Canada Former PM Death News: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਮਾਰਟਿਨ ਬ੍ਰਾਇਨ ਮੁਲਰੋਨੀ ਦਾ ਹੋਇਆ ਦਿਹਾਂਤ

By : GAGANDEEP

Published : Mar 1, 2024, 2:35 pm IST
Updated : Mar 1, 2024, 2:35 pm IST
SHARE ARTICLE
 Canada Former Prime Minister  Martin Brian Mulroney death News in punjabi
Canada Former Prime Minister Martin Brian Mulroney death News in punjabi

Canada Former PM Death News: ਕੈਨੇਡਾ ਦੇ ਸਨ 18ਵੇਂ ਸਾਬਕਾ ਪ੍ਰਧਾਨ ਮੰਤਰੀ

 Canada Former Prime Minister  Martin Brian Mulroney death News in punjabi: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮੁਲਰੋਨੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਬੇਟੀ ਕੈਰੋਲਿਨ ਮੁਲਰੋਨੀ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਕੇ ਜਾਣਕਾਰੀ ਦਿਤੀ। ਉਨ੍ਹਾਂ ਨੇ ਲਿਖਿਆ ਕਿ ਬ੍ਰਾਇਨ ਮੁਲਰੋਨੀ ਦਾ 84 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਦੇਸ਼ ਦੇ 18ਵੇਂ ਪ੍ਰਧਾਨ ਮੰਤਰੀ ਸਨ।  ਦੱਸ ਦੇਈਏ ਕਿ ਅਗਸਤ 2023 ਦੇ ਅੰਤ ਵਿਚ ਇਕ ਸੋਸ਼ਲ ਮੀਡੀਆ ਪੋਸਟ ਦੇ ਅਨੁਸਾਰ, ਮੁਲਰੋਨੀ ਦੇ ਦਿਲ ਦੀ ਸਰਜਰੀ ਹੋਈ ਸੀ। ਇਸ ਤੋਂ ਇਲਾਵਾ ਬ੍ਰਾਇਨ ਮੁਲਰੋਨੀ ਦਾ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਪ੍ਰੋਸਟੇਟ ਕੈਂਸਰ ਦਾ ਇਲਾਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Chandigarh News: CBI ਅਦਾਲਤ ਵਿਚ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਖ਼ਿਲਾਫ਼ 20 ਕੇਸ ਦਰਜ, 11 ਕੇਸਾਂ ਵਿਚ ਆਰੋਪੀ ਦੋਸ਼ੀ ਕਰਾਰ

ਆਪਣੇ ਸਮੇਂ ਦੌਰਾਨ ਬ੍ਰਾਇਨ ਮੁਲਰੋਨੀ ਨੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਸੀ, ਪਰ ਉਨ੍ਹਾਂ ਨੇ ਹਥਿਆਰਾਂ ਦੇ ਡੀਲਰ ਨਾਲ ਗੈਰ-ਕਾਨੂੰਨੀ ਸੌਦਾ ਕੀਤਾ ਸੀ, ਜਿਸ ਕਾਰਨ ਉਨ੍ਹਾਂ ਦੀ ਸਾਖ ਨੂੰ ਬਹੁਤ ਢਾਹ ਲੱਗੀ ਸੀ। ਬ੍ਰਾਇਨ ਮਲਰੋਨੀ ਆਪਣੇ ਕਰੀਅਰ ਦੇ ਸ਼ੁਰੂ ਵਿਚ ਇਕ ਕਾਰਪੋਰੇਟ ਵਕੀਲ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਾਰੋਬਾਰ ਵਿਚ ਹੱਥ ਅਜ਼ਮਾਇਆ।

ਇਹ ਵੀ ਪੜ੍ਹੋ: Farmer protest: ਕਿਸਾਨਾਂ ਦੇ ਹੱਕ ਵਿਚ ਡਟ ਗਏ ਬੱਚੇ ਤੇ ਬੀਬੀਆਂ, ਕਰ ਰਹੇ ਕੇਂਦਰ ਖਿਲਾਫ਼ ਨਾਅਰੇਬਾਜ਼ੀ 

ਹਾਲਾਂਕਿ, ਬਾਅਦ ਵਿੱਚ ਉਹ ਰਾਜਨੀਤੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾਉਣ ਆਏ ਸਨ। ਨਤੀਜਾ ਇਹ ਹੋਇਆ ਕਿ 1984 ਵਿਚ ਪ੍ਰਧਾਨ ਮੰਤਰੀ ਦੀ ਚੋਣ ਵਿਚ ਉਨ੍ਹਾਂ ਨੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਪਿਏਰੇ ਟਰੂਡੋ ਨੂੰ ਬੁਰੀ ਤਰ੍ਹਾਂ ਹਰਾਇਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Canada Former PM Death News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM

'GYM ਜਾਣ ਵਾਲੇ 90% ਮਰਦ ਹੁੰਦੇ..

13 Sep 2024 5:58 PM

Weather Update: ਠੰਡ ਦੇ ਟੁੱਟਣਗੇ ਰਿਕਾਰਡ, ਮੌਸਮ ਵਿਭਾਗ ਦੀ ਭਵਿੱਖਬਾਣੀ, ਕੜਾਕੇਦਾਰ ਠੰਢ ਦਾ ਦੱਸਿਆ ਵੱਡਾ ਕਾਰਨ

12 Sep 2024 5:26 PM
Advertisement