Punjab News: 38 ਕਿਲੋ ਅਫ਼ੀਮ ਬਰਾਮਦਗੀ ਦਾ ਮਾਮਲਾ; ਲੁਧਿਆਣਾ ਵਾਸੀ ਤਸਕਰ ਦੇ ਖੁਲਾਸੇ ਮਗਰੋਂ ਝਾਰਖੰਡ ਤੋਂ ਮੁੱਖ ਸਰਗਨਾ ਕਾਬੂ
Published : Feb 2, 2024, 5:31 pm IST
Updated : Feb 2, 2024, 5:31 pm IST
SHARE ARTICLE
Image: For representation purpose only.
Image: For representation purpose only.

ਲੁਧਿਆਣਾ ਦੇ ਅਮਨਪ੍ਰੀਤ ਸਿੰਘ ਨੂੰ ਸ਼ੰਭੂ ਟੋਲ ਪਲਾਜ਼ਾ ਨੇੜਿਉਂ 38 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ

Punjab News: ਨਾਰਕੋਟਿਕਸ ਕੰਟਰੋਲ ਬਿਊਰੋ ਨੇ ਲੁਧਿਆਣਾ ਤੋਂ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਦੋ ਹਫ਼ਤੇ ਪਹਿਲਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਚੰਡੀਗੜ੍ਹ ਜ਼ੋਨ ਨੇ ਲੁਧਿਆਣਾ ਦੇ ਅਮਨਪ੍ਰੀਤ ਸਿੰਘ ਨੂੰ ਸ਼ੰਭੂ ਟੋਲ ਪਲਾਜ਼ਾ ਨੇੜਿਉਂ 38 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਉਸ ਦੀ ਕਾਰ ਸੇਲਟੋਸ ਵਿਚ 38.80 ਕਿਲੋ ਅਫੀਮ ਵੀ ਬਰਾਮਦ ਕੀਤੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ ਪੁੱਛਗਿੱਛ ਦੌਰਾਨ ਅਮਨਪ੍ਰੀਤ ਨੇ ਕਈ ਖੁਲਾਸੇ ਕੀਤੇ। ਉਸ ਨੇ ਪੁਲਿਸ ਨੂੰ ਦਸਿਆ ਕਿ ਅਫੀਮ ਦਾ ਮੁੱਖ ਸਮੱਗਲਰ ਝਾਰਖੰਡ ਤੋਂ ਇਕ ਗਰੋਹ ਚਲਾ ਰਿਹਾ ਸੀ। ਟੀਮ ਨੇ ਛਾਪਾ ਮਾਰ ਕੇ ਕਿੰਗਪਿਨ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

ਗ੍ਰਿਫ਼ਤਾਰ ਮੁਲਜ਼ਮ ਨਸ਼ਾ ਤਸਕਰੀ ਦੇ ਚਾਰ ਮਾਮਲਿਆਂ ਵਿਚ ਲੋੜੀਂਦਾ ਸੀ। ਮੁਲਜ਼ਮ ਦੀ ਪਛਾਣ 38 ਸਾਲਾ ਰਾਮਮੋਹਨ ਸਾਹੂ ਉਰਫ਼ ਸੋਨੂੰ ਵਜੋਂ ਹੋਈ ਹੈ। ਐਨਸੀਬੀ ਦੀ ਟੀਮ ਨੇ ਉਸ ਨੂੰ ਝਾਰਖੰਡ ਦੇ ਗੁਮਲਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ, ਜੋ ਅਫੀਮ ਦੀ ਤਸਕਰੀ ਲਈ ਬਦਨਾਮ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਝਾਰਖੰਡ ਸਥਿਤ ਨਕਸਲੀਆਂ ਨਾਲ ਉਸ ਦੇ ਸੰਭਾਵੀ ਸਬੰਧਾਂ ਦੀ ਜਾਂਚ ਕਰ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਨਸੀਬੀ ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮ ਰਾਮਮੋਹਨ ਪਿਛਲੇ ਇਕ ਸਾਲ ਤੋਂ ਲੁਧਿਆਣਾ ਦੇ ਇਕ ਤਸਕਰ ਨੂੰ ਅਫੀਮ ਸਪਲਾਈ ਕਰ ਰਿਹਾ ਸੀ। ਅਫੀਮ ਸਪਲਾਇਰ ਅਮਨਪ੍ਰੀਤ ਸਿੰਘ ਨੇ ਪੁੱਛਗਿੱਛ ਦੌਰਾਨ ਰਾਮਮੋਹਨ ਸਾਹੂ ਦੇ ਨਾਂਅ ਦਾ ਖੁਲਾਸਾ ਕੀਤਾ ਹੈ। ਟੀਮ ਨੇ ਮੁਲਜ਼ਮ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।

ਰਾਮਮੋਹਨ ਸਾਹੂ ਪਹਿਲਾਂ ਹੀ ਤਿੰਨ ਮਾਮਲਿਆਂ ਵਿਚ ਲੋੜੀਂਦਾ ਸੀ, ਜਿਸ ਵਿਚ ਦੋ ਐਨਸੀਬੀ ਕੇਸ ਸ਼ਾਮਲ ਸਨ ਜਿਨ੍ਹਾਂ ਵਿਚ 6 ਕਿਲੋ ਅਫੀਮ ਅਤੇ 15 ਕਿਲੋ ਅਫੀਮ ਬਰਾਮਦ ਕੀਤੀ ਗਈ ਸੀ। ਬਰਨਾਲਾ ਪੁਲਿਸ ਦਾ ਸਾਲ 2023 ਦਾ ਇਕ ਮਾਮਲਾ ਜਿਸ ਵਿਚ 20 ਕਿਲੋ ਅਫੀਮ ਬਰਾਮਦ ਹੋਈ ਸੀ।

ਅਧਿਕਾਰੀ ਨੇ ਕਿਹਾ ਕਿ ਸਪਲਾਇਰ ਅਫੀਮ ਦੀ ਤਸਕਰੀ ਲਈ ਬਦਨਾਮ ਗੁਮਲਾ ਇਲਾਕੇ ਵਿਚ ਟਰੱਕ ਡਰਾਈਵਰਾਂ ਰਾਹੀਂ ਅਫੀਮ ਦੀ ਤਸਕਰੀ ਕਰਦਾ ਹੈ। ਉਹ ਹਾਈਵੇਅ 'ਤੇ ਢਾਬਾ ਮਾਲਕਾਂ ਨਾਲ ਸੰਪਰਕ ਵਿਚ ਰਹਿੰਦੇ ਹਨ ਜੋ ਅੱਗੇ ਟਰੱਕ ਡਰਾਈਵਰਾਂ ਨੂੰ ਅਫੀਮ ਦੀ ਪੇਸ਼ਕਸ਼ ਕਰਦੇ ਹਨ। ਅਮਨਪ੍ਰੀਤ ਅਤੇ ਰਾਮਮੋਹਨ ਦੋਵਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਇਕ ਦੂਜੇ ਦੇ ਸੰਪਰਕ ਵਿਚ ਕਿਵੇਂ ਅਤੇ ਕਿਥੋਂ ਆਏ।

(For more Punjabi news apart from 38 kg opium recovery case update, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement