
ਪੈਸੇ (ਰੁਪਏ) ਡਬਲ ਕਰਨ ਦਾ ਲਾਲਚ ਦੇਕੇ ਭੋਲ਼ੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਪੰਜ ਮੈਬਰਾਂ ਨੂੰ ਸੀਆਈਏ ਸਟਾਫ-2 ਦਿਹਾਤੀ ਨੇ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ ..
ਜਲੰਧਰ : ਪੈਸੇ (ਰੁਪਏ) ਡਬਲ ਕਰਨ ਦਾ ਲਾਲਚ ਦੇਕੇ ਭੋਲ਼ੇ ਭਾਲੇ ਲੋਕਾਂ ਨੂੰ ਠੱਗਣ ਵਾਲੇ ਗਰੋਹ ਦੇ ਪੰਜ ਮੈਬਰਾਂ ਨੂੰ ਸੀਆਈਏ ਸਟਾਫ-2 ਦਿਹਾਤੀ ਨੇ ਕਾਬੂ ਕੀਤਾ ਹੈ। ਜਿਨ੍ਹਾਂ ਕੋਲੋਂ ਪੁਲਿਸ ਨੇ ਪੰਜ ਲੱਖ ਰੁਪਏ ਅਤੇ ਇਕ ਸਫੇਦ ਰੰਗ ਦੀ ਟਾਟਾ ਜੈਸਟ ਕਾਰ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਐਸਪੀ ਇੰਨਵੈਸਟੀਗੇਸ਼ਨ ਰਾਜਬੀਰ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਡੀਐਸਪੀ ਅਮਨਦੀਪ ਸਿੰਘ ਬਰਾੜ ਅਤੇ ਸੀਆਈਏ ਸਟਾਫ -2 ਦੇ ਮੁਖੀ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਵਿਚ ਐਸਆਈ ਨਿਰਮਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਸਤਲੁਜ ਪੁੱਲ ਫਿਲੌਰ ਨਾਕਾਬੰਦੀ ਕੀਤੀ ਹੋਈ ਸੀ।
Fraud Case
ਇਸ ਦੌਰਾਨ ਉਨ੍ਹਾਂ ਨੇ ਇਕ ਸਫੇਦ ਰੰਗ ਦੀ ਟਾਟਾ ਜੈਸਟ ਕਾਰ ਨੂੰ ਰੋਕਿਆ, ਜਿਸ ਵਿਚ 5 ਲੋਕ ਸਵਾਰ ਸਨ। ਪੁੱਛਗਿਛ ਦੌਰਾਨ ਪੁਲਿਸ ਨੂੰ ਪਤਾ ਚਲਾ ਕਿ ਦੋਸ਼ੀ ਭੋਲ਼ੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਠੱਗੀ ਕਰਦੇ ਸਨ। ਪੁਲਿਸ ਨੇ ਦੋਸ਼ੀਆਂ ਕੋਲੋਂ ਪੰਜ ਲੱਖ ਰੁਪਏ ਦੀ ਨਗਦੀ ਅਤੇ ਟਾਟਾ ਜੈਸਟ ਕਾਰ ਬਰਾਮਦ ਕੀਤੀ ਹੈ। ਪੁਲਿਸ ਨੇ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸੁਖਜੀਤ ਸਿੰਘ ਉਰਫ ਸੁੱਖੀ ਪੁੱਤ ਸੁਖਵਿੰਦਰ ਸਿੰਘ ਨਿਵਾਸੀ ਇਸੇਵਾਲ ਥਾਣਾ ਮੁੱਲਾਪੁਰ ਦਾਖਾ ਜਿਲਾ ਲੁਧਿਆਨਾ, ਰਣਜੀਤ ਸਿੰਘ ਉਰਫ ਜੀਤੀਆ ਪੁੱਤ ਮੋਹਨ ਸਿੰਘ ਨਿਵਾਸੀ ਪਿੰਡ ਮੋਹੀ ਥਾਨਾ ਸੁਧਾਰ ਜਿਲਾ ਲੁਧਿਆਣਾ,
Fraud
ਨਿਰਮਲ ਸਿੰਘ ਉਰਫ ਨਿੰਮਿਆ ਪੁੱਤ ਰਾਮ ਸਿੰਘ ਨਿਵਾਸੀ ਕੂਮ ਕਲਾਂ ਜਿਲਾ ਲੁਧਿਆਣਾ, ਜੀਵਨ ਸਿੰਘ ਪੁੱਤ ਦਰਸ਼ਨ ਸਿੰਘ ਨਿਵਾਸੀ ਭਗਵਾਨਪੁਰਾ ਜਿਲਾ ਲੁਧਿਆਣਾ ਅਤੇ ਸਰਬਜੀਤ ਸਿੰਘ ਪੁੱਤ ਅਮਰ ਸਿੰਘ ਨਿਵਾਸੀ ਰਾਇਕੋਟ ਥਾਣਾ ਰਾਏਕੋਟ ਜਿਲਾ ਲੁਧਿਆਣਾ ਦੇ ਰੂਪ ਵਿਚ ਦੱਸੀ ਹੈ। ਫੜੇ ਗਏ ਦੋਸ਼ੀਆਂ ਉੱਤੇ ਪਹਿਲਾਂ ਵੀ ਐਨਡੀਪੀਐਸ ਅਤੇ ਠੱਗੀ ਦੇ ਮਾਮਲੇ ਦਰਜ ਹਨ। ਪੁਲਿਸ ਨੇ ਦੋਸ਼ੀਆਂ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।