ਇਰਾਕ ਤੇ ਭਾਰਤ ਦੇ ਚੰਗੇ ਸੰਬੰਧ ਹਨ, ਫਿਰ ISIS ਸਿੱਖਾਂ ’ਤੇ ਹਮਲੇ ਕਿਉਂ ਕਰ ਰਹੀ?: ਮਾਨ
Published : Feb 2, 2023, 8:52 pm IST
Updated : Feb 2, 2023, 8:52 pm IST
SHARE ARTICLE
Simranjit Singh Maan
Simranjit Singh Maan

ਉਹਨਾਂ ਵੱਲੋਂ ਆਈਐਸਆਈਐਸ ਸੰਗਠਨ ਵੱਲੋਂ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਮਨੁੱਖਤਾ ਦਾ ਘਾਣ ਕਰਨ ਦਾ ਕੀ ਮਕਸਦ ਹੈ, ਸਬੰਧੀ ਜਾਣਕਾਰੀ ਮੰਗੀ ਗਈ।

 

ਫ਼ਤਹਿਗੜ੍ਹ ਸਾਹਿਬ: ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੇਸ਼ ਦੇ ਹੁਕਮਰਾਨਾਂ, ਮੁੱਖ ਏਜੰਸੀਆਂ ਅਤੇ ਵਿਦੇਸ਼ ਵਿਭਾਗ ਨੂੰ ਕੌਮਾਂਤਰੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਸਿੱਖ ਕੌਮ ਉਤੇ ਇਰਾਕ ਦੀ ਸਰਪ੍ਰਸਤੀ ਹੇਠ ਬਣੀ ਆਈਐਸਆਈਐਸ ਸੰਗਠਨ ਵੱਲੋਂ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਮਨੁੱਖਤਾ ਦਾ ਘਾਣ ਕਰਨ ਦਾ ਕੀ ਮਕਸਦ ਹੈ, ਸਬੰਧੀ ਜਾਣਕਾਰੀ ਮੰਗੀ ਗਈ।  

ਉਹਨਾਂ ਕਿਹਾ, “ਜਦੋਂ ਬੀਤੇ ਸਮੇਂ ਵਿਚ ਆਇਲ ਫਾਰ ਫੂਡ ਦੇ ਭਾਰਤ ਅਤੇ ਇਰਾਕ ਦੇ ਹੋਏ ਗੁਪਤ ਸਮਝੋਤੇ ਸਮੇਂ ਬਹੁਤ ਵੱਡਾ ਘਪਲਾ ਹੋਇਆ ਸੀ, ਉਸ ਦੀ ਲੰਮੇ ਸਮੇ ਤੋਂ ਕੋਈ ਤਫਤੀਸ਼ ਅਤੇ ਜਾਂਚ ਨਹੀਂ ਕਰਵਾਈ ਜਾ ਰਹੀ ਅਤੇ ਸੱਚ ਨੂੰ ਸਾਹਮਣੇ ਲਿਆਉਣ ਤੋਂ ਰੋਕਿਆ ਜਾ ਰਿਹਾ ਹੈ । ਉਸ ਸਮੇਂ ਤੋਂ ਹੀ ਇਰਾਕ ਅਤੇ ਭਾਰਤ ਦੇ ਸੰਬੰਧ ਨਿਰੰਤਰ ਚੰਗੇ ਹਨ, ਦੋਵਾਂ ਦੀ ਹਰ ਪੱਖੋ ਡੂੰਘੀ ਗਾਂਠ-ਸਾਂਠ ਹੈ। ਇਨ੍ਹਾਂ ਸੰਬੰਧਾਂ ਦੇ ਬਾਵਜੂਦ ਇਰਾਕ ਵਿਚ ਸਦਾਮ ਹੁਸੈਨ ਦੀ ਹੋਈ ਮੌਤ ਤੋ ਬਾਅਦ ਜੋ ਉਸ ਦੀ ਫ਼ੌਜ ਵਿਚ ਇਕ ਵੱਡਾ ਹਿੱਸਾ ਟੁੱਟਕੇ ਆਈਐਸਆਈ.ਸ ਬਣੀ ਹੈ, ਉਸ ਵੱਲੋਂ ਕਦੀ ਇਰਾਕ ਵਿਚ, ਅਫਗਾਨੀਸਤਾਨ ਦੇ ਗੁਰੂਘਰਾਂ ਵਿਚ, ਕਦੀ ਪੇਸ਼ਾਵਰ ਵਿਚ, ਕਦੀ ਸ੍ਰੀਨਗਰ ਵਿਚ ਸਿੱਖਾਂ ਉਤੇ ਹੀ ਹਮਲੇ ਕਿਉਂ ਕੀਤੇ ਜਾ ਰਹੇ ਹਨ ?”

ਉਹਨਾਂ ਨੇ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ, “ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਆਈਐਸਆਈਐਸ ਤਹਿਰੀਕ-ਏ-ਤਾਲੀਬਾਨ ਵੱਲੋਂ ਸਿੱਖਾਂ ਉਤੇ ਹੋਣ ਵਾਲੇ ਹਮਲੇ ਕਿਉਂ ਨਹੀ ਰੋਕੇ ਜਾ ਰਹੇ ? ਇਸ ਪਿੱਛੇ ਇਰਾਕ ਅਤੇ ਭਾਰਤ ਦੇ ਹੁਕਮਰਾਨਾਂ ਦੀ ਕੀ ਨੀਤੀ ਹੈ ? ਉਸ ਦੀ ਜਾਣਕਾਰੀ ਦਿੱਤੀ ਜਾਵੇ ।”
ਉਹਨਾਂ ਕਿਹਾ ਕਿ ਇਹ ਵੀ ਦੱਸਿਆ ਜਾਵੇ ਕਿ ਉਪਰੋਕਤ ਭਾਰਤੀ ਸੰਸਥਾਵਾਂ, ਹੁਕਮਰਾਨਾਂ, ਆਈਐਸਆਈਐਸ ਦੀ ਸਿੱਖਾਂ ਪ੍ਰਤੀ ਭਵਿੱਖ ਦੀ ਕੀ ਯੋਜਨਾ ਹੈ? ਕੀ ਇਹ ਦੁਖਾਂਤ ਜਾਰੀ ਰਹੇਗਾ ਜਾਂ ਸੰਜਜੀਦਗੀ ਨਾਲ ਰੋਕੇ ਜਾਣਗੇ?

ਉਨ੍ਹਾਂ ਕਿਹਾ ਕਿ ਅਸੀਂ ਐਨ.ਆਈ.ਏ. ਅਤੇ ਐਨ.ਸੀ.ਬੀ. ਦੇ ਕ੍ਰਮਵਾਰ ਮੌਜੂਦਾ ਡਾਈਰੈਕਟਰ ਦਿਨਕਰ ਗੁਪਤਾ ਅਤੇ ਸੱਤਿਆ ਨਰਾਇਣ ਪ੍ਰਧਾਨ ਨੂੰ ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੇ ਲੰਮੇ ਸਮੇਂ ਤੋਂ ਵੱਧਦੇ ਜਾ ਰਹੇ ਕਾਰੋਬਾਰ ਅਤੇ ਮਨੁੱਖਤਾ ਦੇ ਹੋ ਰਹੇ ਕਤਲੇਆਮ ਸੰਬੰਧੀ ਸਭ ਦਸਤਾਵੇਜ਼ ਸਮੇਂ-ਸਮੇਂ ’ਤੇ ਮੁੱਖ ਮੰਤਰੀ ਪੰਜਾਬ, ਗਵਰਨਰ ਪੰਜਾਬ, ਮੁੱਖ ਸਕੱਤਰ ਪੰਜਾਬ, ਗ੍ਰਹਿ ਸਕੱਤਰ ਪੰਜਾਬ, ਡੀਜੀਪੀ ਪੰਜਾਬ ਅਤੇ ਉਪਰੋਕਤ ਸੈਟਰ ਦੀਆਂ ਦੋਵੇ ਸੰਸਥਾਵਾਂ ਐਨਆਈਏ ਅਤੇ ਐਨਸੀਬੀ ਨੂੰ ਭੇਜੇ ਹਨ, ਪਰ ਇਨ੍ਹਾਂ ਵਿਚੋਂ ਕਿਸੇ ਨੇ ਵੀ ਇਸ ਗੰਭੀਰ ਵਿਸ਼ੇ ਉਤੇ ਅਮਲੀ ਕਾਰਵਾਈ ਕਰਨ ਲਈ ਕੁਝ ਨਹੀ ਕੀਤਾ।

ਉਹਨਾਂ ਕਿਹਾ ਕਿ ਹੁਣ ਗਵਰਨਰ ਪੰਜਾਬ ਵੱਲੋਂ ਅੰਮ੍ਰਿਤਸਰ ਵਿਖੇ ਕਿਹਾ ਗਿਆ ਹੈ ਕਿ ਇਸ ਸੰਬੰਧੀ ਮੈਨੂੰ ਗੁਪਤ ਤੌਰ ਤੇ ਸਭ ਕੁਝ ਭੇਜਿਆ ਜਾਵੇ ਤਾਂ ਕਿ ਇਸ ਹੋ ਰਹੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੋਧੀ ਵਰਤਾਰੇ ਦਾ ਖਾਤਮਾ ਹੋ ਸਕੇ । ਜਦੋਂ ਅਸੀ ਸਭ ਜ਼ਿੰਮੇਵਾਰ ਉੱਚ ਅਹੁਦਿਆਂ ਤੇ ਬੈਠੇ ਅਫਸਰਾਨ ਨੂੰ ਇਹ ਜਾਣਕਾਰੀ ਪਹਿਲਾਂ ਹੀ ਦਿੱਤੀ ਹੋਈ ਹੈ, ਉਸ ਸੰਬੰਧੀ ਗਵਰਨਰ ਪੰਜਾਬ ਨੂੰ ਵੀ ਭੇਜ ਰਹੇ ਹਾਂ ਪਰ ਅੱਜ ਤੱਕ ਇਹ ਸਭ ਅਫਸਰ ਕੁੰਭਕਰਨੀ ਨੀਂਦ ਕਿਉਂ ਸੁੱਤੇ ਪਏ ਹਨ।

ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਗਵਰਨਰ ਪੰਜਾਬ ਪੂਰੀ ਜ਼ਿੰਮੇਵਾਰੀ ਅਤੇ ਸੰਜੀਦਗੀ ਨਾਲ ਜਿਥੇ ਨਸ਼ੀਲੀਆਂ ਵਸਤਾਂ ਦੇ ਪ੍ਰਫੁੱਲਿਤ ਹੋ ਰਹੇ ਕਾਰੋਬਾਰ ਅਤੇ ਸਰਕਾਰੀ ਸਰਪ੍ਰਸਤੀ ਦੀ ਜੰਜੀਰ ਨੂੰ ਤੋੜਕੇ ਅਮਲੀ ਰੂਪ ਵਿਚ ਉਦਮ ਕਰਨਗੇ, ਉਥੇ ਆਈਐਸਆਈਐਸ ਸੰਗਠਨ ਵੱਲੋ ਸਿੱਖਾਂ ਤੇ ਯੋਜਨਾਬੰਧ ਢੰਗ ਨਾਲ ਹੋ ਰਹੇ ਕਤਲੇਆਮੀ ਹਮਲਿਆਂ ਦੇ ਸੱਚ ਨੂੰ ਵੀ ਸਾਹਮਣੇ ਲਿਆਉਦੇ ਹੋਏ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਦੇ ਦੁਖਦਾਇਕ ਅਮਲਾਂ ਨੂੰ ਰੋਕਣ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣਗੇ, ਭਾਰਤ ਦੇ ਹੁਕਮਰਾਨਾਂ, ਆਈ.ਬੀ, ਰਾਅ, ਵਿਦੇਸ਼ ਵਿਭਾਗ ਭਾਰਤ ਨੂੰ ਇਸ ਲਈ ਸਿੱਖ ਕੌਮ ਤੇ ਜਨਤਾ ਦਾ ਜਵਾਬਦੇਹ ਬਣਾਉਣ ਵਿਚ ਆਪਣੇ ਫਰਜ਼ ਅਦਾ ਕਰਨਗੇ ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement