ਲੁਧਿਆਣਾ: ਮੁਟਿਆਰ ‘ਤੇ ਤੇਜ਼ਾਬੀ ਹਮਲਾ ਕਰਨ ਵਾਲਾ ਦੋਸ਼ੀ ਪੁਲਿਸ ਹਿਰਾਸਤ ‘ਚੋਂ ਫ਼ਰਾਰ
Published : Nov 19, 2018, 12:24 pm IST
Updated : Nov 19, 2018, 12:24 pm IST
SHARE ARTICLE
Accused of acid attack on young woman, fleeing from police custody
Accused of acid attack on young woman, fleeing from police custody

ਔਰਤ ‘ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲਾ ਦੋਸ਼ੀ ਪੁਲਿਸ ਸੀ ਹਿਰਾਸਤ ਵਿਚੋਂ ਫਰਾਰ ਹੋ ਗਿਆ। ਮਾਮਲਾ ਪੰਜਾਬ ਦੇ ਲੁਧਿਆਣਾ...

ਲੁਧਿਆਣਾ (ਪੀਟੀਆਈ) : ਔਰਤ ‘ਤੇ ਤੇਜ਼ਾਬ ਨਾਲ ਹਮਲਾ ਕਰਨ ਵਾਲਾ ਦੋਸ਼ੀ ਪੁਲਿਸ ਸੀ ਹਿਰਾਸਤ ਵਿਚੋਂ ਫਰਾਰ ਹੋ ਗਿਆ। ਮਾਮਲਾ ਪੰਜਾਬ ਦੇ ਲੁਧਿਆਣਾ ਦਾ ਹੈ। ਇਥੋਂ ਦੇ ਪੁਨੀਤ ਨਗਰ ਇਲਾਕੇ ਵਿਚ ਮੁਟਿਆਰ ‘ਤੇ ਤੇਜ਼ਾਬ ਪਾਉਣ ਦੇ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਦੁਆਰਾ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਗਿਆ ਨੌਜਵਾਨ ਥਾਣੇ ਤੋਂ ਫਰਾਰ ਹੋ ਗਿਆ। ਨੌਜਵਾਨ ਥਾਣੇ ਦੀ ਤਿੰਨ ਫੁੱਟ ਦੀ ਦੀਵਾਰ ਟੱਪ ਕੇ ਭੱਜਿਆ ਹੈ।

ਪੁਲਿਸ ਨੇ ਨੌਜਵਾਨ ਦਾ ਪਿੱਛਾ ਕੀਤਾ ਪਰ ਹਨ੍ਹੇਰੇ ਦੇ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ। ਪੁਲਿਸ ਨੇ ਦੋਸ਼ੀ ਦੇ ਭਰਾ ਅਤੇ ਇਕ ਹੋਰ ਰਿਸ਼ਤੇਦਾਰ ਨੂੰ ਹਿਰਾਸਤ ਵਿਚ ਲੈ ਕੇ ਫ਼ਰਾਰ ਨੌਜਵਾਨ ਦੇ ਬਾਰੇ ਪੁੱਛਗਿਛ ਸ਼ੁਰੂ ਕਰ ਦਿਤੀ ਹੈ। ਏਡੀਸੀਪੀ 4 ਰਾਜਵੀਰ ਸਿੰਘ ਬੋਪਾਰਾਏ ਨੇ ਨੌਜਵਾਨ ਦੇ ਫ਼ਰਾਰ ਹੋਣ ਦੀ ਪੁਸ਼ਟੀ ਕੀਤੀ ਹੈ। ਘਰ ਦੇ ਬਾਹਰ ਮੁਟਿਆਰ ‘ਤੇ ਤੇਜ਼ਾਬ ਪਾਉਣ ਦੀ ਘਟਨਾ ਤੋਂ ਬਾਅਦ ਪੁਲਿਸ ਦੀਆਂ ਕਈ ਟੀਮਾਂ ਇਸ ਮਾਮਲੇ ਵਿਚ ਜਾਂਚ ਕਰ ਰਹੀਆਂ ਸਨ।

ਜਾਂਚ ਦੇ ਦੌਰਾਨ ਪੁਲਿਸ ਨੇ ਮੁਟਿਆਰ ਦਾ ਫ਼ੋਨ ਲੈ ਕੇ ਉਸ ਦੀ ਕਾਲ ਡਿਟੇਲ ਚੈਕ ਕੀਤੀ ਸੀ। ਇਸ ਤੋਂ ਬਾਅਦ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਨੌਜਵਾਨ ਦਾ ਨੰਬਰ ਸਾਹਮਣੇ ਆਇਆ ਤਾਂ ਪੁਲਿਸ ਨੇ ਉਸ ਨੂੰ ਸ਼ਨਿਚਰਵਾਰ ਸ਼ਾਮ ਹਿਰਾਸਤ ਵਿਚ ਲੈ ਲਿਆ। ਪੁਲਿਸ ਨੌਜਵਾਨ ਨੂੰ ਘਰ ਤੋਂ ਹੀ ਲੈ ਗਈ। ਇਸ ਦੇ ਨਾਲ ਹੀ ਪੁਲਿਸ ਨੇ ਇਲਾਕੇ  ਦੇ ਪੰਜ ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਸੀ। ਪੁਲਿਸ ਦੋਸ਼ੀ ਤੋਂ ਪੁੱਛਗਿਛ ਕਰ ਹੀ ਰਹੀ ਸੀ ਕਿ ਉਹ ਦੀਵਾਰ ਟੱਪ ਕੇ ਫ਼ਰਾਰ ਹੋ ਗਿਆ।

ਮੁਟਿਆਰ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਸੀਐਮਸੀ ਹਸਪਤਾਲ ਵਿਚ ਭਰਤੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਢਾਈ ਮਹੀਨੇ ਦੇ ਲਗਭੱਗ ਸਮਾਂ ਲੱਗੇਗਾ, ਉਨ੍ਹਾਂ ਦੀ ਧੀ ਠੀਕ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਸਰਕਾਰੀ ਮਦਦ ਨਹੀਂ ਮਿਲੀ ਹੈ, ਉਹ ਅਪਣੇ ਆਪ ਦੇ ਪੈਸੇ ਤੋਂ ਇਲਾਜ ਕਰਵਾ ਰਹੇ ਹਨ। ਇਲਾਕਾ ਵਿਧਾਇਕ ਸੰਜੈ ਤਲਵਾੜ ਘਰ ਆਏ ਸੀ ਤਾਂ ਉਨ੍ਹਾਂ ਨੇ ਇਲਾਕਾ ਸੇਵਾਦਾਰ ਕੰਚਨ ਸਤੀਲ ਮਲਹੋਤਰਾ ਦੀ ਡਿਊਟੀ ਲਗਾਈ ਸੀ

ਕਿ ਡੀਸੀ ਦੇ ਕੋਲ ਪੱਤਰ ਦੇ ਕੇ ਇਲਾਜ ਵਿਚ ਮਦਦ ਦੀ ਗੱਲ ਕਰਨਗੇ। ਇਲਾਕਾ ਸੇਵਾਦਾਰ ਨੇ ਸ਼ਨਿਚਰਵਾਰ ਨੂੰ ਪੱਤਰ ਲਿਖਵਾ ਲਿਆ ਹੈ ਹੁਣ ਸੋਮਵਾਰ ਨੂੰ ਡੀਸੀ  ਦੇ ਸਾਹਮਣੇ ਪੇਸ਼ ਹੋ ਕੇ ਪੱਤਰ ਦੇ ਕੇ ਇਲਾਜ ਵਿਚ ਮਦਦ ਦੀ ਮੰਗ ਕੀਤੀ ਜਾਵੇਗੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement