
ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸੰਸਦ ਦੇ ਆਖ਼ਰੀ ਦਿਨ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਮਤਾ ਪਾਸ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਕਿ ਸ੍ਰੀਰਾਮ ਜਨਮਭੂਮੀ 'ਤੇ.....
ਪ੍ਰਯਾਗਰਾਜ : ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸੰਸਦ ਦੇ ਆਖ਼ਰੀ ਦਿਨ ਅਯੋਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਮਤਾ ਪਾਸ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਕਿ ਸ੍ਰੀਰਾਮ ਜਨਮਭੂਮੀ 'ਤੇ ਸ਼ਾਨਦਾਰ ਮੰਦਰ ਦਾ ਨਿਰਮਾਣ ਹੋਣ ਤਕ ਰਾਮ ਭਗਤ ਹਿੰਦੂ ਨਾ ਚੈਨ ਨਾਲ ਬੈਠੇਗਾ ਅਤੇ ਨਾ ਹੀ ਕਿਸੇ ਨੂੰ ਚੈਨ ਨਾਲ ਬੈਠਣ ਦੇਵੇਗਾ।ਰਾਮ ਮੰਦਰ ਮਾਮਲੇ ਦੀ ਸੁਣਵਾਈ ਟਾਲਣ 'ਤੇ ਸਾਧੂਆਂ ਨੇ ਸੁਪਰੀਮ ਕੋਰਟ ਦੀ ਸਖ਼ਤ ਆਲੋਚਨਾ ਕੀਤੀ। ਕੁੱਝ ਸਾਧੂਆਂ ਨੇ ਮੰਦਰ ਨਿਰਮਾਣ ਲਈ ਹੰਗਾਮਾ ਵੀ ਕੀਤਾ।
ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੇ ਕਿਹਾ, 'ਸਬਰੀਮਲਾ ਦੀ ਵਿਵਸਥਾ ਬਦਲਣ ਲਈ ਤੁਸੀਂ ਉਦਾਰਤਾ ਨਾਲ ਕਲਮ ਚਲਾਉਂਦੇ ਹੋ ਪਰ ਰਾਮ ਜਨਮਭੂਮੀ ਦਾ ਮਾਮਲਾ ਜਦ ਆਉਂਦਾ ਹੈ ਤਾਂ ਕਹਿੰਦੇ ਹੋ ਕਿ ਸਾਡੀ ਤਰਜੀਹ ਵਿਚ ਨਹੀਂ ਹੈ।' (ਏਜੰਸੀ)