
ਸਥਾਨਿਕ ਸ਼ਹਿਰ ਵਿਖੇ 36 ਸਾਲ ਪਹਿਲਾਂ 30 ਸਤੰਬਰ 1983 ਨੂੰ ਇਲਾਕੇ ਵਿਚ ਰਕੇਸ਼ ਤਰੇਹਨ ਨਰਸਿੰਗ ਹੋਮ ਵਿਖੇ ਨੇੜੇ ਰੇਲਵੇ ਸਟੇਸ਼ਨ ਪੱਟੀ ਵਿਖੇ ਸ਼ਾਮ 4 ਵਜੇ ਕਲੀਨਕ ਅੰਦਰ.....
ਤਰਨਤਾਰਨ : ਸਥਾਨਿਕ ਸ਼ਹਿਰ ਵਿਖੇ 36 ਸਾਲ ਪਹਿਲਾਂ 30 ਸਤੰਬਰ 1983 ਨੂੰ ਇਲਾਕੇ ਵਿਚ ਰਕੇਸ਼ ਤਰੇਹਨ ਨਰਸਿੰਗ ਹੋਮ ਵਿਖੇ ਨੇੜੇ ਰੇਲਵੇ ਸਟੇਸ਼ਨ ਪੱਟੀ ਵਿਖੇ ਸ਼ਾਮ 4 ਵਜੇ ਕਲੀਨਕ ਅੰਦਰ ਦਾਖ਼ਲ ਹੋ ਕੇ ਕੁੱਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਡਾ. ਸੁਦਰਸ਼ਨ ਕੁਮਾਰ ਤਰੇਹਨ ਪੁੱਤਰ ਅਮੋਲਕ ਰਾਮ ਦਾ ਕਤਲ ਕਰ ਦਿਤਾ ਸੀ। ਉਸ ਵਕਤ ਡਾ. ਮਰੀਜ਼ ਨੂੰ ਇੰਜਕੈਸ਼ਨ ਲਗਾ ਰਹੇ ਸਨ। ਉਸ ਵਕਤ ਮੌਕੇ ਉਪਰ ਹੀ ਡਾ. ਸੁਦਰਸ਼ਨ ਤਰੇਹਨ ਦੀ ਮੰੌਤ ਹੋ ਗਈ ਸੀ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਸਨ ਜਿਸ 'ਤੇ ਪੁਲਿਸ ਥਾਣਾ ਸਿਟੀ ਪੱਟੀ ਵਿਖੇ ਤਿੰਨ ਜਾਣਿਆਂ ਵਿਰਸਾ ਸਿੰਘ ਪੁਤਰ ਸੋਹਣ ਸਿੰਘ ਵਾਸੀ ਵਲਟੋਹਾ,
ਹਰਦੇਵ ਸਿੰਘ ਪੁੱਤਰ ਸੁਖਚੈਨ ਸਿੰਘ, ਬਲਦੇਵ ਸਿੰਘ ਪੁੱਤਰ ਦੀਦਾਰ ਵਾਸੀ ਭੁਰ੍ਹਾਂ ਕੋਹਨਾ ਵਿਰੁਧ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਇਸ ਕੇਸ ਵਿਚ ਬਲਦੇਵ ਸਿੰਘ, ਹਰਦੇਵ ਸਿੰਘ ਗ੍ਰਿਫ਼ਤਾਰ ਕੀਤੇ ਗਏ ਸਨ ਤਾਂ ਉਸ ਵਕਤ ਹਰਦੇਵ ਸਿੰਘ ਵਲੋਂ ਵਿਰਸਾ ਸਿੰਘ ਵਲਟੋਹਾ ਦਾ ਨਾਮ ਲਿਆ ਗਿਆ ਸੀ ਜਿਸ 'ਤੇ ਪੁਲਿਸ ਵਲੋਂ ਉਨ੍ਹਾਂ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਅਤੇ 6/11/1990 ਨੂੰ ਅਦਾਲਤ ਨੇ ਹਰਦੇਵ ਸਿੰਘ ਅਤੇ ਬਲਦੇਵ ਸਿੰਘ ਨੂੰ ਬਰੀ ਕਰ ਦਿਤਾ ਸੀ ਅਤੇ ਵਿਰਸਾ ਸਿੰਘ ਵਲਟੋਹਾ ਉਸ ਵਕਤ ਤੋਂ ਹੀ ਅਦਾਲਤ ਵਿਚ ਪੇਸ਼ ਨਹੀਂ ਹੋਏ
ਜਿਸ ਨੂੰ ਲੈ ਕਿ ਪੁਲਿਸ ਥਾਣਾ ਸਿਟੀ ਪੱਟੀ ਵਲੋਂ ਅੱਜ ਦੇਰ ਸ਼ਾਮ ਮਨੀਸ਼ ਗਰਗ ਐਸ.ਡੀ.ਜੇ.ਐਮ ਦੀ ਅਦਾਲਤ ਪੱਟੀ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਿਰੁਧ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿਤਾ ਹੈ ਜਿਥੇ ਅਦਾਲਤ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ 13 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਕੋਲ ਅੱਜ ਤਕ ਵਿਰਸਾ ਸਿੰਘ ਵਲਟੋਹਾ ਦੇ ਬਰੀ ਹੋਣ ਸਬੰਧੀ ਕੋਈ ਵੀ ਸਬੂਤ ਪੇਸ਼ ਨਹੀਂ ਹੋ ਸਕੇ।