Punjab News: ਬਿਲਡਰ ਦੀ ਜਾਇਦਾਦ ਹੜੱਪਣ ਦੇ ਦੋਸ਼ 'ਚ ਸਾਬਕਾ ਨਾਇਬ ਤਹਿਸੀਲਦਾਰ ਖਿਲਾਫ਼ ਮਾਮਲਾ ਦਰਜ
Published : Mar 2, 2024, 9:58 am IST
Updated : Mar 2, 2024, 9:58 am IST
SHARE ARTICLE
File Photo
File Photo

ਅਕਤੂਬਰ 2023 ਵਿਚ ਉਸ ਨੂੰ ਖਰੜ ਪੁਲਿਸ ਨੇ ਉਸ ਦੇ ਖਿਲਾਫ਼ ਦਰਜ ਇੱਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ

Punjab News: ਖਰੜ - ਬਾਜਵਾ ਡਿਵੈਲਪਰਜ਼ ਲਿਮਟਿਡ, ਨਾਂ ਦੀ ਕੰਪਨੀ ਦੇ ਐੱਮਡੀ ਜਰਨੈਲ ਸਿੰਘ ਬਾਜਵਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਰਿਹਾਅ ਕਰਵਾਉਣ ਦੇ ਨਾਮ 'ਤੇ ਕਰੋੜਾਂ ਰੁਪਏ ਦੀ ਜਾਇਦਾਦ ਹੜੱਪਣ ਦੇ ਦੋਸ਼ 'ਚ ਸਾਬਕਾ ਨਾਇਬ ਤਹਿਸੀਲਦਾਰ ਵਰਿੰਦਰ ਸਿੰਘ ਧੂਤ ਖਿਲਾਫ਼ ਧਾਰਾ 420,406 ਤਹਿਤ ਮਾਮਲਾ ਦਰਜ ਕੀਤਾ ਹੈ। 

ਬਾਜਵਾ ਨੇ ਐਸਐਸਪੀ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਅਕਤੂਬਰ 2023 ਵਿਚ ਉਸ ਨੂੰ ਖਰੜ ਪੁਲਿਸ ਨੇ ਉਸ ਦੇ ਖਿਲਾਫ਼ ਦਰਜ ਇੱਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ। ਸੀਆਈਏ ਸਟਾਫ਼ ਮੁਹਾਲੀ ਵਿਚ ਪੁਲਿਸ ਰਿਮਾਂਡ ਦੌਰਾਨ ਹਿਰਾਸਤ ਵਿਚ ਰੱਖਿਆ ਗਿਆ।  ਵਰਿੰਦਰ ਸਿੰਘ ਧੂਤ ਜੋ ਕਿ ਪਹਿਲਾਂ ਨਾਇਬ ਤਹਿਸੀਲਦਾਰ ਵਜੋਂ ਤਾਇਨਾਤ ਸੀ, ਸੀ.ਆਈ.ਏ ਸਟਾਫ਼ ਵਿਚ ਉਨ੍ਹਾਂ ਨੂੰ ਮਿਲਣ ਆਇਆ। ਉਸ ਨੇ ਮਦਦ ਕਰਨ ਦੀ ਗੱਲ ਕੀਤੀ ਅਤੇ ਕਿਹਾ ਕਿ ਦਿੱਲੀ ਵਿਚ ਉਸ ਦੇ ਬਹੁਤ ਚੰਗੇ ਸਬੰਧ ਹਨ। ਉਸ ਨੂੰ ਇਨ੍ਹਾਂ ਸਾਰੇ ਮਾਮਲਿਆਂ ਤੋਂ ਰਾਹਤ ਦਵਾ ਦੇਵੇਗਾ।

ਧੂਤ ਨੇ ਬਾਜਵਾ ਤੋਂ ਸੈਕਟਰ-8 ਵਿਚ 1.25 ਕਰੋੜ ਰੁਪਏ ਵਿਚ ਮਕਾਨ ਖਰੀਦਿਆ ਪਰ ਕੋਈ ਪੈਸਾ ਨਹੀਂ ਦਿੱਤਾ। ਬਾਜਵਾ ਮੁਤਾਬਕ ਧੂਤ ਨੇ ਚੋਣ ਫੰਡ ਦੇ ਨਾਂ 'ਤੇ ਉਨ੍ਹਾਂ ਤੋਂ ਕੁੱਲ 1.68 ਕਰੋੜ ਰੁਪਏ ਦੀ ਮੰਗ ਕੀਤੀ ਸੀ। 1.04 ਕਰੋੜ ਰੁਪਏ ਨਕਦ ਲੈ ਲਏ, ਜਦਕਿ ਸੈਕਟਰ-125 ਸਥਿਤ ਐੱਸ.ਸੀ.ਓ. ਦੀ ਕੀਮਤ 64 ਲੱਖ ਰੁਪਏ ਆਪਣੇ ਇਕ ਜਾਣਕਾਰ ਦੇ ਨਾਂ 'ਤੇ ਲੈ ਲਈ। ਇਸੇ ਤਰ੍ਹਾਂ ਓਲਡ ਸੰਨੀ ਐਨਕਲੇਵ ਸਥਿਤ ਬੂਥ ’ਤੇ ਕਬਜ਼ਾ ਕੀਤਾ ਗਿਆ। 

ਇੱਕ 4 BHK ਅਪਾਰਟਮੈਂਟ ਵੀ ਉਸ ਦੇ ਨਾਮ 'ਤੇ ਅਲਾਟ ਹੋਇਆ।  ਇੱਕ ਪ੍ਰੋਜੈਕਟ ਵਿਚ ਉਸਦੇ ਨਾਮ 'ਤੇ ਲਗਭਗ 1.5 ਕਰੋੜ ਰੁਪਏ ਦੀ ਕੀਮਤ ਦਾ 4 BHK ਅਪਾਰਟਮੈਂਟ ਮਿਲਿਆ। ਇਸ ਤਰ੍ਹਾਂ ਮੁਲਜ਼ਮਾਂ ਨੇ ਬਾਜਵਾ ਨਾਲ 3.50 ਕਰੋੜ ਰੁਪਏ ਦੀ ਠੱਗੀ ਮਾਰੀ ਅਤੇ ਬਾਅਦ 'ਚ ਬਾਜਵਾ ਤੋਂ ਹਰ ਰੋਜ਼ 32 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। 

ਬਾਜਵਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਹੜੱਪ ਲਈਆਂ ਪਰ ਚੋਣ ਫੰਡ ਦੇ ਨਾਂ ’ਤੇ ਕਿਸੇ ਨੂੰ ਕੁਝ ਨਹੀਂ ਦਿੱਤਾ। ਇੱਕ ਸਾਜ਼ਿਸ਼ ਦੇ ਤਹਿਤ, ਦੋਸ਼ੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਉਸਦੀ ਜਾਇਦਾਦ ਹੜੱਪ ਲਈ। ਸ਼ਿਕਾਇਤ ਦੇ ਆਧਾਰ ’ਤੇ ਧੂਤ ਖ਼ਿਲਾਫ਼ ਥਾਣਾ ਸਿਟੀ ਖਰੜ ਵਿੱਚ ਕੇਸ ਦਰਜ ਕੀਤਾ ਗਿਆ ਸੀ। 

(For more Punjabi news apart from Punjab News, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement