ਸੁਖਬੀਰ ਹੁਣ ਡਾਂਸਰਾਂ ਸਹਾਰੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਸੁਪਨੇ ਲੈਣੇ ਬੰਦ ਕਰ ਦੇਣ : ਢੀਂਡਸਾ
Published : Feb 26, 2020, 8:32 pm IST
Updated : Feb 26, 2020, 8:32 pm IST
SHARE ARTICLE
file photo
file photo

ਕਿਹਾ, ਲੋਕਾਂ ਦਾ ਇਕੱਠ ਕਰਨ ਲਈ ਨਹੀਂ ਕੰਮ ਆਵੇਗੀ ਨਵੀਂ ਸਕੀਮ

ਸੰਗਰੂਰ : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਥਕ ਇਕੱਠ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੇ ਫ਼ੈਸਲੇ ਨੂੰ ਸਮੇਂ ਸਿਰ ਚੁੱਕਿਆ ਕਦਮ ਦਸਦਿਆਂ ਕਿਹਾ ਕਿ ਉਸ ਦੀ ਮੂਨਕ ਫੇਰੀ ਨੇ ਹੋਰ ਵੀ ਸਪੱਸ਼ਟ ਕਰ ਦਿਤਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੋਂ ਲਾਂਭੇ ਕਰਨਾ ਲਾਜ਼ਮੀ ਹੀ ਸੀ।

PhotoPhoto

ਇਥੇ ਪੱਤਰਕਾਰ ਨਾਲ ਗੱਲ ਕਰਦਿਆਂ ਸ. ਢੀਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੀ ਭੀੜ ਇਕੱਤਰ ਕਰਨ ਲਈ ਹਰਿਆਣਾ ਦੀ ਨਾਮਵਰ ਡਾਂਸਰ ਸਪਨਾ ਚੌਧਰੀ ਦਾ ਸਹਾਰਾ ਲੈਣਾ ਪਿਆ ਹੈ। ਸਿਤਮ ਦੀ ਗੱਲ ਹੈ ਕਿ ਇਕ ਪਾਸੇ ਦਿੱਲੀ ਸੜ ਰਹੀ ਹੈ, ਧੜਾਧੜ ਲੋਕ ਮਰ ਰਹੇ ਹਨ ਤੇ ਮਾਰਧਾੜ ਦੇ ਸੰਕਟ ਵਿਚ ਹੈ, ਲੋਕ ਜ਼ਖ਼ਮਾਂ ਦੀ ਤਾਬ ਝੱਲ ਰਹੇ ਹਨ। ਪਰ ਅਕਾਲੀ ਦਲ ਦਾ ਅਖੌਤੀ ਪ੍ਰਧਾਨ ਹਰਿਆਣਾ ਦੀ ਡਾਂਸਰ ਦੇ ਠੁੱਮਕਿਆਂ ਦਾ ਮਜ਼ਾ ਲੈ ਰਿਹਾ ਹੈ।

PhotoPhoto

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਲੋਕਾਂ ਦੇ ਦੁੱਖ ਦਰਦ ਦਾ ਸਹਾਰਾ ਬਨਣਾ ਤੇ ਦੁਖੀ ਲੋਕਾਂ ਨੂੰ ਢਾਰਸ ਦੇਣਾ ਹੈ। ਪੰਥਕ ਇਕੱਠ ਦੌਰਾਨ ਸੰਗਤ ਦੀਆਂ ਭਾਵਨਾਵਾਂ ਉਭਰ ਕੇ ਸਾਹਮਣੇ ਆਈਆਂ ਸਨ ਕਿ ਸੁਖਬੀਰ ਬਾਦਲ ਦੀ ਨਾ ਸੋਚ ਪੰਥਕ ਹੈ, ਨਾ ਜ਼ੁਬਾਨ ਪੰਥਕ ਹੈ ਅਤੇ ਨਾ ਹੀ ਕਾਰਗੁਜ਼ਾਰੀ ਪੰਥਕ ਹੈ। ਸੰਗਤ ਦੇ ਇਹ ਤੱਥਾਂ ਸਮੇਤ ਕਹੀ ਗੱਲ ਅੱਜ ਸਾਬਤ ਹੋ ਚੁੱਕੀ ਹੈ।

PhotoPhoto

ਸ. ਢੀਂਡਸਾ ਨੇ ਕਿਹਾ ਕਿ ਲਹਿਰਾਗਾਗਾ ਹਲਕੇ ਦੇ ਵਾਸੀਆਂ ਨੇ ਹਮੇਸ਼ਾ ਹੀ ਉਨ੍ਹਾਂ ਆਗੂਆਂ ਨੂੰ ਅਗਵਾਈ ਲਈ ਚੁਣਿਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਤਾਂ ਤੇ ਰਵਾਇਤਾਂ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਇਸ ਹਲਕੇ ਤੋਂ ਰਿਕਾਰਡਤੋੜ ਗਿਣਤੀ ਸੰਗਤਾਂ ਅਪਣੇ ਸਾਧਨਾਂ ਰਾਹੀਂ 23 ਫ਼ਰਵਰੀ ਨੂੰ ਸੰਗਰੂਰ ਵਿਖੇ ਮਹਾਨ ਪੰੰਥਕ ਇਕੱਠ ਵਿਚ ਪੁੱਜੀਆਂ ਸਨ। ਇਸ ਹਲਕੇ ਦੇ ਲੋਕਾਂ ਨੇ ਸੁਖਬੀਰ ਬਾਦਲ ਦਾ ਹੰਕਾਰ ਤੋੜਣ ਲਈ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ ਸੀ।

file photofile photo

ਢੀਂਡਸਾ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਮਹਾਨ ਵਿਰਸੇ ਦੇ ਵਾਰਸ ਹਨ ਇਸ ਕਰ ਕੇ ਅਕਾਲੀ ਦਲ ਬਾਦਲ ਵਾਲੇ ਭੁਲੇਖਾ ਮਨ ਵਿਚੋਂ ਕੱਢ ਦੇਣ ਕਿ ਡਾਂਸਰ ਲੜਕੀਆਂ ਬੁਲਾ ਕੇ ਸੁਝਵਾਨ ਲੋਕਾਂ ਨੂੰ ਗੁੰਮਰਾਹ ਕਰ ਲੈਣਗੇ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਜਥੇਦਾਰ ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ, ਸਤਗੁਰ ਸਿੰਘ ਨਮੋਲ ਅਤੇ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement