
ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਉਤਸ਼ਾਹ ਵਧਾ ਰਹੇ ਹਨ
ਚੰਡੀਗੜ੍ਹ: ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਉਤਸ਼ਾਹ ਵਧਾ ਰਹੇ ਹਨ ਪਿੰਡ ਵਾਸੀਆਂ ਨੂੰ ਬੁਲਾ ਕੇ ਮੀਟਿੰਗਾਂ ਕਰ ਰਹੇ ਹਨ। ਅੱਜ ਉਹਨਾਂ ਨੇ ਇਸ ਸਬੰਧੀ ਕਈ ਪਿੰਡਾਂ ਦਾ ਦੌਰਾ ਕੀਤਾ ਜਿਥੇ ਲੋਕਾਂ ਨੇ ਉਸਨੂੰ ਮਾਣ ਦਿੱਤਾ। ਪਿੰਡ ਰਾਊਕੇ ਕਲਾਂ ਵਿਖੇ ਐਨ.ਆਰ.ਆਈ. ਮਹਿੰਦਰ ਸਿੰਘ ਦੀ ਰਿਹਾਇਸ਼ 'ਤੇ ਹੋਈ ਮੀਟਿੰਗ ਵਿਚ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
photo
ਜਿੱਥੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਫੈਸਲੇ ਲੈਂਦੇ ਸਨ ਪਰ ਹੁਣ ਸੁਖਬੀਰ ਸਿੰਘ ਬਾਦਲ ਤਾਨਾਸ਼ਾਹੀ ਤੌਰ ਤੇ ਫੈਸਲੇ ਲੈਂਦੇ ਹਨ ਕਿਸੇ ਦੀ ਕੋਈ ਪੁੱਛ-ਗਿੱਛ ਨਹੀਂ ਕੀਤੀ ਜਾਂਦੀ। ਸੁਖਬੀਰ ਕਹਿੰਦਾ ਹੈ ਕਿ ਅਸੀਂ ਪਾਰਟੀ ਦੇ ਪਿੱਠ ਤੇ ਛੁਰਾ ਮਾਰਿਆ ਹੈ ਅਸੀਂ ਪਾਰਟੀ ਦੇ ਪਿੱਠ ਤੇ ਛੁਰਾ ਨਹੀਂ ਮਾਰਿਆ ਹੈ ਬਲਕਿ ਸੁਖਬੀਰ ਦੇ ਤਾਨਾਸ਼ਾਹੀ ਫੈਸਲਿਆਂ ਕਾਰਨ ਅਕਾਲੀ ਦਲ ਨੂੰ ਮਜਬੂਰੀ ਵਿਚ ਛੱਡ ਦਿੱਤਾ ਹੈ।
photo
ਸਾਡੀਆਂ ਰੈਲੀਆਂ ਅਤੇ ਮੀਟਿੰਗਾਂ ਵਿਚ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਲੋਕ ਸ਼ਾਮਲ ਹੋਏ ਹਨ ਜੋ ਅਕਾਲੀ ਦਲ ਬਾਦਲ ਤੋਂ ਨਾਰਾਜ਼ ਸਨ ਅਤੇ ਘਰਾਂ ਵਿਚ ਬੈਠ ਗਏ ਸਨ। ਸੰਗਰੂਰ ਵਿਚ ਤਕਰੀਬਨ 40 ਹਜ਼ਾਰ ਲੋਕ ਸਨ ਇਸ ਵਿਚ ਇਕ ਵੀ ਕਾਂਗਰਸੀ ਨੇਤਾ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਵਰਗ ਸੁਖਬੀਰ ਤੋਂ ਪ੍ਰੇਸ਼ਾਨ ਹਨ
photo
ਅਤੇ ਹੁਣ ਸਾਰੇ ਹੀ ਪਾਰਟੀ ਛੱਡ ਕੇ ਉਹਨਾਂ ਕੋਲ ਆਉਣਗੇ ।ਢੀਂਡਸਾ ਨੇ ਕਿਹਾ ਕਿ ਪਾਕਿਸਤਾਨ ਦੇ ਗੁਰਧਾਮਾਂ ਨੂੰ ਜਾਣ ਵਾਲੇ ਸ਼ਰਧਾਲੂਆਂ ‘ਤੇ ਉਠਾਏ ਜਾ ਰਹੇ ਪ੍ਰਸ਼ਨ ਗਲਤ ਹਨ ਉਹ ਉਨ੍ਹਾਂ ਨੂੰ ਚੈੱਕਿੰਗ ਕਰਕ ਭੇਜਦੇ ਹਨ। ਇੱਕ ਦਿਨ ਵਿੱਚ ਕੋਈ ਕਿਵੇਂ ਅੱਤਵਾਦ ਦੀ ਸਿਖਲਾਈ ਲੈ ਕੇ ਆ ਸਕਦਾ ਹੈ ਇਹ ਗਲਤ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।