Punjab News: PRTC ਚੇਅਰਮੈਨ ਵਲੋਂ ਲੁਧਿਆਣਾ ਡਿਪੂ ਦਾ ਸਬ ਇੰਸਪੈਕਟਰ ਅਤੇ ਕੰਡਕਟਰ ਮੁਅੱਤਲ
Published : Mar 2, 2024, 9:45 pm IST
Updated : Mar 2, 2024, 9:45 pm IST
SHARE ARTICLE
Ludhiana depot sub-inspector and conductor suspended
Ludhiana depot sub-inspector and conductor suspended

ਚਾਰ ਹੋਰ ਮੁਲਾਜ਼ਮਾਂ ਦੀ ਵੀ ਕੀਤੀ ਗਈ ਜਵਾਬਤਲਬੀ

Punjab News: ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਪਾਏ ਗਏ ਪੀਆਰਟੀਸੀ ਸਬ-ਇੰਸਪੈਕਟਰ ਅਤੇ ਇਕ ਕੰਡਕਟਰ ਨੂੰ ਮੁਅੱਤਲ ਕਰ ਦਿਤਾ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ 'ਤੇ ਪੀਆਰਟੀਸੀ ਵਲੋਂ ਭ੍ਰਿਸ਼ਟਾਚਾਰ ਵਿਰੁਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪੀਆਰਟੀਸੀ ਦੇ ਚੇਅਰਮੈਨ ਅਤੇ ‘ਆਪ’ ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਵਿਭਾਗ ਦੀ ਚੈਕਿੰਗ ਟੀਮ ਨਾਲ ਲਗਾਤਾਰ ਪੰਜਾਬ ਦੇ ਵੱਖ-ਵੱਖ ਡਿਪੂਆਂ ਦੀ ਚੈਕਿੰਗ ਕਰ ਰਹੇ ਹਨ।

ਹਡਾਣਾ ਨੇ ਦਸਿਆ ਕਿ ਚੈਕਿੰਗ ਦੌਰਾਨ ਜਗਰੂਪ ਸਿੰਘ ਸਬ ਇੰਸਪੈਕਟਰ ਲੁਧਿਆਣਾ ਡਿਪੂ ਅਤੇ ਸਤਿੰਦਰਪਾਲ ਸਿੰਘ ਕੰਡਕਟਰ ਲੁਧਿਆਣਾ ਡਿਪੂ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸੁਸ਼ਮਾ ਸ਼ਰਮਾ ਇੰਸਪੈਕਟਰ, ਸੰਮੀ ਕੰਡਕਟਰ, ਹਰਪ੍ਰੀਤ ਸਿੰਘ ਗਰੇਵਾਲ ਚੀਫ਼ ਇੰਸਪੈਕਟਰ ਅਤੇ ਵਰੁਣ ਸ਼ਰਮਾ ਕਲਰਕ ਤੋਂ ਜਵਾਬਤਲਬੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਮੁਲਾਜ਼ਮਾਂ ਨੂੰ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕਰ ਰਹੇ ਹਨ। ਫਿਰ ਵੀ ਜੇਕਰ ਕੋਈ ਮੁਲਾਜ਼ਮ ਭ੍ਰਿਸ਼ਟਾਚਾਰ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।

ਚੇਅਰਮੈਨ ਹਡਾਣਾ ਨੇ ਕਿਹਾ ਕਿ ਉਨ੍ਹਾਂ ਵਲੋਂ ਵਿਭਾਗ ਦੇ ਕੰਮਕਾਜ ਵਿਚ ਸੁਧਾਰ, ਆਮਦਨ ਵਿਚ ਵਾਧਾ ਅਤੇ ਲੋਕ ਪੱਖੀ ਸਹੂਲਤਾਂ ਵਿਚ ਸੁਧਾਰ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਸਬੰਧੀ ਕੱਲ੍ਹ ਲੁਧਿਆਣਾ ਡਿਪੂ ਦਾ ਨਿਰੀਖਣ ਕੀਤਾ ਗਿਆ ਸੀ। ਮੌਕੇ 'ਤੇ ਬੱਸ ਪਾਸ ਅਤੇ ਆਨਲਾਈਨ ਕਾਊਂਟਰ ਬੁਕਿੰਗ ਦੇ ਰਿਕਾਰਡ 'ਚ ਵੱਡੀ ਗੜਬੜੀ ਸਾਹਮਣੇ ਆਈ। ਹਡਾਣਾ ਨੇ ਦਸਿਆ ਕਿ ਬੱਸ ਪਾਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਗਈ ਸੀ, ਜਿਸ ਵਿਚ ਬੱਸ ਪਾਸ ਦੇ ਨੰਬਰਾਂ, ਰਸੀਦਾਂ, ਜਾਰੀ ਕੀਤੇ ਗਏ ਬੱਸ ਪਾਸਾਂ ਸਬੰਧੀ ਰਜਿਸਟਰ ਵਿਚ ਦਰਜ ਐਂਟਰੀਆਂ, ਹੋਲੋਗ੍ਰਾਮ ਦੀ ਸਹੀ ਗਿਣਤੀ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ ਗਈ ਸੀ ਜੋ ਅਸਲ ਦੋਸ਼ੀ ਨੂੰ ਫੜਨ ਵਿਚ ਮਦਦਗਾਰ ਸੀ।

ਇਸ ਤੋਂ ਇਲਾਵਾ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਆਨਲਾਈਨ ਕਾਊਂਟਰ ਬੁਕਿੰਗ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਵਿਚ ਕਾਊਂਟਰ 'ਤੇ ਜਾ ਕੇ ਲੋਕਾਂ ਵਲੋਂ ਆਨਲਾਈਨ ਬੁਕਿੰਗ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ ਅਤੇ ਜੇਕਰ ਟਿਕਟ ਕੈਂਸਲ ਕਰਵਾਉਣੀ ਪੈਂਦੀ ਹੈ ਤਾਂ ਸਬੰਧਤ ਅਧਿਕਾਰੀ ਟਿਕਟ ਦਾ 10 ਫ਼ੀ ਸਦੀ ਕੱਟ ਕੇ ਬੁੱਕ ਟਿਕਟ ਦੇ ਪੈਸੇ ਵਾਪਸ ਕਰ ਦਿੰਦਾ ਹੈ। ਇਸ ਦਾ ਰਿਕਾਰਡ ਵੀ ਸਬੰਧਤ ਅਧਿਕਾਰੀਆਂ ਕੋਲ ਰੱਖਣਾ ਬਹੁਤ ਲਾਜ਼ਮੀ ਹੈ।

ਉਨ੍ਹਾਂ ਕਿਹਾ ਮੁਅੱਤਲ ਕੀਤੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਵਿਭਾਗ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਹੁਣ ਜ਼ੀਰੋ ਭ੍ਰਿਸ਼ਟਾਚਾਰ 'ਤੇ ਕੰਮ ਕਰਦੇ ਹੋਏ ਲੁਧਿਆਣਾ ਡਿਪੂ ਸਮੇਤ ਹੋਰ ਡਿਪੂਆਂ ਅਤੇ ਸਟੇਸ਼ਨਾਂ 'ਤੇ ਪੂਰੀ ਗਤੀ ਨਾਲ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕਾਂ ਦੇ ਕੰਮਾਂ ਨਾਲ ਸਬੰਧਤ ਹਰ ਕੰਮ ਪਹਿਲ ਦੇ ਆਧਾਰ ’ਤੇ ਕੀਤਾ ਜਾ ਰਿਹਾ ਹੈ।

(For more Punjabi news apart from Punjab News: Ludhiana depot sub-inspector and conductor suspended, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement