
Muktsar News : ਪੰਜਾਬ ਦੇ ਜ਼ਮੀਨੀ ਪਾਣੀ ਪੱਧਰ ਦੀ ਸਥਿਤੀ ਸਬੰਧੀ ਵਾਈਟ ਪੇਪਰ ਲਿਆਵੇ ਸਰਕਾਰ - ਤਰੁਣ ਚੁੱਘ
Muktsar News in Punjabi : ਸ੍ਰੀ ਮੁਕਤਸਰ ਸਾਹਿਬ ਵਿਖੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੇ ਘਰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਪਹੁੰਚੇ। ਬੀਤੇ ਦਿਨੀਂ ਗੋਰਾ ਪਠੇਲਾ ਦੀ ਮਾਤਾ ਦੀ ਮੌਤ ’ਤੇ ਉਨ੍ਹਾਂ ਦੁੱਖ ਪ੍ਰਗਟ ਕੀਤਾ। ਇਸ ਉਪਰੰਤ ਉਹ ਵਰਕਰਾਂ ਨੂੰ ਮਿਲੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਖ਼ਰਾਬ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਉਹਨਾਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ 'ਚ ਕੇਂਦਰੀ ਨਵੀ ਖੇਤੀ ਨੂੰ ਰੱਦ ਕਰਨ ਤੇ ਕਿਹਾ ਕਿ ਪੰਜਾਬ ਦੇ ਜ਼ਮੀਨੀ ਪਾਣੀ ਦੇ ਪੱਧਰ 'ਚ ਆ ਰਹੀ ਗਿਰਾਵਟ ਚਿੰਤਾ ਦਾ ਵਿਸ਼ਾ ਇਸ ਸਬੰਧੀ ਪੰਜਾਬ ਸਰਕਾਰ ਨੰ ਵਾਈਟ ਪੇਪਰ ਲਿਆਉਣਾ ਚਾਹੀਦਾ ਹੈ। ਅਕਾਲੀ ਭਾਜਪਾ ਗਠਜੋੜ ਤੇ ਚੁੱਪ ਧਾਰਦਿਆ ਚੁੱਘ ਨੇ ਕਿਹਾ ਕਿ ਪੰਜਾਬ ਨੂੰ ਇਹਨਾਂ ਹਲਾਤਾਂ 'ਚੋਂ ਜੇਕਰ ਕੋਈ ਕੱਢ ਸਕਦਾ ਉਹ ਨਰਿੰਦਰ ਮੋਦੀ ਹੀ ਹਨ ਅਤੇ ਭਾਜਪਾ ਪੰਜਾਬ 'ਚ ਲਗਾਤਾਰ ਅੱਗੇ ਵਧ ਰਹੀ। ਉਹਨਾਂ ਕਿਹਾ ਕਿ ਨਸ਼ਿਆ ਸਬੰਧੀ ਕਾਰਵਾਈ ਕਰਨ ਦੀ ਬਜਾਏ 3 ਸਾਲ ਬਾਅਦ ਅਜੇ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਪਹਿਲਾ ਮੰਤਰੀ ਮੰਡਲ ਦਾ ਡੋਪ ਟੈਸਟ ਕਰਵਾਏ।
(For more news apart from BJP National General Secretary Tarun Chugh reached Sri Muktsar Sahib today News in Punjabi, stay tuned to Rozana Spokesman)