
Kapurthala News : ਮੈਨੂੰ ਜਾਂ ਮੇਰੇ ਪਰਵਾਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਬਜਿੰਦਰ ਤੇ ਅਵਤਾਰ ਜ਼ਿੰਮੇਵਾਰ : ਪੀੜਤਾ
Famous Paster Bajinder Singh booked for molestation in Kapurthala Latest News in Punjabi : ਕਪੂਰਥਲਾ ਪੁਲਿਸ ਨੇ ਮਸ਼ਹੂਰ ਪਾਦਰੀ ਪ੍ਰਾਫ਼ਿਟ ਬਜਿੰਦਰ ਸਿੰਘ ਵਿਰੁਧ ਛੇੜਛਾੜ ਦਾ ਮਾਮਲਾ ਦਰਜ ਕੀਤਾ ਹੈ। ਇਕ ਔਰਤ ਨੇ ਪਾਦਰੀ 'ਤੇ ਗੰਭੀਰ ਦੋਸ਼ ਲਗਾਏ ਹਨ। ਪੀੜਤਾ ਨੇ ਦਸਿਆ ਕਿ ਬਜਿੰਦਰ ਸਿੰਘ ਜਲੰਧਰ ਦੇ ਤਾਜਪੁਰ ਪਿੰਡ ਵਿਚ 'ਦਿ ਚਰਚ ਆਫ਼ ਗਲੋਰੀ ਐਂਡ ਵਿਜ਼ਡਮ' ਦੇ ਨਾਮ 'ਤੇ ਇਕ ਈਸਾਈ ਸਤਿਸੰਗ ਚਲਾਉਂਦਾ ਹੈ। ਉਸ ਦੇ ਮਾਪਿਆਂ ਨੇ ਅਕਤੂਬਰ 2017 ਤੋਂ ਇਸ ਚਰਚ ਵਿਚ ਜਾਣਾ ਸ਼ੁਰੂ ਕਰ ਦਿਤਾ ਸੀ।
ਪੀੜਤਾ ਨੇ ਦਸਿਆ ਕਿ ਪਾਦਰੀ ਨੇ ਉੱਥੋਂ ਮੇਰਾ ਫ਼ੋਨ ਨੰਬਰ ਲੈ ਲਿਆ। ਇਸ ਤੋਂ ਬਾਅਦ, ਉਹ ਫ਼ੋਨ 'ਤੇ ਗ਼ਲਤ ਗੱਲਾਂ ਕਰਨ ਅਤੇ ਸੁਨੇਹੇ ਭੇਜਣ ਲੱਗ ਪਿਆ। ਔਰਤ ਨੇ ਅੱਗੇ ਕਿਹਾ ਕਿ 2022 ਵਿਚ, ਪਾਦਰੀ ਨੇ ਉਸ ਨੂੰ ਐਤਵਾਰ ਨੂੰ ਚਰਚ ਦੇ ਕੈਬਿਨ ਵਿਚ ਇਕੱਲਾ ਬਿਠਾਉਣਾ ਸ਼ੁਰੂ ਕਰ ਦਿਤਾ। ਉੱਥੇ ਉਹ ਉਸ ਨੂੰ ਗ਼ਲਤ ਢੰਗ ਨਾਲ ਛੂੰਹਦਾ ਸੀ। ਪੀੜਤਾ ਨੇ ਪੁਲਿਸ ਨੂੰ ਦਸਿਆ ਕਿ ਉਹ ਇਸ ਘਟਨਾ ਤੋਂ ਡਰ ਗਈ ਸੀ। ਉਸ ਨੇ ਕਿਹਾ ਹੈ ਕਿ ਉਸ ਦੀ ਅਤੇ ਉਸ ਦੇ ਪਰਵਾਰ ਦੀ ਜਾਨ ਨੂੰ ਖ਼ਤਰਾ ਹੈ।
ਪੀੜਤਾ ਨੇ ਕਿਹਾ ਕਿ ਜੇ ਉਸ ਨੂੰ ਜਾਂ ਉਸ ਦੇ ਮਾਪਿਆਂ, ਪਤੀ ਅਤੇ ਭਰਾ ਨੂੰ ਕੋਈ ਨੁਕਸਾਨ ਹੁੰਦਾ ਹੈ, ਤਾਂ ਇਸ ਦੇ ਲਈ ਬਜਿੰਦਰ ਸਿੰਘ ਅਤੇ ਅਵਤਾਰ ਸਿੰਘ ਜ਼ਿੰਮੇਵਾਰ ਹੋਣਗੇ। ਸ਼ਿਕਾਇਤ 'ਤੇ ਸਿਟੀ ਥਾਣਾ ਪੁਲਿਸ ਨੇ ਨਿਊ ਚੰਡੀਗੜ੍ਹ ਦੇ ਰਹਿਣ ਵਾਲੇ ਪਾਦਰੀ ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪਾਸਟਰ ਬਜਿੰਦਰ ਸਿੰਘ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨਾਲ ਪ੍ਰਚਾਰ ਕਰ ਰਹੇ ਹਨ। ਬਾਲੀਵੁੱਡ ਸਿਤਾਰੇ ਅਕਸਰ ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਸ਼ਾਮਲ ਹੁੰਦੇ ਦੇਖੇ ਗਏ ਹਨ।