ਪੰਜਾਬ ਦੇ ਡਾਕਟਰ ਨੇ ਪਟਨਾ ਦੇ ਗੁਰੂਘਰ ’ਚ 1300 ਹੀਰਿਆਂ ਨਾਲ ਜੜਿਆ ਹਾਰ ਤੇ ਸੋਨੇ ਨਾਲ ਬੁਣੀ ਰਜਾਈ
Published : Jan 2, 2022, 11:48 pm IST
Updated : Jan 2, 2022, 11:48 pm IST
SHARE ARTICLE
image
image

ਪੰਜਾਬ ਦੇ ਡਾਕਟਰ ਨੇ ਪਟਨਾ ਦੇ ਗੁਰੂਘਰ ’ਚ 1300 ਹੀਰਿਆਂ ਨਾਲ ਜੜਿਆ ਹਾਰ ਤੇ ਸੋਨੇ ਨਾਲ ਬੁਣੀ ਰਜਾਈ ਕੀਤੀ ਭੇਂਟ

ਪਟਨਾ, 2 ਜਨਵਰੀ : ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਵਾਰ ਫਿਰ ਇਕ ਸ਼ਰਧਾਲੂ ਨੇ ਕਰੋੜਾਂ ਦੀ ਭੇਂਟ ਚੜ੍ਹਾਈ। ਪੰਜਾਬ ਦੇ ਜਲੰਧਰ ਦੇ ਕਰਤਾਰਪੁਰ ਤੋਂ ਆਏ ਡਾ: ਗੁਰਵਿੰਦਰ ਸਿੰਘ ਸਰਨਾ ਨੇ 5 ਫ਼ੁੱਟ ਦਾ ਹੀਰਿਆਂ ਨਾਲ ਜੜਿਆ ਸੋਨੇ ਦਾ ਹਾਰ ਅਤੇ ਸੋਨੇ ਨਾਲ ਜੜੀ ਰਜ਼ਾਈ, ਰੁਮਾਲਾ ਸਾਹਿਬ ਅਤੇ ਹੋਰ ਕੀਮਤੀ ਚੀਜ਼ਾਂ ਭੇਂਟ ਕੀਤੀਆਂ ਹਨ। ਡਾ.ਗੁਰਵਿੰਦਰ ਸਿੰਘ ਸਰਨਾ ਗੁਰੂ ਤੇਗ ਬਹਾਦਰ ਹਸਪਤਾਲ ਦੇ ਡਾਇਰੈਕਟਰ ਹਨ। ਕਰੋੜਾਂ ਦੀ ਭੇਂਟ ਦੇਣ ਦੇ ਬਾਵਜੂਦ ਉਨ੍ਹਾਂ ਨੇ ਇਸ ਦੀ ਸਹੀ ਕੀਮਤ ਦੱਸਣ ਤੋਂ ਇਨਕਾਰ ਕਰ ਦਿਤਾ।
ਐਤਵਾਰ ਨੂੰ ਡਾ: ਗੁਰਵਿੰਦਰ ਸਿੰਘ ਸਰਨਾ ਨੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਮਸਕੀਨ, ਪੰਜ ਪਿਆਰਿਆਂ ਅਤੇ ਤਖ਼ਤ ਸ੍ਰੀ ਹਰਿਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਮੌਜੂਦਗੀ ਵਿਚ ਇਹ ਰਸਮ ਪੂਰੀ ਕੀਤੀ। ਗੁਰੂ ਮਹਾਰਾਜ ਦੇ ਚਰਨਾਂ ਵਿਚ ਸਮਰਪਿਤ ਇਨ੍ਹਾਂ ਵਸਤੂਆਂ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਇਸ ਬਾਰੇ ਡਾ: ਗੁਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਉਨ੍ਹਾਂ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਹੈ। ਉਨ੍ਹਾਂ ਦਸਿਆ ਕਿ ਅੱਜ ਉਨ੍ਹਾਂ ਕੋਲ ਜੋ ਕੁੱਝ ਵੀ ਹੈ ਉਹ ਗੁਰੂ ਮਹਾਰਾਜ ਦੀ ਦੇਣ ਹੈ। ਜਦੋਂ ਡਾ: ਗੁਰਵਿੰਦਰ ਸਿੰਘ ਸਰਨਾ ਨੂੰ ਪੇਸ਼ ਕੀਤੀਆਂ ਵਸਤੂਆਂ ਦੀ ਕੀਮਤ ਬਾਰੇ ਪੱੁਛਿਆ ਗਿਆ ਤਾਂ ਉਨ੍ਹਾਂ ਨੇ ਕੀਮਤ ਦਸਣ ਤੋਂ ਇਨਕਾਰ ਕਰ ਦਿਤਾ।
ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦਸਿਆ ਕਿ ਗੁਰੂ ਮਹਾਰਾਜ ਨੂੰ ਪੰਜਾਬ ਦੇ ਉੱਘੇ ਵੈਦ ਡਾ: ਗੁਰਵਿੰਦਰ ਸਿੰਘ ਸਰਨਾ ਵਲੋਂ 1300 ਹੀਰਿਆਂ ਅਤੇ ਜਵਾਹਰਾਂ ਨਾਲ ਜੜਿਆ 5 ਫ਼ੁੱਟ ਦਾ ਇਕ ਕੀਮਤੀ ਹਾਰ ਭੇਂਟ ਕੀਤਾ ਗਿਆ ਹੈ। ਜਨਰਲ ਸਕੱਤਰ ਨੇ ਕਿਹਾ ਕਿ 15 ਦਿਨ ਪਹਿਲਾਂ ਡਾ: ਗੁਰਵਿੰਦਰ ਸਿੰਘ ਸਰਨਾ ਨੇ ਕਰੋੜਾਂ ਦੀ ਲਾਗਤ ਨਾਲ ਬਣਿਆ ਸੋਨੇ ਦਾ ਜੜਿਆ ਪਲੰਘ ਵੀ ਭੇਂਟ ਕੀਤਾ ਸੀ। ਉਨ੍ਹਾਂ ਦਸਿਆ ਕਿ ਡਾ: ਗੁਰਵਿੰਦਰ ਸਿੰਘ ਨੇ ਪਿਛਲੇ ਸਾਲ ਵੀ 1 ਕਰੋੜ 29 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਕਲਗੀ ਭੇਂਟ ਕੀਤੀ ਸੀ।     (ਏਜੰਸੀ)
 

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement