 700 ਕਰੋੜ ਦੱਸਿਆ ਹੈ। ਇਸ ਤਰੀਕੇ ਨਾਲ ਪਾਵਰਕਾਮ ਨੇ ਆਪਣੇ ਮਾਲੀਏ ਤੇ ਖ਼ਰਚ ਵਿਚ 3450 ਕਰੋੜ ਰੁਪਏ ਦਾ ਫ਼ਰਕ ਦੱਸਿਆ ਹੈ। ਵਿਭਾਗੀ ਜਾਣਕਾਰਾਂ ਅਨੁਸਾਰ, ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਪਿਛਲੇ ਸਾਲਾਂ ਦੇ ਮਾਲੀਏ ਤੇ ਖ਼ਰਚ ਦਾ ਫ਼ਰਕ ਵੀ ਕਰੀਬ 7700 ਕਰੋੜ ਰੁਪਏ ਜ਼ਿਆਦਾ ਰਿਹਾ ਹੈ।

Captain Amarinder Singh announces Captain Amarinder Singh announces

ਜੇ ਪਿਛਲੇ ਫ਼ਰਕ ਦੇ ਬਕਾਏ ਤੇ ਸਾਲ 2020-21 ਦੇ ਮਾਲੀਏ ਫ਼ਰਕ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਕਰੀਬ 11200 ਕਰੋੜ ਰੁਪਏ ਦਾ ਅੰਕੜਾ ਛੋਹ ਜਾਵੇਗਾ। ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਸਲਾਹਕਾਰ ਰਹੇ ਇੰਜੀਨੀਅਰ ਪਦਮਜੀਤ ਸਿੰਘ ਨੇ ਦੱਸਿਆ ਕਿ ਪਾਵਰ ਸੈਕਟਰ ਦੇ ਖ਼ਰਚ ਤੇ ਮਾਲੀਏ ‘ਚ ਸੰਤੁਲਨ ਬਣਾਈ ਰੱਖਣ ਲਈ ਹੀ ਹਰ ਸਾਲ ਬਿਜਲੀ ਦੀਆਂ ਦਰਾਂ ਵਿਚ ਸੋਧ ਕੀਤੀ ਜਾਂਦੀ ਹੈ।

Electricity consumers punjab patialaElectricity 

ਇਸ ਵਿਚ ਜਿੱਥੇ ਖ਼ਿਆਲ ਰੱਖਿਆ ਜਾਂਦਾ ਹੈ ਕਿ ਪਾਵਰ ਸੈਕਟਰ ਨੂੰ ਵਿੱਤੀ ਤੌਰ ‘ਤੇ ਨੁਕਸਾਨ ਨਾ ਪੁੱਜੇ ਉੱਥੇ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਬਿਜਲੀ ਖਪਤਕਾਰਾਂ ‘ਤੇ ਵਾਧੂ ਵਿੱਤੀ ਭਾਰ ਨਾ ਪਵੇ। ਪਾਵਰਕਾਮ ਜਾਣਕਾਰ ਇਹ ਵੀ ਦੱਸਦੇ ਹਨ ਕਿ ਰੈਗੂਲੇਟਰੀ ਕਮਿਸ਼ਨ ਨੇ ਇਸ ਸਬੰਧੀ ਪਾਵਰਕਾਮ ਤੋਂ ਜਵਾਬਤਲਬੀ ਕੀਤੀ ਹੈ ਕਿ ਬਿਜਲੀ ਉਤਪਾਦਨ ਸਬੰਧੀ ਥਰਮਲ ਪਲਾਂਟ ਤੇ ਹਾਈਡ੍ਰੋ ਪਾਵਰ ਜਨਰੇਸ਼ਨ ਨੂੰ ਕਿਸ ਤਰੀਕੇ ਨਾਲ ਵੱਖ-ਵੱਖ ਕਰ ਕੇ ਵਿਕਸਤ ਕੀਤਾ ਜਾ ਰਿਹਾ ਹੈ।

Electricity ConsumersElectricity Consumers

ਇਸ ਸਬੰਧੀ ਪਾਵਰਕਾਮ ਨੇ ਆਪਣਾ ਜਵਾਬ ਦੇਣ ਲਈ ਰੈਗੂਲੇਟਰੀ ਕਮਿਸ਼ਨ ਤੋਂ ਕੁਝ ਸਮਾਂ ਮੰਗਿਆ ਹੈ। ਪਹਿਲੀ ਅਪ੍ਰੈਲ ਤੋਂ ਬਾਅਦ ਕਿਰਾਇਆ ਦਰਾਂ ‘ਚ ਸੋਧ ਦੇ ਆਸਾਰ, ਸੀਐੱਮਡੀ ਇਸ ਸਬੰਧੀ ਪਾਵਰਕਾਮ ਦੇ ਚੇਅਰਮੈਨ ਕਮ ਐੱਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪਾਵਰਕਾਮ ਨੇ ਵਿੱਤੀ ਸਾਲ 2020-21 ਲਈ ਆਪਣੀ ਐਨੂਅਲ ਰੈਵੇਨਿਊ ਰਿਕਵਾਇਰਮੈਂਟ ਰਿਪੋਰਟ ਨੂੰ ਪੰਜਾਬ ਸਟੇ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਕੋਲ ਫਾਈਲ ਕਰ ਦਿੱਤਾ ਹੈ।

ElectricityElectricity

ਸਰਾਂ ਨੇ ਕਿਹਾ ਕਿ ਇਸ ਸਬੰਧੀ ਰੈਗੂਲੇਟਰੀ ਕਮਿਸ਼ਨ ਜਿੱਥੇ ਵੱਖ-ਵੱਖ ਖਪਤਕਾਰ ਵਰਗਾਂ ਤੋਂ ਉਨ੍ਹਾਂ ਦੇ ਇਤਰਾਜ਼ ਤੇ ਸੁਝਾਅ ਮੰਗੇਗਾ ਉੱਥੇ ਪਾਵਰਕਾਮ ਨੂੰ ਵੀ ਆਪਣਾ ਪੱਖ ਰੱਖਣ ਲਈ ਸਮਾਂ ਦੇਵੇਗਾ। ਸੀਐੱਮਡੀ ਨੇ ਸੰਭਾਵਨਾ ਪ੍ਰਗਟ ਕੀਤੀ ਕਿ ਪਹਿਲੀ ਅਪ੍ਰੈਲ ਤੋਂ ਬਾਅਦ ਹੀ ਬਿਜਲੀ ਕਿਰਾਇਆ ਦਰਾਂ ‘ਚ ਸੋਧ ਹੋਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement