Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ

By : BALJINDERK

Published : Mar 2, 2024, 7:47 pm IST
Updated : Mar 2, 2024, 7:48 pm IST
SHARE ARTICLE
According to Chief Minister Bhagwant Singh Maan, Punjab Police is committed to make the roads of Punjab safe
According to Chief Minister Bhagwant Singh Maan, Punjab Police is committed to make the roads of Punjab safe

Punjab News : ਸੜਕੀ ਸੁਰੱਖਿਆ ਅਤੇ ਟਰੈਫ਼ਿਕ ਪ੍ਰਬੰਧਨ ਨੂੰ ਬਿਹਰਤ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਪਲਾਕਸ਼ਾ ਯੂਨੀਵਰਸਿਟੀ ਪੰਜਾਬ ਨਾਲ ਐੱਮਓਯੂ ਸਹੀਬੱਧ 

Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਟਰੈਫ਼ਿਕ ਪ੍ਰਬੰਧਨ ਵਿੱਚ ਸੁਧਾਰ ਕਰਨ ਅਤੇ ਕੀਮਤੀ ਜਾਨਾਂ ਬਚਾਉਣ ਲਈ ਮਸਨੂਈ ਬੌਧਿਕਤਾ (ਏਆਈ) ਵਰਗੀ ਤਕਨਾਲੋਜੀ ਨੂੰ ਲਾਗੂ ਕਰਨ ਦੇ ਉਦੇਸ਼ ਤਹਿਤ ਇੱਕ ਹੋਰ ਕਦਮ ਪੁੱਟਦਿਆਂ, ਪੰਜਾਬ ਪੁਲਿਸ ਨੇ ਪਲਾਕਸ਼ਾ ਯੂਨੀਵਰਸਿਟੀ ਪੰਜਾਬ ਨਾਲ ਇੱਕ ਮਹੱਤਵਪੂਰਨ ਸਮਝੌਤਾ (ਐੱਮਓਯੂ)  ਸਹੀਬੱਧ ਕੀਤਾ ਹੈ, ਜੋ ਸੁਰੱਖਿਅਤ ਤੇ ਸੁਚਾਰੂ ਆਵਾਜਾਈ ਨੂੰ ਉਤਸ਼ਾਹਿਤ ਕਰਨ ਵਿੱਚ ਚੋਖੀ ਮਦਦ ਕਰੇਗਾ। 

 

ਇਹ ਵੀ ਪੜ੍ਹੋ: Ludhiana News : ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ ਛੇ ਮੈਂਬਰ ਗ੍ਰਿਫਤਾਰ 

ਇਹ ਐੱਮਓਯੂ,  ਏਡੀਜੀਪੀ (ਟਰੈਫ਼ਿਕ ਐਂਡ ਰੋਡ ਸੇਫਟੀ) ਏਐੱਸ ਰਾਏ ਅਤੇ ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਦੇ ਰਜਿਸਟਰਾਰ ਸੰਜੇ ਭਟਨਾਗਰ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਮੌਜੂਦਗੀ ਵਿੱਚ ਸਹੀਬੱਧ ਕੀਤਾ। ਇਸ ਦੌਰਾਨ ਪ੍ਰੋਫੈਸਰ ਸ੍ਰੀਕਾਂਤ ਸ੍ਰੀਨਿਵਾਸਨ ਅਤੇ ਆਈਓਟੀ ਲੈਬ ਦੇ ਟੀਮ ਦੇ ਮੈਂਬਰਾਂ ਸਮੇਤ ਪੰਜਾਬ ਰੋਡ ਸੇਫਟੀ  ਅਤੇ ਆਵਾਜਾਈ ਖੋਜ ਕੇਂਦਰ ਦੇ ਰਿਸਰਚ ਐਸੋਸੀਏਟਸ ਵੀ ਹਾਜ਼ਰ ਸਨ।

 

ਇਹ ਵੀ ਪੜ੍ਹੋ: Canada Former PM Death News: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਮਾਰਟਿਨ ਬ੍ਰਾਇਨ ਮੁਲਰੋਨੀ ਦਾ ਹੋਇਆ ਦਿਹਾਂਤ  

 

ਏਡੀਜੀਪੀ ਏਐੱਸ ਰਾਏ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਪਲਾਕਸ਼ਾ ਯੂਨੀਵਰਸਿਟੀ ਪੰਜਾਬ ਵਿਚਕਾਰ ਇਹ ਸਾਂਝੇਦਾਰੀ ਪੰਜਾਬ ਵਿੱਚ ਸੜਕ ਸੁਰੱਖਿਆ ਅਤੇ ਟਰੈਫ਼ਿਕ ਪ੍ਰਬੰਧਨ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ। ਉਨ੍ਹਾਂ ਕਿਹਾ, “ਸਾਡਾ ਉਦੇਸ਼ ਟਰੈਫ਼ਿਕ ਪ੍ਰਬੰਧਨ, ਕੰਟਰੋਲ ਅਤੇ ਸੜਕ ਸੁਰੱਖਿਆ ਇੰਜੀਨੀਅਰਿੰਗ ਵਿੱਚ ਅਤਿ-ਆਧੁਨਿਕ ਮੁਹਾਰਤ ਵਿਕਸਿਤ ਕਰਨਾ ਹੈ। ਇਸ ਵਿੱਚ ਸੜਕ ਸੁਰੱਖਿਆ ਆਡਿਟ, ਐੱਮ-ਪੁਲਿਸਿੰਗ, ਈ-ਪੁਲਿਸਿੰਗ ਅਤੇ ਸਬੂਤ-ਆਧਾਰਿਤ ਨੀਤੀ ਨਿਰਮਾਣ ਲਈ ਐਪਲਾਈਡ ਰੀਸਰਚ ਕਰਨ, ਜਿਹੀਆਂ ਸਾਂਝੀਆਂ ਪਹਿਲਕਦਮੀਆਂ ਸ਼ਾਮਲ ਹਨ। 

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਹਨਾਂ ਕਿਹਾ ਕਿ ਦੋਵੇਂ ਸੰਸਥਾਵਾਂ ਸੁਚੱਜੇ ਟਰੈਫ਼ਿਕ ਪ੍ਰਬੰਧਨ ਢੰਗਾਂ ਅਤੇ ਭਵਿੱਖਮੁਖੀ ਵਿਸ਼ਲੇਸ਼ਣ ਮਾਡਲਾਂ ਨੂੰ ਵਿਕਸਤ ਕਰਨ ਲਈ ਮਸਨੂਈ ਬੌਧਿਕਤਾ (ਏਆਈ) ਅਤੇ ਡੇਟਾ ਐਨਾਲਿਟਕਸ ਸਮੇਤ ਹੋਰ ਉੱਨਤ ਤਕਨਾਲੋਜੀਆਂ ਦੀ ਵਰਤੋਂ ਕਰਨਗੀਆਂ। ਇਸ ਤੋਂ ਇਲਾਵਾ ਇਹ ਸਾਂਝੀ ਪਹਿਲਕਦਮੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਲਈ ਸਿਖ਼ਲਾਈ ਪ੍ਰੋਗਰਾਮਾਂ ਨੂੰ ਵਧਾਏਗੀ, ਉਹਨਾਂ ਨੂੰ ਟਰੈਫ਼ਿਕ ਪ੍ਰਬੰਧਨ ਅਤੇ ਦੁਰਘਟਨਾਵਾਂ ਦੀ ਰੋਕਥਾਮ ’ਚ ਨਵੀਨਤਮ ਗਿਆਨ ਅਤੇ ਹੁਨਰਾਂ ਨਾਲ ਸਮਰੱਥ ਕਰੇਗੀ ।
ਪ੍ਰੋਫ਼ੈਸਰ ਸ੍ਰੀਕਾਂਤ ਸ੍ਰੀਨਿਵਾਸਨ ਨੇ ਸਹਿਯੋਗ ਦੀ ਮਹੱਤਤਾ’’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਭਾਈਵਾਲੀ ਸੜਕ ਸੁਰੱਖਿਆ ਖੋਜ ਅਤੇ ਨਵੀਨਤਾ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦੀ ਹੈ। ਅਕਾਦਮਿਕਤਾ ਅਤੇ ਕਾਨੂੰਨ ਲਾਗੂ ਕਰਨ ਦੀ ਮੁਹਾਰਤ ਨੂੰ ਜੋੜ ਕੇ, ਅਸੀਂ ਪ੍ਰਮੁੱਖ ਚੁਣੌਤੀਆਂ ਨਾਲ ਨਜਿੱਠ ਸਕਦੇ ਹਾਂ ਅਤੇ ਸੁਰੱਖਿਅਤ ਸੜਕਾਂ ਲਈ ਮੁਕੰਮਲ ਹੱਲ ਵਿਕਸਿਤ ਕਰ ਸਕਦੇ ਹਾਂ।

ਆਪਣੀਆਂ ਸੁਹਿਰਦ ਭਾਵਨਾਵਾਂ ਜ਼ਾਹਰ ਕਰਦੇ ਹੋਏ, ਸੰਜੇ ਭਟਨਾਗਰ ਨੇ ਸੜਕੀ ਸੁਰੱਖਿਆ ਦੇ ਖੇਤਰ ਵਿੱਚ ਹੋਰ ਨਵੀਨਤਾ ਲਿਆਉਣ ਲਈ ਇਸ ਸਾਂਝੇਦਾਰੀ ਦੀ ਸੰਭਾਵਨਾ ਬਾਰੇ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ “ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਉੱਚ ਸਿੱਖਿਆ ਦੀ ਮੁੜ ਕਲਪਨਾ  ਅਤੇ ਨਵੀਨਤਮ ਖੋਜਾਂ ਰਾਹੀਂ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ  ਸਮਰਪਿਤ ਹੈ। ਇਸ ਭਾਈਵਾਲੀ ਰਾਹੀਂ ਅਸੀਂ ਸੂਬੇ ਦੇ ਟਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਸਬੰਧੀ ਪਹਿਲਕਦਮੀਆਂ ਵਿੱਚ ਖੋਜ ਅਤੇ ਤਕਨਾਲੋਜੀ ਵਿੱਚ ਆਪਣੀ ਮੁਹਾਰਤ ਦਾ ਸਮਰਥਨ ਦੇਣ ਲਈ ਆਸਵੰਦ  ਹਾਂ। ’’
ਟਰੈਫ਼ਿਕ ਸਲਾਹਕਾਰ ਪੰਜਾਬ ਅਤੇ ਡਾਇਰੈਕਟਰ ਪੰਜਾਬ ਰੋਡ ਸੇਫਟੀ ਐਂਡ ਟਰੈਫ਼ਿਕ ਰਿਸਰਚ ਸੈਂਟਰ ਨਵਦੀਪ ਕੇ. ਅਸੀਜਾ ਨੇ ਸੜਕ ਸੁਰੱਖਿਆ ਫੋਰਸ ਦੇ ਯਤਨਾਂ ਨਾਲ ਟੈਕਨਾਲੋਜੀ ਨੂੰ ਜੋੜ ਕੇ, ਇਸ ਸਾਂਝੇਦਾਰੀ ਦਾ ਉਦੇਸ਼ ਸੜਕਾਂ’ਤੇ ਸੁਰੱਖਿਆ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ, ਜਾਣਕਾਰੀ ਮੁਹਿੰਮਾਂ ਰਾਹੀਂ ਲੋਕਾਂ ਨੂੰ ਜੋੜਨਾ ਅਤੇ ਸੜਕ ਸੁਰੱਖਿਆ ਅਭਿਆਸ ਮੁਹਿੰਮਾਂ ਨੂੰ ਚਲਾਉਣਾ ਹੈ।

 

(For more news apart from According to Chief Minister Bhagwant Singh Maan, Punjab Police is committed to make the roads of Punjab safe News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement