
ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਾਤਲ ਦੇ ਮਾਮਲੇ ‘ਚ ਜ਼ਿਲ੍ਹਾ...
ਚੰਡੀਗੜ੍ਹ: ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਾਤਲ ਦੇ ਮਾਮਲੇ ‘ਚ ਜ਼ਿਲ੍ਹਾ ਪੁਲਿਸ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਮਜੀਠੀਆ ਨੇ ਪੁਲਿਸ ਅਤੇ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਦੀ ਆਲੋਚਨਾ ਕੀਤੀ ਸੀ। ਉਥੇ ਹੀ ਰਾਜਸਥਾਨ ਦੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਇਕੱਠਿਆ ਮਿਲ ਕੇ ਰਾਜਸਥਾਨ ਦੇ ਪਾਲੀ ਤੋਂ ਮੁੱਖ ਮੁਲਜ਼ਮ ਕਾਬੂ ਕੀਤੇ।
Arrest
ਪੁਲਿਸ ਅਧਿਕਾਰੀਆਂ ਮੁਤਾਬਿਕ ਮੁਲਜ਼ਮ ਕੋਲੋਂ 30 ਬੋਰ ਦਾ ਪਿਸਤੌਲ, ਦੋ 32 ਬੋਰ ਦੇ ਪਿਸਤੌਲ, ਇਕ ਸਪਰਿੰਗਫੀਲਡ ਰਾਇਫ਼ਲ ਅਤੇ 18 ਕਾਰਤੂਸ, 12 ਦੀ ਗੰਨ ਅਤੇ 40 ਜਿੰਦਾ ਕਾਰਤੂਸ ਅਤੇ 3 ਜਾਅਲੀ ਅਧਾਰ ਕਾਰਡ, ਦੋ 315 ਬੋਰ ਪਿਸਤੌਲ, 2 ਕਾਰਾਂ (ਇਕ i20 ਅਤੇ ਇਕ ਸਵੀਫ਼ਟ) ਨੂੰ ਕਾਬੂ ਕੀਤਾ ਹੈ।
Arrest
ਦੱਸਣਯੋਗ ਹੈ ਮਰਹੂਮ ਸਾਬਕਾ ਸਰਪੰਚ ਗੁਰਦੀਪ ਸਿੰਘ ਗੁਰਦੁਆਰੇ ਮੱਥਾ ਟੇਕ ਕੇ ਆਪਣੀ 3 ਸਾਲ ਦੀ ਦੋਹਤੀ ਨਾਲ ਘਰ ਆ ਰਹੇ ਬਾਬਾ ਗੁਰਦੀਪ ਸਿੰਘ ਨੂੰ ਰਸਤੇ 'ਚ 3 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰਿਆ ਸੀ। ਪਹਿਲਾਂ ਤਾਂ ਹੱਤਿਆ ਦੇ ਦੋਸ਼ੀਆਂ ਨੇ ਉਸ ਦੇ ਹੱਥੋਂ ਉਸ ਦੀ ਦੋਹਤੀ ਨੂੰ ਖੋਹ ਕੇ ਇਕ ਪਾਸੇ ਖੜ੍ਹਾ ਕਰ ਦਿੱਤਾ, ਫਿਰ ਉਸ ਦੀਆਂ ਅੱਖਾਂ ਸਾਹਮਣੇ ਬਾਬਾ ਗੁਰਦੀਪ 'ਤੇ 5 ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਏ ਸਨ। ਖੂਨ ਨਾਲ ਲਿਬੜਿਆ ਉਹ ਉਥੇ ਹੀ ਡਿੱਗ ਗਿਆ ਸੀ ਅਤੇ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਘਟਨਾ ਵਾਲੀ ਥਾਂ 'ਤੇ ਹੀ ਦਮ ਤੋੜ ਗਿਆ ਸੀ।
ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੇ ਨਾਮ
ਹਰਮਨ ਭੁੱਲਰ, ਉਮਾਰਪੁਰ (ਅੰਮ੍ਰਿਤਸਰ)
ਬਲਰਾਜ ਸਿੰਘ ਉਰਫ਼ ਬੁਰੀ, ਬਸੰਤਕੋਟ(ਗੁਰਦਾਸਪੁਰ)
ਹਰਵਿੰਦਰ ਸੰਧੂ, ਪੰਡੋਰੀ ਵੜੈਚ (ਅੰਮ੍ਰਿਤਸਰ)
ਗੁਰਪ੍ਰੀਤ ਸਿੰਘ, ਤਾਰਾਪੁਰ (ਯੂਪੀ)
ਗੁਰਵਿੰਦਰ ਸਿੰਘ, ਬਾਜਪੁਰ (ਉਤਰਾਖੰਡ)
ਅਰਵਿੰਦਰ ਸਿੰਘ, ਸੈਕਟਰ 40 ਚੰਡੀਗੜ੍ਹ
ਬਲਬੀਰ ਸਿੰਘ, ਮੋਹਾਲੀ