ਮਜੀਠਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਸਮਰਥਕ ਸਨ ਮੌਜੂਦ
ਅੰਮ੍ਰਿਤਸਰ : ਲਗਾਤਾਰ ਤਿੰਨ ਵਾਰ ਵਿਧਾਨ ਸਭਾ ਹਲਕਾ ਮਜੀਠਾ ਤੋਂ ਜੇਤੂ ਰਹੇ ਬਿਕਰਮ ਸਿੰਘ ਮਜੀਠੀਆ ਨੇ ਇਸ ਵਾਰ ਮਜੀਠਾ ਹਲਕੇ ਤੋਂ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਹਲਕੇ ਤੋਂ ਇਸ ਵਾਰ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਗੁਨੀਵ ਮਜੀਠੀਆ ਚੋਣ ਲੜ ਰਹੀ ਹੈ।
Guniv Kaur Majithia pays obeisance at Gurdwara Baba Buddha Sahib
ਸੋਮਵਾਰ ਨੂੰ ਉਨ੍ਹਾਂ ਨੇ ਮਜੀਠਾ ਤਹਿਸੀਲਦਾਰ ਕੋਲ ਆਪਣੀ ਨਾਮਜ਼ਦਗੀ ਭਰੀ। ਹੁਣ ਉਹ ਆਪਣੀ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਨੀਵ ਕੌਰ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ।
Guniv Kaur Majithia pays obeisance at Gurdwara Baba Buddha Sahib
ਇਸ ਮੌਕੇ ਮਜੀਠਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਸਮਰਥਕ ਉਥੇ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨਾਲ ਮਜੀਠਾ ਹਲਕੇ ਦੇ ਅਕਾਲੀ ਦਲ ਵਰਕਰ ਵਿਸ਼ੇਸ਼ ਤੌਰ ’ਤੇ ਮੌਜੂਦ ਹਨ।
Guniv Kaur Majithia pays obeisance at Gurdwara Baba Buddha Sahib