ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਬਲਜੀਤ ਕੌਰ ਵਲੋਂ 15,000 ਫ਼ੁਟ ਤੋਂ ਹਵਾਈ ਛਲਾਂਗ ਰਾਹÄ ਰੋਸ ਦਰਜ
Published : Jan 2, 2021, 1:31 am IST
Updated : Jan 2, 2021, 1:31 am IST
SHARE ARTICLE
image
image

ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਬਲਜੀਤ ਕੌਰ ਵਲੋਂ 15,000 ਫ਼ੁਟ ਤੋਂ ਹਵਾਈ ਛਲਾਂਗ ਰਾਹÄ ਰੋਸ ਦਰਜ

ਪਰਥ, 1 ਜਨਵਰੀ (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ਵਿਚ ਸੂਬਾ ਵਿਕਟੋਰੀਆ ਦੇ ਸ਼ਹਿਰ ਮੈਲਬਾਰਨ ਵਿਖੇ ਅੰਤਰਰਾਸ਼ਟਰੀ ਵਿਦਿਆਰਥਣ ਬਲਜੀਤ ਕੌਰ ਨੇ ਕਿਸਾਨੀ ਦੇ ਹੱਕ ਵਿਚ ਨਾਹਰੇ ਲਿਖੇ ਹੋਏ ਵਿਸ਼ੇਸ਼ ਵਸਤਰ ਪਹਿਨ ਕੇ ਸੇਂਟ ਕਿਲਡਾ ਨੇੜੇ 15,000 ਫ਼ੁੱਟ ਤੋਂ ਹਵਾਈ ਛਲਾਂਗ ਲਗਾ ਕੇ ਅਨੋਖੇ ਢੰਗ ਨਾਲ ਅਪਣਾ ਰੋਸ ਦਰਜ ਕਰ ਕੇ ਸਮੁੱਚੇ ਵਿਸ਼ਵ ਦਾ ਧਿਆਨ ਮੌਜੂਦਾ ਕਿਸਾਨ ਤ੍ਰਾਸਦੀ ਵਲ ਖਿਚਿਆ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੁੜਕਾ ਕਲਾ ਦੀ ਜੰਮਪਾਲ ਬਲਜੀਤ ਕੌਰ 2017 ਵਿਚ ਭਾਰਤ ਤੋਂ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟਰੇਲੀਆ ਸਮਾਜਕ ਕਾਰਜਾਂ ਵਿਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਹੈ। 
  ਬਲਜੀਤ ਨੇ ਮੀਡੀਆ ਨੂੰ ਦਸਿਆ ਕਿ ਪੰਜਾਬ ਵਿਚ ਉਸ ਦੇ ਪ੍ਰਵਾਰ ਦੀ ਸਲਾਨਾ ਆਮਦਨੀ ਖੇਤ ਉਤਪਾਦਾਂ ਜਿਵੇਂ ਕਣਕ ਅਤੇ ਚੌਲਾਂ ’ਤੇ ਨਿਰਭਰ ਕਰਦੀ ਹੈ। ਉਸ ਨੇ ਬਚਪਨ ਤੋਂ ਪ੍ਰਵਾਰ ਦੇ ਜੀਆਂ ਨੂੰ ਅਪਣੀਆਂ ਜ਼ਮੀਨਾਂ ’ਚ ਮਿਹਨਤਾਂ ਕਰਦੇ ਦੇਖਿਆ ਹੈ ਅਤੇ ਇਨ੍ਹਾਂ ਖੇਤਾਂ ਦੀ ਕਮਾਈ ਦੇ ਰਿਜਕ ਨੇ ਹੀ ਸਾਡੀ ਪੀੜ੍ਹੀ ਨੂੰ ਬੁਲੰਦੀਆਂ ਬਖ਼ਸ਼ੀਆਂ ਹਨ। ਗੌਰਤਲਬ ਹੈ ਕਿ ਬਲਜੀਤ ਨੇ ਹਵਾ ਵਿਚ ਪ੍ਰਦਰਸ਼ਨ ਦੌਰਾਨ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੀ ਸ਼ਬਦਾਵਲੀ ਵਾਲੇ ਵਿਸ਼ੇਸ਼ ਕਪੜਿਆਂ ਦੀ ਵਰਤੋਂ ਕੀਤੀ। 
  ਬਲਜੀਤ ਦਾ ਕਹਿਣਾ ਹੈ ਕਿ ਉਹ ਵਿਦੇਸ਼ੀ ਧਰਤੀ ’ਤੇ ਹੁੰਦੇ ਹੋਏ ਵੀ ਅਪਣੇ ਇਰਾਦੇ ਬਾਬਤ ਪੂਰੀ ਦਿ੍ਰੜ ਸੀ ਅਤੇ ਇਸ ਇਤਿਹਾਸਕ ਕਿਸਾਨ ਅੰਦੋਲਨ ਵਿਚ ਅਪਣਾ ਬਣਦਾ ਯੋਗਦਾਨ ਪਾਉਂਣਾ ਚਾਹੁੰਦੀ ਸੀ। ਬਲਜੀਤ ਨੇ  ਦਸਿਆ ਕਿ ਸਥਾਨਕ ਭਾਈਚਾਰੇ ਵਲੋਂ ਮਿਲੀ ਵਿੱਤੀ ਸਹਾਇਤਾ ਅਤੇ ਹੌਸਲਾ ਅਫ਼ਜ਼ਾਈ ਸਦਕਾ ਹੀ ਉਹ ਇਸ ਨਵੇਕਲੇ ਰੋਸ ਨੂੰ ਦਰਜ ਕਰਵਾ ਸਕੀ ਹੈ ਅਤੇ ਅਸਮਾਨ ਵਿਚ ਉਸ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਅਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਵੀ ਲਗਾਏ।
 

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement