ਖ਼ਬਰਾਂ |

ਤਾਜ਼ਾ |

ਲਖੀਮਪੁਰ ਹਿੰਸਾ : ਭਾਜਪਾ ਵਰਕਰਾਂ ਦੇ ਕਤਲ ਦੇ ਦੋਸ਼ 'ਚ ਐਸਆਈਟੀ ਨੇ 2 ਕਿਸਾਨਾਂ ਨੂੰ ਕੀਤਾ ਗਿ੍ਫ਼ਤਾਰ
Published : Jan 2, 2022, 11:58 pm IST
Updated : Jan 2, 2022, 11:58 pm IST
SHARE ARTICLE
image
image

ਲਖੀਮਪੁਰ ਹਿੰਸਾ : ਭਾਜਪਾ ਵਰਕਰਾਂ ਦੇ ਕਤਲ ਦੇ ਦੋਸ਼ 'ਚ ਐਸਆਈਟੀ ਨੇ 2 ਕਿਸਾਨਾਂ ਨੂੰ ਕੀਤਾ ਗਿ੍ਫ਼ਤਾਰ

 

ਲਖੀਮਪੁਰ ਖੇੜੀ, 2 ਜਨਵਰੀ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ 'ਚ ਪਿਛਲੇ ਸਾਲ 3 ਅਕਤੂਬਰ ਨੂੰ  ਹੋਈ ਹਿੰਸਾ ਦੌਰਾਨ ਭਾਜਪਾ ਦੇ ਤਿੰਨ ਵਰਕਰਾਂ ਦੀ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਹਤਿਆ ਕਰਨ ਦੇ ਮਾਮਲੇ 'ਚ ਇਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਦੋ ਕਿਸਾਨਾਂ ਨੂੰ  ਗਿ੍ਫ਼ਤਾਰ ਕੀਤਾ ਹੈ |
ਐਸਆਈਟੀ ਸੂਤਰਾਂ ਅਨੁਸਾਰ ਸਨਿਚਰਵਾਰ ਨੂੰ  ਐਸਆਈਟੀ ਨੇ ਦੋ ਕਿਸਾਨਾਂ 29 ਸਾਲਾ ਕਮਲਜੀਤ ਸਿੰਘ ਤੇ 35 ਸਾਲਾ ਕੰਵਲਜੀਤ ਸਿੰਘ ਸੋਨੂੰ ਨੂੰ  ਗਿ੍ਫ਼ਤਾਰ ਕੀਤਾ ਹੈ | ਉਹ ਕਥਿਤ ਤੌਰ 'ਤੇ ਕਰੀਬ ਦੋ ਮਹੀਨੇ ਤੋਂ ਪੁਲਿਸ ਤੋਂ ਲੁਕੇ ਹੋਏ ਸਨ | ਐਸਆਈਟੀ ਨੇ ਪਹਿਲਾਂ ਦੋਹਾਂ ਕੁੱਝ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ, ਜਿਨ੍ਹਾਂ ਨੂੰ  ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਤੇ ਜਾਂਚ ਅਧਿਕਾਰੀ ਵਲੋਂ ਉਨ੍ਹਾਂ ਦੀ ਰਿਮਾਂਡ ਕਸਟੱਡੀ ਮੰਗੀ ਜਾਵੇਗੀ | ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ ਦੇ ਮਾਮਲੇ 'ਚ ਹੁਣ ਤਕ 6 ਕਿਸਾਨਾਂ ਨੂੰ  ਗਿ੍ਫ਼ਤਾਰ ਕੀਤਾ  ਜਾ ਚੁੱਕਾ ਹੈ |
ਐਸਆਈਟੀ ਨੇ ਪਹਿਲੇ ਬਚਿੱਤਰ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਤੇ ਰਣਜੀਤ ਸਿੰਘ ਨੂੰ  ਸ਼ੱਕੀਆਂ ਦੇ ਰੂਪ 'ਚ ਪਛਾਣੇ ਜਾਣ ਤੋਂ ਬਾਅਦ ਗਿ੍ਫ਼ਤਾਰ ਕੀਤਾ ਸੀ | ਇਨ੍ਹਾਂ ਮੌਤਾਂ ਦੇ ਮਾਮਲੇ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਪੁੱਤਰ ਆਸ਼ੀਸ਼ ਮਿਸ਼ਰਾ ਦੇ ਨਾਲ ਸਹਿ-ਮੁਲਜ਼ਮ ਭਾਜਪਾ ਵਰਕਰ ਸੁਮਿਤ ਜਾਇਸਵਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਕਿਸਾਨਾਂ ਖ਼ਿਲਾਫ਼ ਹਤਿਆ ਤੇ ਦੰਗੇ ਦੇ ਦੋਸ਼ 'ਚ ਐਫ਼ਆਈਆਰ ਦਰਜ ਕੀਤੀ ਗਈ ਸੀ | ਸੁਮਿਤ ਵਲੋਂ ਦਰਜ ਕੀਤੀ ਗਈ ਐਫ਼ਆਈਆਰ 'ਚ ਉਨ੍ਹਾਂ ਪੰਜਾਂ ਦੀ ਮੌਤ ਦਾ ਜ਼ਿਕਰ ਨਹੀਂ ਸੀ ਜਿਨ੍ਹਾਂ ਨੂੰ  ਕਥਿਤ ਤੌਰ 'ਤੇ ਆਸ਼ੀਸ਼ ਦੇ ਕਾਫ਼ਲੇ ਨੇ ਕੁਚਲ ਦਿਤਾ ਸੀ |    (ਏਜੰਸੀ)

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement