ਸਿਵਲ ਸਰਜਨ ਦਫਤਰ ਦੇ ਰਿਕਾਰਡ 'ਚ ਹੇਰਫੇਰ ਕਰਨ ਦੇ ਦੋਸ਼ਾਂ ਤਹਿਤ ਸੁਪਰਡੈਂਟ ਤੇ ਸੀਨੀਅਰ ਸਹਾਇਕ ਖਿਲਾਫ ਕੇਸ ਦਰਜ
Published : Mar 2, 2023, 4:41 pm IST
Updated : Mar 2, 2023, 5:02 pm IST
SHARE ARTICLE
FIR
FIR

ਸੁਪਰਡੈਂਟ ਨੂੰ ਕੀਤਾ ਗ੍ਰਿਫਤਾਰ, ਵਿਜੀਲੈਂਸ ਬਿਊਰੋ ਨੇ ਪਹਿਲਾਂ ਦੋਵੇਂ ਦੋਸ਼ੀ ਸਾਲ 2018 'ਚ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕੀਤੇ ਸੀ ਕਾਬੂ

ਚੰਡੀਗੜ੍ਹ  : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਿਵਲ ਸਰਜਨ ਦਫਤਰ, ਜਲੰਧਰ ਦੀ ਮੌਤ ਅਤੇ ਜਨਮ ਬਰਾਂਚ ਵਿੱਚ ਹਲਕਾ ਫਿਲੌਰ ਦੇ ਰਜਿਸਟਰਾਂ ਦੇ ਰਿਕਾਰਡ ਵਿੱਚ ਹੇਰਫੇਰ ਕਰਨ ਦੇ ਦੋਸ਼ਾਂ ਤਹਿਤ ਦੋਸ਼ੀ ਨਿਰਮਲ ਸਿੰਘ ਸੁਪਰਡੈਂਟ ਮੌਤ ਅਤੇ ਜਨਮ ਸਰਟੀਫਿਕੇਟ ਰਿਕਾਰਡ ਬਰਾਂਚ, ਦਫਤਰ ਸਿਵਲ ਸਰਜਨ ਜਲੰਧਰ, ਹੁਣ ਮੌਤ ਤੇ ਜਨਮ ਬਰਾਂਚ ਦਫਤਰ ਨਗਰ ਨਿਗਮ, ਜਲੰਧਰ ਅਤੇ ਦੋਸ਼ੀ ਹਰਜਿੰਦਰ ਸਿੰਘ ਸੀਨੀਅਰ ਸਹਾਇਕ, ਮੌਤ ਅਤੇ ਜਨਮ ਸਰਟੀਫਿਕੇਟ ਰਿਕਾਰਡ ਬਰਾਂਚ, ਦਫਤਰ ਸਿਵਲ ਸਰਜਨ ਜਲੰਧਰ ਵਿਰੁੱਧ ਮੁਕੱਦਮਾ ਦਰਜ ਕਰਨ ਉਪਰੰਤ ਦੋਸ਼ੀ ਨਿਰਮਲ ਸਿੰਘ ਸੁਪਰਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

​ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾਂ ਨੰਬਰ 15 ਮਿਤੀ 21-08-2018 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 13(2) ਅਤੇ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿਖੇ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ ਜਿਸ ਵਿੱਚ ਉਕਤ ਨਿਰਮਲ ਸਿੰਘ ਸੁਪਰਡੈਂਟ ਅਤੇ ਥੌਮਸ ਮਸੀਹ (ਏਜੰਟ) ਦੀ ਤਫਤੀਸ਼ ਦੌਰਾਨ ਹਲਕਾ ਫਿਲੌਰ ਦੇ ਰਜਿਸਟਰਾਂ ਨੂੰ ਵਾਚਣ ਤੋਂ ਪਾਇਆ ਗਿਆ ਕਿ ਪਿੰਡ ਕਾਲਾ ਬਾਹੀਆਂ ਦੇ ਜਨਮ ਅਤੇ ਮੌਤ ਦੇ ਰਜਿਸਟਰ ਵਿਚ ਲੱਗੇ ਹੋਏ ਪੁਰਾਣੇ ਪੇਜ ਪੁੱਟ ਕੇ ਉਹਨਾਂ ਦੀ ਜਗ੍ਹਾ ਨਵੀਆਂ ਐਂਟਰੀਆਂ ਕਰਕੇ ਪੇਜ ਬਦਲ ਦਿੱਤੇ ਗਏ।

ਇਸ ਤੋਂ ਇਲਾਵਾ ਪਿੰਡ ਵਰਿਆਣਾ, ਪਿੰਡ ਸੋਹਲਪੁਰ, ਪਿੰਡ ਤਲਵੰਡੀ ਸੰਘੇੜਾ, ਪਿੰਡ ਕਾਹਲਵਾਂ, ਪਿੰਡ ਤਲਵੰਡੀ ਭਰੇ ਅਤੇ ਪਿੰਡ ਟਾਹਲੀ ਸਾਹਿਬ ਦੇ ਰਜਿਸਟਰਾਂ ਵਿਚੋਂ ਵੀ ਪੁਰਾਣੇ ਪੇਜ ਕੱਢ ਕੇ ਉਹਨਾਂ ਦੀ ਜਗ੍ਹਾ ਗਲਤ ਐਂਟਰੀਆਂ ਪਾ ਕੇ ਨਵੇਂ ਪੇਜ ਲਗਾ ਦਿੱਤੇ ਗਏ ਅਤੇ ਜਨਮ ਅਤੇ ਮੌਤ ਦੇ ਰਜਿਸਟਰਾਂ ਵਿਚ ਕਈ ਐਂਟਰੀਆਂ ਦੀ ਕਟਿੰਗ ਕੀਤੀ ਗਈ ਹੈ। ਇਸ ਤਰਾਂ ਉਕਤ ਨਿਰਮਲ ਸਿੰਘ ਸੁਪਰਡੈਂਟ ਤੇ ਹਰਜਿੰਦਰ ਸਿੰਘ ਸੀਨੀਅਰ ਸਹਾਇਕ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਗਲਤ ਐਂਟਰੀਆਂ ਪਾ ਕੇ ਰਜਿਸਟਰ ਵਿਚੋਂ ਪੁਰਾਣੇ ਪੇਜ ਕੱਢ ਕੇ ਉਹਨਾਂ ਦੀ ਜਗ੍ਹਾ ਨਵੇਂ ਲਗਾਉਣ ਅਤੇ ਐਂਟਰੀਆਂ ਦੀ ਕਟਿੰਗ ਕਰਕੇ ਸਰਟੀਫਿਕੇਟ ਬਣਾਉਣ ਬਦਲੇ ਰਿਸ਼ਵਤ ਵਜੋਂ ਲੱਖਾਂ ਰੁਪਏ ਲਏ ਜਾਣ ਦੇ ਦੋਸ਼ ਸਾਹਮਣੇ ਆਏ ਹਨ। 

ਇਸ ਸਬੰਧ ਵਿੱਚ ਵਿਜੀਲੈਂਸ ਬਿਉਰੋ ਨੇ ਜਾਂਚ ਉਪਰੰਤ ਉਕਤ ਦੋਸ਼ੀਆਂ ਨਿਰਮਲ ਸਿੰਘ ਸੁਪਰਡੈਂਟ ਅਤੇ ਹਰਜਿੰਦਰ ਸਿੰਘ ਸੀਨੀਅਰ ਸਹਾਇਕ ਵਿਰੁੱਧ ਮੁਕੱਦਮਾ ਨੰਬਰ 06 ਮਿਤੀ 01-03-2023 ਨੂੰ ਆਈ.ਪੀ.ਸੀ. ਦੀ ਧਾਰਾ 409, 420, 467, 468, 471, 120-ਬੀ, ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 13(1)(ਏ), 13(2) ਤਹਿਤ ਥਾਣਾ ਵਿਜੀਲੈਂਸ ਬਿਉਰੋ ਰੇਂਜ ਜਲੰਧਰ ਵਿਖੇ ਦਰਜ ਕੀਤਾ ਗਿਆ। ਦੋਸ਼ੀ ਨਿਰਮਲ ਸਿੰਘ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇਸ ਮੁਕੱਦਮੇ ਦੇ ਫਰਾਰ ਦੋਸ਼ੀ ਹਰਜਿੰਦਰ ਸਿੰਘ, ਸੀਨੀਅਰ ਸਹਾਇਕ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਉਰੋ ਵੱਲੋਂ ਕਾਰਵਾਈ ਜਾਰੀ ਹੈ।​

ਜਿਕਰਯੋਗ ਹੈ ਕਿ ਉਕਤ ਦੋਸ਼ੀ ਨਿਰਮਲ ਸਿੰਘ ਸੁਪਰਡੈਂਟ, ਦੋਸ਼ੀ ਹਰਜਿੰਦਰ ਸਿੰਘ ਸੀਨੀਅਰ ਸਹਾਇਕ ਅਤੇ ਦੋਸ਼ੀ ਥੌਮਸ ਮਸੀਹ (ਏਜੰਟ) ਨੂੰ ਸੁਖਦੇਵ ਸਿੰਘ ਵਾਸੀ ਪਿੰਡ ਕਟਾਣਾ, ਡਾਕਖਾਨਾ ਅੱਪਰਾ, ਜਿਲ੍ਹਾ ਜਲੰਧਰ ਪਾਸੋਂ ਸਰਟੀਫਿਕੇਟ ਬਣਾਉਣ ਬਦਲੇ 21-08-2018 ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਬੰਧੀ ਪਹਿਲਾਂ ਹੀ ਮੁਕੱਦਮਾਂ ਨੰਬਰ 15 ਮਿਤੀ 21-08-2018 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 13(2) ਤੇ ਆਈ.ਪੀ.ਸੀ ਦੀ ਧਾਰਾ 120-ਬੀ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿੱਚ ਦਰਜ ਹੈ ਜੋ ਕਿ ਜ਼ੇਰੇ ਸਮਾਇਤ ਚੱਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement