
ਪੀ.ਏ.ਪੀ. ਚੌਂਕ ਦੇ ਨੇੜੇ ਲੜਕੀ ਉਤੇ ਤੇਜ਼ਾਬੀ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਦੋਸ਼ੀਆਂ ਤੋਂ ਪੁੱਛਗਿੱਛ...
ਜਲੰਧਰ : ਪੀ.ਏ.ਪੀ. ਚੌਂਕ ਦੇ ਨੇੜੇ ਲੜਕੀ ਉਤੇ ਤੇਜ਼ਾਬੀ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਵੱਡਾ ਖ਼ੁਲਾਸਾ ਕੀਤਾ ਹੈ। ਪੁਲਿਸ ਦੇ ਮੁਤਾਬਕ ਲੜਕੀ ਉਤੇ ਤੇਜ਼ਾਬੀ ਹਮਲਾ ਕਰਵਾਉਣ ਦੇ ਪਿੱਛੇ ਉਸ ਦੀ ਮਾਸੀ ਦੇ ਮੁੰਡੇ ਦਾ ਹੱਥ ਸੀ ਅਤੇ ਇਸ ਦੇ ਲਈ 25000 ਵਿਚ ਸੌਦਾ ਤੈਅ ਹੋਇਆ ਸੀ। ਤੇਜ਼ਾਬ ਦਾ ਪ੍ਰਬੰਧ ਵੀ ਲੁਧਿਆਣੇ ਤੋਂ ਹੀ ਕੀਤਾ ਗਿਆ ਸੀ। ਪੁਲਿਸ ਮੁਤਾਬਕ ਦੋਸ਼ੀ ਦੀ ਭੂਆ ਦਾ ਮੁੰਡਾ ਵੀ ਇਸ ਘਟਨਾ ਨੂੰ ਅੰਜਾਮ ਦੇਣ ਲਈ ਵਿਚ ਸ਼ਾਮਲ ਸੀ।
Acid Attack
ਦੱਸ ਦਈਏ ਕਿ ਬੁੱਧਵਾਰ ਨੂੰ ਪੀਏਪੀ ਚੌਂਕ ਦੇ ਨੇੜੇ ਆਟੋ ਤੋਂ ਉਤਰਦੇ ਸਮੇਂ ਇਕ ਲੜਕੀ ‘ਤੇ ਮੋਟਰਸਾਈਕਲ ਸਵਾਰ ਕੁਝ ਨੌਜਵਾਨ ਤੇਜ਼ਾਬ ਸੁੱਟ ਕੇ ਫ਼ਰਾਰ ਹੋ ਗਏ। ਲੜਕੀ ਨਿਜੀ ਹਸਪਤਾਲ ਵਿਚ ਡਿਊਟੀ ‘ਤੇ ਜਾ ਰਹੀ ਸੀ। ਮੌਕੇ ‘ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਤੇਜ਼ਾਬ ਨਾਲ ਝੁਲਸ ਰਹੀ ਹਾਲਤ ਵਿਚ ਲੜਕੀ ਨੂੰ ਹਸਪਤਾਲ ਪਹੁੰਚਾਇਆ। ਲੜਕੀ ਸ਼ਹਿਰ ਦੇ ਜੌਹਲ ਹਸਪਤਾਲ ਵਿਚ ਲੈਬ ਟੈਕਨੀਸ਼ੀਅਨ ਹੈ। ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੀ ਥਾਣਾ ਕੈਂਟ ਦੀ ਪੁਲਿਸ ਨੇ ਦੋਸ਼ੀਆਂ ਉਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਸੀ।